ਲੁਧਿਆਣਾ: 11ਵੀਂ ਜਮਾਤ ਦੇ ਵਿਦਿਆਰਥੀ ਨੇ ਘਰ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਸ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਨੂੰ ਸਕੂਲ 'ਚ ਉੱਚੀ ਪੈਂਟ ਪਾ ਕੇ ਆਉਣ 'ਤੇ ਕੁੱਟਿਆ ਗਿਆ ਤੇ ਪੂਰੀ ਕਲਾਸ 'ਚ ਜ਼ਲੀਲ ਕੀਤਾ ਗਿਆ ਸੀ, ਜਿਸ ਕਾਰਨ ਉਸਨੇ ਖੁਦਕੁਸ਼ੀ ਕੀਤੀ ਹੈ। ਥਾਣਾ ਡਾਬਾ ਪੁਲਿਸ ਨੇ ਪਿਤਾ ਦੀ ਸ਼ਿਕਾਇਤ 'ਤੇ ਸਕੂਲ ਪ੍ਰਿੰਸੀਪਲ ਅਤੇ ਅਧਿਆਪਕਾਂ ਖ਼ਿਲਾਫ਼ ਅਪਰਾਧਕ ਮਾਮਲ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿੱਪਲ ਚੌਕ ਵਾਸੀ ਬ੍ਰਿਜਰਾਮ ਤਿਵਾੜੀ ਮੁਤਾਬਕ ਉਸਦਾ ਬੇਟਾ ਧਨੰਜੇ ਤਿਵਾੜੀ ਢੰਡਾਰੀ ਕਲਾਂ ਦੇ ਐੱਸਜੀਡੀ ਗ੍ਰਾਮਰ ਸੀਨੀਅਰ ਸੈਕੰਡਰੀ ਸਕੂਲ 'ਚ 1ਵੀਂ ਕਲਾਸ ਦਾ ਵਿਦਿਆਰਥੀ ਸੀ। ਵੀਰਵਾਰ ਨੂੰ ਸਕੂਲ 'ਚ ਉੱਚੀ ਪੈਂਟ ਪਾ ਕੇ ਜਾਣ 'ਤੇ ਅਧਿਆਪਕ ਨੇ ਉਸਨੂੰ ਡਾਂਟਿਆ ਅਤੇ ਉਸਨੂੰ ਕੁੱਟਿਆ ਗਿਆ। ਬਾਅਦ 'ਚ ਉਸਨੂੰ ਪ੍ਰਿੰਸੀਪਲ ਦੇ ਕਮਰੇ 'ਚ ਲਿਜਾ ਟਾਈ ਨਾਲ ਹੱਥ ਬੰਨ੍ਹ ਉਸਦੀ ਪੈਂਟ ਤਕ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਉਹ ਕਾਫ਼ੀ ਪਰੇਸ਼ਾਨ ਸੀ।
ਪਿਤਾ ਬ੍ਰਿਜਰਾਮ ਨੇ ਦੱਸਿਆ ਕਿ ਵੀਰਵਾਰ ਰਾਤ ਸਾਢੇ ਤਿੰਨ ਵਜੇ ਧਨੰਜੇ ਪਖਾਨੇ ਦਾ ਕਹਿ ਕੇ ਘਰ ਦੀ ਪਹਿਲੀ ਮੰਜ਼ਿਲ 'ਤੇ ਗਿਆ ਸੀ। 15 ਮਿੰਟ ਤਕ ਹੇਠਾਂ ਨਾ ਆਇਆ ਤਾਂ ਉਹ ਪਿੱਛੇ ਗਏ। ਉੱਪਰ ਜਾ ਕੇ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੇ ਪੁੱਤਰ ਨੇ ਪੱਖੇ ਦੀ ਹੁੱਕ ਨਾਲ ਫਾਹਾ ਲਿਆ ਹੋਇਆ ਸੀ। ਛੱਤ ਨਾਲੋਂ ਉਤਾਰ ਕੇ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤ ਐਲਾਨ ਦਿੱਤਾ।
ਉਚੀ ਪੈਂਟ ਪਾਉਟ 'ਤੇ ਅਧਿਆਪਕ ਨੇ ਕੀਤਾ ਜ਼ਲੀਲ, ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
ਏਬੀਪੀ ਸਾਂਝਾ
Updated at:
30 Nov 2019 01:14 PM (IST)
11ਵੀਂ ਜਮਾਤ ਦੇ ਵਿਦਿਆਰਥੀ ਨੇ ਘਰ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਸ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਨੂੰ ਸਕੂਲ 'ਚ ਉੱਚੀ ਪੈਂਟ ਪਾ ਕੇ ਆਉਣ 'ਤੇ ਕੁੱਟਿਆ ਗਿਆ ਤੇ ਪੂਰੀ ਕਲਾਸ 'ਚ ਜ਼ਲੀਲ ਕੀਤਾ ਗਿਆ ਸੀ, ਜਿਸ ਕਾਰਨ ਉਸਨੇ ਖੁਦਕੁਸ਼ੀ ਕੀਤੀ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -