ਚੰਡੀਗੜ੍ਹ: ਡਰੱਗਸ ਮਾਮਲੇ ਵਿੱਚ ਸਾਬਕਾ ਮੰਤਰੀ ਬਿਕਰਮ ਮਜੀਠੀਆ ਖਿਲਾਫ ਕੇਸ ਦਾਇਰ ਕਰਨ ਮਗਰੋਂ ਅਕਾਲੀ ਦਲ ਨੇ ਹਮਲਾਵਰ ਰੁਖ ਅਖਤਿਆਰ ਕਰ ਲਿਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ  ਪੂਰੀ ਪੁਲਿਸ ਇੱਕ ਪਾਸੇ ਹੈ। ਕਈ ਪੁਲਿਸ ਅਫਸਰਾਂ ਨੇ ਬਿਕਰਮ ਮਜੀਠੀਆ ਖਿਲਾਫ ਝੂਠਾ ਕੇਸ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਮੋਹਾਲੀ ਵਿੱਚ ਥਾਣਾ ਬਣਾ ਕੇ ਐਫਆਈਆਰ ਦਰਜ ਕੀਤੀ। ਅੱਜ ਤੋਂ ਪਹਿਲਾਂ ਇਸ ਥਾਣੇ ਦੀ ਕਿੰਨੀ ਵਰਤੋਂ ਹੋਈ ਹੈ, ਇਹ ਵੀ ਚੈੱਕ ਕਰੋ।



ਸੁਖਬੀਰ ਬਾਦਲ ਨੇ ਕਿਹਾ ਕਿ ਇਹ ਉਹੀ ਚਟੋਪਾਧਿਆਏ ਹੈ ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਨੇ 2002 ਵਿੱਚ ਬਾਦਲ ਪਰਿਵਾਰ ਖਿਲਾਫ ਕੇਸ ਬਣਾਉਣ ਲਈ ਵਰਤਿਆ ਸੀ। ਉਹ ਸਾਰੇ ਕੇਸ ਅਦਾਲਤਾਂ ਵਿੱਚ ਕਿਤੇ ਨਾਲ ਟਿਕ ਸਕੇ ਸੀ ਤੇ ਅਸੀਂ ਬਰੀ ਹੋ ਗਏ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਕਾਂਗਰਸ ਦੀ ਚੁਣੌਤੀ ਨੂੰ ਕਬੂਲਿਆ ਹੈ। ਬਿਕਰਮ 'ਤੇ ਝੂਠਾ ਕੇਸ ਬਣਾਇਆ ਗਿਆ ਹੈ। ਅਸੀਂ ਕਾਨੂੰਨੀ ਲੜਾਈ ਲੜਾਂਗੇ ਤੇ ਕਾਂਗਰਸ ਨੂੰ ਜਨਤਾ ਦੇ ਸਾਹਮਣੇ ਬੇਨਕਾਬ ਕਰਾਂਗੇ। ਜੇਕਰ ਅਕਾਲੀ ਦਲ ਦੀ ਸਰਕਾਰ ਆਈ ਤਾਂ ਝੂਠੇ ਕੇਸ ਬਣਾਉਣ ਵਾਲਿਆਂ ਦਾ ਹਿਸਾਬ ਲਿਆ ਜਾਵੇਗਾ।



ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਲਾਏ ਵੱਡੇ ਇਲਜ਼ਾਮ



ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚੰਨੀ ਸਰਕਾਰ ਉੱਪਰ ਵੱਡਾ ਇਲਜ਼ਾਮ ਲਾਇਆ ਹੈ। ਬਾਦਲ ਨੇ ਕਿਹਾ ਹੈ ਕਿ ਸਾਨੂੰ ਪਹਿਲਾਂ ਹੀ ਪਤਾ ਸੀ ਕਿ ਉਹ ਅਜਿਹਾ ਕੁਝ ਕਰਨਗੇ। ਉਨ੍ਹਾਂ ਕਿਹਾ ਕਿ ਬਾਦਲ ਤੇ ਮਜੀਠੀਆ ਨੂੰ ਫੜਨ ਲਈ ਹੀ ਤਿੰਨ ਡੀਜੀਪੀ ਬਦਲੇ ਗਏ ਹਨ। ਪਿਛਲੇ ਡੀਜੀਪੀ ਨੇ ਨਾਂਹ ਕਰ ਦਿੱਤੀ ਤਾਂ ਨਵੇਂ ਲਾਏ ਗਏ ਪਰ ਬਦਲੇ ਦੀ ਨੀਅਤ ਨਾਲ ਕੰਮ ਕਰਨ ਵਾਲੀਆਂ ਸਰਕਾਰਾਂ ਨੂੰ ਖਮਿਆਜ਼ਾ ਭੁਗਤਣਾ ਪੈਂਦਾ ਹੈ।


ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਇਸ ਬਾਰੇ ਪਤਾ ਸੀ। ਉਨ੍ਹਾਂ ਨੇ ਤਿੰਨ ਦਿਨਾਂ ਵਿੱਚ 3 ਡੀਜੀਪੀ ਬਦਲ ਦਿੱਤੇ। ਇਹ ਸਿਰਫ ਇਸ ਲਈ ਹੈ ਕਿ ਬਾਦਲਾਂ ਤੇ ਮਜੀਠੀਆ ਨੂੰ ਫੜ ਕੇ ਅੰਦਰ ਕਰੋ। ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਤਿੰਨ ਦਿਨਾਂ ਵਿੱਚ ਤਿੰਨ ਡੀਜੀਪੀ ਬਦਲੇ ਗਏ।


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ