ਚੰਡੀਗੜ੍ਹ: ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸ ਸਰਕਾਰ ਤੇ ਨਿਸ਼ਾਨਾਂ ਸਾਧਦੇ ਹੋਏ ਕਈ ਇਲਜ਼ਾਮ ਲਾਏ।ਸੁਖਬੀਰ ਬਾਦਲ ਨੇ ਕਿਹਾ ਕਿ ਬੀਜ ਘੁਟਾਲੇ 'ਚ ਕਾਂਗਰਸੀ ਮੰਤਰੀਆਂ ਦੀ ਸ਼ਹਿ ਹੈ ਇਸੇ ਕਾਰਨ ਉਨ੍ਹਾਂ ਤੇ ਕੋਈ ਸਖ਼ਤ ਕਾਰਵਾਈ ਨਹੀਂ ਹੋ ਰਹੀ।


ਉਨ੍ਹਾਂ ਕਿਹਾ ਕਿਸਾਨਾਂ ਦੀ ਸਰੇਆਮ ਲੁੱਟ ਹੋਈ ਹੈ ਪਰ ਕੈਪਟਨ ਸਰਕਾਰ ਨੇ ਇਸ ਤੇ ਬਹੁਤ ਹਲਕੀ ਕਾਰਵਾਈ ਕੀਤੀ ਹੈ। ਜੇਕਰ ਕੇਸ ਦਰਜ ਹੋਇਆ ਵੀ ਹੈ ਤਾਂ ਉੱਥੇ ਧਾਰਾ ਹਲਕੀਆਂ ਲਾਈਆਂ ਗਈਆਂ ਹਨ।ਬਾਦਲ ਨੇ ਕਿਹਾ ਕਿ ਬੀਜ ਦੀ ਸਪਲਾਈ ਪੰਜਾਬ ਹੀ ਨਹੀਂ ਬਲਕਿ ਹਰਿਆਣਾ 'ਚ ਵੀ ਹੋਈ ਹੈ।ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਬਣਾਈ ਐਸਆਈਟੀ ਤੇ ਉਨ੍ਹਾਂ ਨੂੰ ਕੋਈ ਭਰੋਸਾ ਨਹੀਂ ਹੈ ਇਸ ਲਈ ਇਸ ਘੁਟਾਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਲੋੜ ਹੈ।

ਕੈਪਟਨ ਸਰਕਾਰ ਤੇ ਗੰਭੀਰ ਦੋਸ਼ ਲਾਉਂਦਿਆ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ 'ਚ ਰਾਸ਼ਨ ਵੰਡਣ 'ਚ ਵੀ ਘੁਟਾਲਾ ਹੋਇਆ ਹੈ। ਜੋ ਰਾਸ਼ਨ ਕੇਂਦਰ ਸਰਕਾਰ ਤੋਂ ਆਇਆ ਉਸਨੂੰ ਦੁਕਾਨਾਂ ਤੇ ਵੇਚਿਆ ਗਿਆ ਹੈ। ਇਸ ਦੀ ਵੀ ਸੀਬੀਆਈ ਜਾਂਚ ਹੋਣੀ ਚਾਹਿਦੀ ਹੈ।ਉਨ੍ਹਾਂ ਲੌਕਡਾਊਨ ਦੌਰਾਨ ਧਾਰਮਿਕ ਸਥਾਨ ਖੋਲ੍ਹਣ ਦੀ ਮੰਗ ਵੀ ਕੈਪਟਨ ਸਰਕਾਰ ਅੱਗੇ ਰੱਖੀ ਹੈ।

ਮੈਡੀਕਲ ਕਾਲਜਾਂ ਦੀ 70 ਫੀਸਦ ਫੀਸ ਵਾਧੇ ਤੇ ਬੋਲਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਫੈਸਲੇ ਨੂੰ ਫੌਰੀ ਤੌਰ ਤੇ ਵਾਪਿਸ ਲੈਣਾ ਚਾਹਿਦਾ ਹੈ।

ਇਹ ਵੀ ਪੜ੍ਹੋ: ਕੋਰੋਨਾਵਾਇਰਸ ਨਾਲ ਲੜਾਈ ਲਈ ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ

ਲੌਕਡਾਊਨ ਵਧਾਉਣ ਦੀ ਤਿਆਰੀ! ਅਮਿਤ ਸ਼ਾਹ ਵੱਲੋਂ ਮੁੱਖ ਮੰਤਰੀਆਂ ਨਾਲ ਚਰਚਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ