Punjab News: ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਨੇ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੇ ਘਰੋਂ ਕਰੋੜਾਂ ਰੁਪਏ ਅਤੇ ਗਹਿਣੇ ਵੀ ਬਰਾਮਦ ਕੀਤੇ ਗਏ ਸਨ। ਹਾਲਾਂਕਿ, ਏਜੰਸੀ ਨੇ ਅਦਾਲਤ ਵਿੱਚ ਇੱਕ ਵੀ ਦਿਨ ਦਾ ਰਿਮਾਂਡ ਨਹੀਂ ਮੰਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਹੁਣ ਇਸ ਮਾਮਲੇ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਪੁੱਛਿਆ ਕਿ ਰਿਮਾਂਡ ਕਿਉਂ ਨਹੀਂ ਮੰਗਿਆ ਗਿਆ। ਇਸ ਦੌਰਾਨ, ਪੰਜਾਬ ਸਰਕਾਰ ਇਸ ਮਾਮਲੇ 'ਤੇ ਚੁੱਪ ਹੈ। ਕੀ ਪੂਰੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਕਿਸੇ ਨੂੰ ਬਚਾਉਣ ਦੀ?
ਇਹ ਮਾਮਲਾ ਹੈਰਾਨੀਜਨਕ ਤਾਂ ਹੈ ਹੀ, ਪਰ ਨਾਲ ਹੀ ਚਿੰਤਾਜਨਕ ਵੀ ਹੈ !! ਪੰਜਾਬ ਦੇ ਇੱਕ ਡੀ.ਆਈ.ਜੀ. (DIG) ਅਧਿਕਾਰੀ ਨੂੰ ਸੀ.ਬੀ.ਆਈ. ਵੱਲੋਂ ਗ੍ਰਿਫਤਾਰ ਕੀਤਾ ਗਿਆ, ਜਿਸ ਦੇ ਘਰ ‘ਚ ਛਾਪੇਮਾਰੀ ਦੌਰਾਨ ₹7.5 ਕਰੋੜ ਨਕਦ, 2.5 ਕਿਲੋ ਸੋਨਾ, 25 ਮਹਿੰਗੀਆਂ ਘੜੀਆਂ ਤੇ 50 ਤੋਂ ਵੱਧ ਅਚੱਲ ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਹੋਏ ਹਨ ।
ਇਹਨਾਂ ਤੱਥਾਂ ਨੇ ਪੂਰੇ ਪੰਜਾਬ ਵਾਸੀਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ, ਪਰ ਮੁੱਖ ਮੰਤਰੀ, ਜੋ ਖੁਦ ਗ੍ਰਹਿ ਮੰਤਰੀ ਵੀ ਹਨ, ਇਸ ਘਟਨਾ ਦੇ 48 ਘੰਟੇ ਬੀਤ ਜਾਣ ਤੋਂ ਬਾਅਦ ਵੀ ਪਤਾ ਨਹੀਂ ਕਿਹੜੇ ਡਰੋਂ ਚੁੱਪੀ ਧਾਰੀ ਬੈਠੇ ਹਨ ?
ਸੂਬੇ ਦੀ ਵਿਜੀਲੈਂਸ ਵਿਭਾਗ (ਜਿਸਦਾ ਮੁਖੀ ਖੁਦ ਮੁੱਖ ਮੰਤਰੀ ਹੈ) ਉਹ ਕੀ ਕਰ ਰਹੀ ਸੀ, ਕੀ ਉਨ੍ਹਾਂ ਨੂੰ ਮੁੱਖ ਮੰਤਰੀ ਵੱਲੋਂ ਅੱਖਾਂ ਬੰਦ ਰੱਖਣ ਦੇ ਹੁਕਮ ਸੀ ?
ਇੱਕ ਹੋਰ ਹੈਰਾਨੀਜਨਕ ਤੱਥ — ਇੰਨੀ ਵੱਡੀ ਬਰਾਮਦਗੀ ਦੇ ਬਾਵਜੂਦ ਵੀ ਸੀ.ਬੀ.ਆਈ. ਨੇ ਡੀ.ਆਈ.ਜੀ. ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਵੀ ਨਹੀਂ ਮੰਗਿਆ!
ਬਿਨਾਂ ਪੁੱਛਗਿੱਛ ਦੇ ਇਹ ਕਿਵੇਂ ਪਤਾ ਲੱਗੇਗਾ ਕਿ ਇਹ ਪੈਸਾ ਕਿੱਥੋਂ ਆਇਆ ਸੀ ਤੇ ਕਿਸ ਦੇ ਖਜ਼ਾਨੇ ਵਿੱਚ ਜਾਣਾ ਸੀ ? ਜਾਂ ਇਸ ਸਭ ਨੂੰ ਕਵਰਅੱਪ ਕਰਨ ਅਤੇ ਸੁਰੱਖਿਅਤ ਕਰਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ?