ਲੁਧਿਆਣਾ: ਪੰਜਾਬ ਪੁਲਿਸ ਇੱਕ ਵਾਰ ਮੁੜ ਦਾਗਦਾਰ ਹੋਈ ਹੈ। ਇੱਥੇ ਇੱਕ ਨੌਜਵਾਨ ਦੀ ਪੁਲੀਸ ਹਿਰਾਸਤ ’ਚ ਕੁੱਟਮਾਰ ਦੌਰਾਨ ਮੌਤ ਹੋ ਗਈ। ਪਰਿਵਾਰ ਨੇ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਲਾਸ਼ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਮਗਰੋਂ ਮਾਮਲਾ ਭਖਦੇ ਵੇਖ ਮਹਿਕਮੇ ਨੇ ਦੋ ਥਾਣੇਦਾਰਾਂ ਖਿਲਾਫ ਕਾਰਵਾਈ ਕੀਤੀ ਹੈ।


ਦਰਅਸਲ ਚੋਰੀ ਦੀ ਕਾਰ ਖਰੀਦਣ ਦੇ ਦੋਸ਼ ਹੇਠ ਗ੍ਰਿਫ਼ਤਾਰ ਨੌਜਵਾਨ ਦੀਪਕ ਸ਼ੁਕਲਾ ਦੀ ਪੁਲਿਸ ਹਿਰਾਸਤ ’ਚ ਕੁੱਟਮਾਰ ਮਗਰੋਂ ਜੇਲ੍ਹ ’ਚ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਪੁਲਿਸ ਕਮਿਸ਼ਨਰ ਨੇ ਥਾਣਾ ਡਿਵੀਜ਼ਨ ਨੰਬਰ 5 ਦੀ ਐਸਐਚਓ ਸਬ-ਇੰਸਪੈਕਟਰ ਰਿਚਾ ਰਾਣੀ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ।

ਇਸ ਦੇ ਨਾਲ ਹੀ ਏਐਸਆਈ ਥਾਣਾ ਡਿਵੀਜ਼ਨ ਨੰਬਰ 5 ਚਰਨਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਰਿਚਾ ਰਾਣੀ ’ਤੇ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਪੁਲਿਸ ਦੀ ਕਾਰਵਾਈ ਮਗਰੋਂ ਪਰਿਵਾਰ ਨੇ ਧਰਨਾ ਖਤਮ ਕਰਕੇ ਲਾਸ਼ ਦਾ ਸਸਕਾਰ ਦਰ ਦਿੱਤਾ ਹੈ।