ਮੋਗਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਟਕਸਾਲੀ ਲੀਡਰਾਂ ਬਾਰੇ ਨਵੀਂ ਪ੍ਰਭਾਸ਼ਾ ਦਿੱਤੀ ਹੈ। ਅੱਜ ਮੋਗਾ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਟਕਸਾਲੀ ਉਹ ਜਿਹੜਾ ਪਾਰਟੀ ਦਾ ਵਫਾਦਾਰ ਹੈ। ਆਪਣੀ ਪਾਰਟੀ ਲਈ ਕੁਰਬਾਨੀ ਵਾਸਤੇ ਤਿਆਰ ਰਹੇ। ਟਕਸਾਲੀ ਉਹ ਨਹੀਂ ਜਿਹੜਾ ਸਾਰੀ ਉਮਰ ਲੈਂਦਾ ਰਹੇ ਜਦੋਂ ਦੇਣ ਦਾ ਵੇਲਾ ਆਵੇ ਤੇ ਪਿੱਠ ਵਿੱਚ ਛੁਰਾ ਮਾਰੇ। ਟਕਸਾਲੀ ਲੀਡਰਾਂ ਦੀ ਬਗਾਵਤ ਬਾਰੇ ਉਨ੍ਹਾਂ ਕਿਹਾ ਕਿ ਇਹ ਸਭ ਕਾਂਗਰਸ ਦੀ ਸਿਆਸਤ ਹੈ।
ਦਰਅਸਲ ਪਿਛਲੇ ਦਿਨੀਂ ਪਾਰਟੀ ਅੰਦਰ ਟਕਸਾਲੀ ਲੀਡਰਾਂ ਨੂੰ ਅੱਖੋਂ-ਪਰੋਖੇ ਕਰਨ ਦੇ ਇਲਜ਼ਾਮ ਲੱਗ ਰਹੇ ਹਨ। ਇਸ ਬਾਰੇ ਅਜੇ ਤੱਕ ਸੁਖਬੀਰ ਬਾਦਲ ਸਹਿੰਦੇ-ਸਹਿੰਦੇ ਬੋਲ ਰਹੇ ਸੀ। ਅੱਜ ਉਨ੍ਹਾਂ ਨੇ ਟਕਸਾਲੀ ਲੀਡਰਾਂ ਸਪਸ਼ਟ ਕਹਿ ਦਿੱਤਾ ਕਿ ਉਹ ਹੁਣ ਟਕਸਾਲੀ ਨਹੀਂ ਰਹੇ। ਸੁਖਬੀਰ ਦਾ ਸਿੱਧਾ ਇਸ਼ਾਰਾ ਸੁਖਦੇਵ ਸਿੰਘ ਢੀਂਡਸਾ ਵੱਲ਼ ਸੀ।
ਸੁਖਬੀਰ ਬਾਦਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਜੰਮ ਕੇ ਵਰ੍ਹੇ। ਉਨ੍ਹਾਂ ਨੇ ਪੇਂਡੂ ਲਹਿਜ਼ੇ ਵਿੱਚ ਗੱਲ ਕਰਦਿਆਂ ਕਿਹਾ ਕਿ ਮੱਝ ਲੈਣ ਵੇਲੇ ਵੀ ਅਸੀਂ ਸੋਚਦੇ ਹਾਂ ਪਰ ਵੋਟਾਂ ਪਾਉਣ 'ਤੇ ਕੁਝ ਨਹੀਂ ਦੇਖਦੇ। ਉਨ੍ਹਾਂ ਕਿਹਾ ਕਿ ਕੈਪਟਨ ਛੇ-ਛੇ ਮਹੀਨੇ ਡੀਸੀ ਨਾਲ ਗੱਲ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਮੋਗਾ ਦਾ ਐਸਐਸਪੀ ਕੌਣ ਹੈ?
ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ ਤੋਂ ਬਾਅਦ ਸਭ ਤੋਂ ਪਹਿਲਾ ਕੰਮ ਝੂਠੇ ਪਰਚੇ ਪਾਉਣ ਵਾਲੇ ਅਫਸਰਾਂ ਨੂੰ ਸਸਪੈਂਡ ਨਹੀ ਡਿਸਮਿਸ ਕੀਤਾ ਜਾਏਗਾ। ਹੁਣ ਸਸਪੈਂਡ ਨਹੀਂ ਕਰਨਾ ਸਗੋਂ ਡਿਸਮਿਸ ਹੀ ਕਰਨਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵਿਧਾਇਕ ਇੱਕ ਹਜ਼ਾਰ ਕਰੋੜ ਦੀ ਠੱਗੀ ਮਾਰ ਰਹੇ ਹਨ। ਪੌਂਟੀ ਚੱਢਾ ਨੂੰ ਸ਼ਰਾਬ ਦੇ ਧੰਦੇ ਵਿੱਚ ਸਾਰਾ ਪੰਜਾਬ ਦੇ ਦਿੱਤਾ ਸੀ। ਕੈਪਟਨ ਹੁਣ ਕਹਿੰਦਾ ਹੈ ਕਿ ਖਜ਼ਾਨਾ ਖਾਲੀ ਹੈ।
Election Results 2024
(Source: ECI/ABP News/ABP Majha)
ਸੁਖਬੀਰ ਬਾਦਲ ਨੇ ਘੜੀ 'ਟਕਸਾਲੀ ਲੀਡਰਾਂ' ਲਈ ਨਵੀਂ ਪ੍ਰਭਾਸ਼ਾ
ਏਬੀਪੀ ਸਾਂਝਾ
Updated at:
24 Dec 2019 04:01 PM (IST)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਟਕਸਾਲੀ ਲੀਡਰਾਂ ਬਾਰੇ ਨਵੀਂ ਪ੍ਰਭਾਸ਼ਾ ਦਿੱਤੀ ਹੈ। ਅੱਜ ਮੋਗਾ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਟਕਸਾਲੀ ਉਹ ਜਿਹੜਾ ਪਾਰਟੀ ਦਾ ਵਫਾਦਾਰ ਹੈ। ਆਪਣੀ ਪਾਰਟੀ ਲਈ ਕੁਰਬਾਨੀ ਵਾਸਤੇ ਤਿਆਰ ਰਹੇ। ਟਕਸਾਲੀ ਉਹ ਨਹੀਂ ਜਿਹੜਾ ਸਾਰੀ ਉਮਰ ਲੈਂਦਾ ਰਹੇ ਜਦੋਂ ਦੇਣ ਦਾ ਵੇਲਾ ਆਵੇ ਤੇ ਪਿੱਠ ਵਿੱਚ ਛੁਰਾ ਮਾਰੇ। ਟਕਸਾਲੀ ਲੀਡਰਾਂ ਦੀ ਬਗਾਵਤ ਬਾਰੇ ਉਨ੍ਹਾਂ ਕਿਹਾ ਕਿ ਇਹ ਸਭ ਕਾਂਗਰਸ ਦੀ ਸਿਆਸਤ ਹੈ।
- - - - - - - - - Advertisement - - - - - - - - -