ਵਿਦੇਸ਼ ਤੋਂ ਇੱਕ ਹੋਰ ਮਾੜੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਨੇੜੇ ਦੇਵੀਦਾਸਪੁਰਾ ਪਿੰਡ ਦੇ ਨੌਜਵਾਨ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਖ਼ਬਰ ਨੇ ਪੂਰੇ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ।

Continues below advertisement

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਨੇੜੇ ਦੇਵੀਦਾਸਪੁਰਾ ਪਿੰਡ ਦੇ ਰਹਿਣ ਵਾਲੇ ਸੁਖਦੇਵ ਸਿੰਘ ਦਾ ਪੁੱਤਰ 25 ਸਾਲਾ ਸਿਮਰਨਜੀਤ ਸਿੰਘ ਸਟੱਡੀ ਵੀਜ਼ੇ 'ਤੇ ਕੈਨੇਡਾ ਗਿਆ ਸੀ। ਪਰਿਵਾਰਕ ਸੂਤਰਾਂ ਅਨੁਸਾਰ ਸਿਮਰਨਜੀਤ ਸਿੰਘ 2023 ਵਿੱਚ ਸਟੱਡੀ ਦੇ ਆਧਾਰ 'ਤੇ ਕੈਨੇਡਾ ਗਿਆ ਸੀ। ਪਰਿਵਾਰ ਨੇ ਉਸਨੂੰ ਬਹੁਤ ਉਮੀਦਾਂ ਨਾਲ ਵਿਦੇਸ਼ ਭੇਜਿਆ ਸੀ ਤਾਂ ਜੋ ਉਹ ਉੱਥੇ ਆਪਣੀ ਪੜ੍ਹਾਈ ਪੂਰੀ ਕਰ ਸਕੇ ਅਤੇ ਆਪਣੇ ਪਰਿਵਾਰ ਦਾ ਸਹਾਰਾ ਬਣ ਸਕੇ।

Continues below advertisement

ਉਹ 2023 ਵਿੱਚ ਕੈਨੇਡਾ ਗਿਆ ਸੀ, ਜਲਦੀ ਹੀ ਉਹ ਪੀਆਰ ਹੋਣ ਵਾਲਾ ਸੀ

ਸੁਖਦੇਵ ਸਿੰਘ ਦਾ ਪੁੱਤਰ ਸਿਮਰਨਜੀਤ ਸਿੰਘ 2023 ਵਿੱਚ ਸਟੱਡੀ ਵੀਜ਼ੇ 'ਤੇ ਕੈਨੇਡਾ ਗਿਆ ਸੀ। ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਉਹ ਸਖ਼ਤ ਮਿਹਨਤ ਕਰ ਰਿਹਾ ਸੀ ਅਤੇ ਆਪਣੀ ਪੜ੍ਹਾਈ ਜਾਰੀ ਰੱਖਦਿਆਂ ਹੋਇਆਂ ਆਪਣਾ ਗੁਜ਼ਾਰਾ ਕਰ ਰਿਹਾ ਸੀ। ਉਸਨੇ ਹਾਲ ਹੀ ਵਿੱਚ ਆਪਣੇ ਖਰਚੇ 'ਤੇ ਕੈਨੇਡੀਅਨ ਪੀਆਰ (Permanent Residence) ਲਈ ਅਰਜ਼ੀ ਦਿੱਤੀ ਸੀ। ਉਸਦੇ ਕੋਲ 10 ਸਾਲਾਂ ਦਾ ਅਮਰੀਕੀ ਵੀਜ਼ਾ ਵੀ ਸੀ ਅਤੇ ਉਹ ਆਪਣੇ ਕਰੀਅਰ ਵਿੱਚ ਸਫਲਤਾ ਪ੍ਰਾਪਤ ਕਰ ਰਿਹਾ ਸੀ।

ਪਰਿਵਾਰਕ ਮੈਂਬਰਾਂ ਅਨੁਸਾਰ, ਸਿਮਰਨਜੀਤ ਉੱਥੇ ਪੜ੍ਹਦੇ ਹੋਏ ਰੋਜ਼ੀ-ਰੋਟੀ ਕਮਾਉਂਦਾ ਸੀ ਅਤੇ ਆਪਣਾ ਖਰਚਾ ਆਪ ਚਲਾਉਂਦਾ ਸੀ। ਉਸ ਦੀ ਕੈਨੇਡੀਅਨ ਪੀਆਰ ਫਾਈਲਿੰਗ ਅਤੇ 10 ਸਾਲਾਂ ਦਾ ਅਮਰੀਕੀ ਵੀਜ਼ਾ ਉਸਦੇ ਪਰਿਵਾਰ ਲਈ ਬਹੁਤ ਉਮੀਦਾਂ ਸਨ। ਪਰ ਉਸ ਦੀ ਕਾਤਲਾਂ ਨੇ ਹੱਤਿਆ ਕਰ ਦਿੱਤੀ। ਜਿਵੇਂ ਹੀ ਇਹ ਖ਼ਬਰ ਨੌਜਵਾਨ ਦੇ ਘਰ ਪਹੁੰਚੀ, ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ, ਉਸ ਦੇ ਮਾਪਿਆਂ ਦਾ ਰੋ-ਰੋ ਕੇ ਬੂਰਾ ਹਾਲ ਹੈ। 

ਨੌਜਵਾਨ ਦੇ ਚਾਚਾ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਆਪਣੇ ਦੋਸਤਾਂ ਨਾਲ ਰਹਿ ਰਿਹਾ ਸੀ। ਦਸੰਬਰ ਵਿੱਚ, ਕੁਝ ਨਵੇਂ ਦੋਸਤ ਉਸਨੂੰ ਇੱਕ ਨਵੀਂ ਜਗ੍ਹਾ ਲੈ ਗਏ, ਜਿੱਥੇ ਉਸਨੇ ਰਹਿਣਾ ਸ਼ੁਰੂ ਕਰ ਦਿੱਤਾ ਸੀ। ਉਸਨੇ ਆਪਣੇ ਸਾਰੇ ਖਰਚੇ ਖੁਦ ਕੀਤੇ ਅਤੇ ਹਾਲ ਹੀ ਵਿੱਚ ਆਪਣੇ ਖਰਚੇ 'ਤੇ PR ਲਈ ਅਰਜ਼ੀ ਦਿੱਤੀ ਸੀ। ਉਸ ਦੇ ਕੋਲ 10 ਸਾਲਾਂ ਦਾ ਅਮਰੀਕੀ ਵੀਜ਼ਾ ਵੀ ਸੀ। ਪਰਿਵਾਰ ਨੂੰ ਸ਼ੱਕ ਹੈ ਕਿ ਉਸਦੇ ਨਵੇਂ ਦੋਸਤਾਂ ਨੇ ਉਸਨੂੰ ਧੋਖਾ ਦਿੱਤਾ ਅਤੇ ਪੈਸਿਆਂ ਲਈ ਉਸਨੂੰ ਮਾਰ ਦਿੱਤਾ।