Punjab News: ਅਜਨਾਲਾ ਵਿੱਚ ਡੀਐਸਪੀ ਦੀ ਥਾਰ ਗੱਡੀ, ਜੋ ਸੁਖਬੀਰ ਬਾਦਲ ਦੇ ਕਾਫਲੇ ਦੇ ਨਾਲ ਜਾ ਰਹੀ ਸੀ ਇੱਕ ਬੱਸ ਨਾਲ ਟਕਰਾ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸੁਖਬੀਰ ਬਾਦਲ ਰਾਹਤ ਸਮੱਗਰੀ ਵੰਡਣ ਲਈ ਪਹੁੰਚੇ ਸਨ।

ਇਹ ਘਟਨਾ ਵਿਛੋਹਾ ਪਿੰਡ ਵਿੱਚ ਵਾਪਰੀ। ਇਸ ਦੌਰਾਨ ਕਾਫਿਲੇ ਵਿੱਚ ਚੱਲ ਰਹੀ ਡੀਐਸਪੀ ਦੀ ਥਾਰ ਗੱਡੀ ਬੱਸ ਨਾਲ ਟਕਰਾ ਗਈ। ਇਸ ਦੇ ਚੱਲਦੇ ਕਾਰ ਅੱਗੇ ਚੱਲ ਰਹੀ ਫਾਰਚੂਨਰ ਕਾਰ ਵਿੱਚ ਟਕਰਾ ਗਈ। ਸਾਰੇ ਲੋਕ ਬਾਹਰ ਨਿਕਲੇ ਅਤੇ ਲੋਕਾਂ ਨੂੰ ਬਚਾਉਣ ਲਈ ਹਾਦਸਾਗ੍ਰਸਤ ਕਾਰਾਂ ਅਤੇ ਬੱਸ ਵੱਲ ਭੱਜੇ। ਇਸ ਦੌਰਾਨ, ਸੜਕ ਜਾਮ ਹੋ ਗਈ। ਸਥਾਨਕ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਘਟਨਾ ਦੀ ਜਾਂਚ ਕੀਤੀ।