Punjab News: ਸ਼੍ਰੋਮਣੀ ਅਕਾਲੀ ਦਲ (SAD) ਨੇ ਕਿਸਾਨਾਂ ਨੂੰ ਫਸਲਾਂ ਦੇ ਖਰਾਬੇ ਲਈ ਪ੍ਰਤੀ ਏਕੜ 50,000 ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਮਤਾ ਵੀ ਫੈਸਲਾ ਕੀਤਾ ਹੈ ਜਿਸ ਵਿੱਚ ਜਾਨੀ ਨੁਕਸਾਨ ਲਈ 25 ਲੱਖ ਰੁਪਏ ਪ੍ਰਤੀ ਵਿਅਕਤੀ ਤੇ ਘਰ ਦੀ ਮੁਰੰਮਤ ਲਈ 10 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ।
ਸੁਖਬੀਰ ਬਾਦਲ ਨੇ ਆਪਣੇ ਫੇਸਬੁੱਕ ਪੇਜ ਉੱਪਰ ਲਿਖੀ ਇਹ ਪੋਸਟ
ਸੁਖਬੀਰ ਬਾਦਲ ਨੇ ਆਪਣੇ ਫੇਸਬੁੱਕ ਪੇਜ ਉੱਪਰ ਲਿਖਿਆ ਹੈ, ਹਾਲ ਹੀ ਵਿੱਚ ਪੰਜਾਬ 'ਚ ਆਏ ਹੜ੍ਹਾਂ ਵਿੱਚ 10,000 ਕਰੋੜ ਰੁਪਏ ਦੇ ਅਨੁਮਾਨਤ ਨੁਕਸਾਨ ਦੇ ਮੁਕਾਬਲੇ ਕੁੱਲ ਮੁਆਵਜ਼ੇ ਵਜੋਂ ਸਿਰਫ਼ 186 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਕੇ ਇਸ 'ਆਪ' ਸਰਕਾਰ ਨੇ ਕਿਸਾਨ ਭਾਈਚਾਰੇ ਦੇ ਜ਼ਖ਼ਮਾਂ 'ਤੇ ਲੂਣ ਛਿੜਕਿਆ ਹੈ। ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਨੇ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਲਈ ਮੁਆਵਜ਼ੇ ਦੀ ਮੰਗ ਕਰਨ ਲਈ ਮਤਾ ਪਾਸ ਕੀਤਾ ਹੈ।
ਇਹ ਵੀ ਪੜ੍ਹੋ: Jalandhar Breaking: ਪੈਟਰੋਲ ਪੰਪ ਦੀ ਇਮਾਰਤ ਡਿੱਗੀ, ਦੋ ਮਜ਼ਦੂਰਾਂ ਦੀ ਮੌਤ, ਦੋ ਗੰਭੀਰ ਜ਼ਖ਼ਮੀ
▪️ਖੇਤੀਬਾੜੀ ਜ਼ਮੀਨ: 50,000 ਰੁਪਏ/ਏਕੜ▪️ਜਾਨੀ ਨੁਕਸਾਨ: 25 ਲੱਖ ਰੁਪਏ/ਵਿਅਕਤੀ▪️ਘਰ ਦੀ ਮੁਰੰਮਤ: 10 ਲੱਖ ਰੁਪਏ▪️ ਪਸ਼ੂ: 1 ਲੱਖ ਰੁਪਏ▪️ਬੱਕਰੀ : 50,000 ਰੁਪਏ▪️ ਟਿਊਬਵੈੱਲ ਦੀ ਮੁਰੰਮਤ: 2 ਲੱਖ ਰੁਪਏ▪️ਟਰੈਕਟਰ/ਖੇਤੀ ਸਾਜ਼ੋ-ਸਾਮਾਨ: ਮੁਰੰਮਤ ਦੀ ਪੂਰੀ ਲਾਗਤ▪️ਠੇਕੇਦਾਰ ਕਿਸਾਨ: ਇਨਪੁਟ ਲਾਗਤ ਅਤੇ ਮਜ਼ਦੂਰੀ ਦਾ ਪੂਰਾ ਮੁਆਵਜ਼ਾ▪️ਖੇਤ ਮਜ਼ਦੂਰ: 20,000 ਰੁਪਏ/ਏਕੜ▪️ਡੀਸਿਲਟਿੰਗ: ਕਿਸਾਨ ਨੂੰ ਖੇਤ 'ਚ ਇਕੱਠੀ ਹੋਈ ਗੱਬ/ਰੇਤ ਦਾ ਨਿਪਟਾਰਾ ਕਰਨ ਦੀ ਇਜਾਜ਼ਤ▪️ਬੰਨ੍ਹ ਮੁਰੰਮਤ: ਲੋਕਾਂ ਨੂੰ ਡੀਜ਼ਲ, ਮਸ਼ੀਨਰੀ ਅਤੇ ਰੇਤ ਦੀਆਂ ਬੋਰੀਆਂ ਲਈ ਪੂਰਾ ਮੁਆਵਜ਼ਾ▪️ਸਰਹੱਦ/ਦਰਿਆਵਾਂ ਦੇ ਨਾਲ ਲੱਗਦੇ ਕਿਸਾਨਾਂ (ਕੱਚੀ ਜ਼ਮੀਨ ਦੀ ਕਾਸ਼ਤ) ਨੂੰ ਵੀ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Haryana: ਹਰਿਆਣਾ 'ਚ ਰਾਕੇਸ਼ ਟਿਕੈਤ ਦਾ ਵੱਡਾ ਬਿਆਨ, MSP ਕਾਨੂੰਨ ਲਾਗੂ ਨਾ ਹੋਇਆ ਤਾਂ ਮੁੜ ਹੋਵੇਗਾ ਕਿਸਾਨ ਅੰਦੋਲਨ
