ਚੰਡੀਗੜ੍ਹ: ਟਕਸਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ ਸੁਖਬੀਰ ਦੇ ਅਸਤੀਫੇ ਦੀ ਮੰਗ ਕੀਤੀ ਹੈ। ਉਂਝ ਢੀਂਡਸਾ ਤਾਂ ਪਹਿਲਾਂ ਵੀ ਬਾਦਲ ਪਰਿਵਾਰ ਖਿਲਾਫ ਬਗਾਵਤ ਕਰ ਚੁੱਕੇ ਹਨ ਪਰ ਉਨ੍ਹਾਂ ਦੇ ਫਰਜ਼ੰਦ ਪਰਮਿੰਦਰ ਢੀਂਡਸਾ ਬਾਰੇ ਅਜੇ ਵੀ ਬੁਝਾਰਤ ਕਾਇਮ ਹੈ। ਦਿਲਚਸਪ ਹੈ ਕਿ ਜਦੋਂ ਸੁਖਦੇਵ ਢੀਂਡਸਾ ਨੇ ਬਾਦਲ ਪਰਿਵਾਰ ਮੋਰਚਾ ਖੋਲ੍ਹਿਆ ਹੋਇਆ ਸੀ ਤਾਂ ਸੁਖਬੀਰ ਬਾਦਲ ਨੇ ਪਰਮਿੰਦਰ ਢੀਂਡਸਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੋਇਆ ਸੀ।
ਹੁਣ ਸੁਖਦੇਵ ਢੀਂਡਸਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਬੇਟਾ ਪਰਮਿੰਦਰ ਢੀਂਡਸਾ ਵੀ ਉਨ੍ਹਾਂ ਦੇ ਨਾਲ ਹਨ। ਉਧਰ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਰਮਿੰਦਰ ਉਨ੍ਹਾਂ ਨਾਲ ਡਟ ਕੇ ਖੜ੍ਹੇ ਹਨ। ਹੁਣ ਸਭ ਦੀਆਂ ਨਜ਼ਰ ਪਰਮਿੰਦਰ ਢੀਂਡਸਾ ਦੇ ਫੈਸਲੇ 'ਤੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਦਾ ਨਿਤਾਰਾ 21 ਦਸੰਬਰ ਨੂੰ ਹੋ ਜਾਏਗਾ। ਇਸ ਦਿਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿੱਚ ਕਾਂਗਰਸ ਸਰਕਾਰ ਵਿਰੁੱਧ ਰੋਸ ਰੈਲੀ ਕੀਤੀ ਜਾ ਰਹੀ ਹੈ।
ਦਰਅਸਲ ਮੰਨਿਆ ਜਾ ਰਿਹਾ ਹੈ ਕਿ ਪਟਿਆਲਾ ਰੈਲੀ ਵਿੱਚ ਜੇ ਪਰਮਿੰਦਰ ਢੀਂਡਸਾ ਨਾ ਪੁੱਜੇ ਤਾਂ ਬਾਦਲਾਂ ਤੇ ਢੀਂਡਸਾ ਪਰਿਵਾਰਾਂ ਦੀ ਸਿਆਸੀ ਸਾਂਝ ਦੇ ਖਾਤਮੇ ਦਾ ਮੁੱਢ ਬੱਝ ਜਾਵੇਗਾ। ਸੁਖਦੇਵ ਢੀਂਡਸਾ ਨੇ 14 ਦਸੰਬਰ ਨੂੰ ਬਾਦਲਾਂ ਖ਼ਿਲਾਫ਼ ਸਿੱਧੀ ਸਿਆਸੀ ਲਕੀਰ ਖਿੱਚ ਲਈ ਸੀ। ਉਸ ਦਿਨ ਪਰਮਿੰਦਰ ਢੀਂਡਸਾ ਆਪਣੇ ਪਿਤਾ ਸੁਖਦੇਵ ਢੀਂਡਸਾ ਤੇ ਦੂਜੇ ਪਾਸੇ ਅਕਾਲੀ ਦਲ ਵੱਲੋਂ ਸੱਦੇ ਗਏ ਜਨਰਲ ਇਜਲਾਸ ਤੋਂ ਲਾਂਭੇ ਰਹੇ ਸਨ। ਇਸ ਕਾਰਨ ਬਾਦਲਾਂ ਦਾ ਕਹਿਣਾ ਸੀ ਕਿ ਛੋਟੇ ਢੀਂਡਸਾ ਉਨ੍ਹਾਂ ਦੇ ਨਾਲ ਹਨ ਪਰ ਕਿਸੇ ਰੁਝੇਵੇਂ ਕਾਰਨ ਇਜਲਾਸ ਵਿੱਚ ਨਹੀਂ ਆ ਸਕੇ।
ਦਰਅਸਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਖ਼ਿਲਾਫ਼ ਪਹਿਲੀ ਰੈਲੀ ਪਟਿਆਲਾ ’ਚ 21 ਦਸੰਬਰ ਨੂੰ ਕੀਤੀ ਜਾ ਰਹੀ ਹੈ। ਇਸ ਰੈਲੀ ’ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਪਹੁੰਚ ਰਹੇ ਹਨ। ਪਰਮਿੰਦਰ ਢੀਂਡਸਾ ਪਟਿਆਲਾ ਜ਼ਿਲ੍ਹੇ ਦੀ ਅਕਾਲੀ ਦਲ ਦੀ ਜ਼ਿਲ੍ਹਾ ਜਥੇਬੰਦੀ ਦੇ ਅਬਜ਼ਰਵਰ ਹਨ। ਹੁਣ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਉਹ ਪਟਿਆਲਾ ਰੈਲੀ ’ਚ ਪੁੱਜਣਗੇ ਜਾਂ ਦਰਕਿਨਾਰ ਰਹਿਣਗੇ। ਜੇ ਉਹ ਇਸ ਰੈਲੀ ਤੋਂ ਕਿਨਾਰਾ ਕਰ ਗਏ ਤਾਂ ਸਾਫ਼ ਹੋ ਜਾਵੇਗਾ ਕਿ ਢੀਂਡਸਾ ਪਰਿਵਾਰ ਹੁਣ ਬਾਦਲਾਂ ਦੀ ਸਿਆਸੀ ਛਤਰੀ ਤੋਂ ਉੱਡ ਚੁੱਕਾ ਹੈ।
ਹੁਣ ਅਕਾਲੀਆਂ ਦੀਆਂ ਨਜ਼ਰਾਂ 21 ਦਸੰਬਰ 'ਤੇ, ਪਟਿਆਲਾ 'ਚ ਹੋਏਗਾ ਨਿਤਾਰਾ
ਏਬੀਪੀ ਸਾਂਝਾ
Updated at:
18 Dec 2019 06:37 PM (IST)
ਟਕਸਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ ਸੁਖਬੀਰ ਦੇ ਅਸਤੀਫੇ ਦੀ ਮੰਗ ਕੀਤੀ ਹੈ। ਉਂਝ ਢੀਂਡਸਾ ਤਾਂ ਪਹਿਲਾਂ ਵੀ ਬਾਦਲ ਪਰਿਵਾਰ ਖਿਲਾਫ ਬਗਾਵਤ ਕਰ ਚੁੱਕੇ ਹਨ ਪਰ ਉਨ੍ਹਾਂ ਦੇ ਫਰਜ਼ੰਦ ਪਰਮਿੰਦਰ ਢੀਂਡਸਾ ਬਾਰੇ ਅਜੇ ਵੀ ਬੁਝਾਰਤ ਕਾਇਮ ਹੈ। ਦਿਲਚਸਪ ਹੈ ਕਿ ਜਦੋਂ ਸੁਖਦੇਵ ਢੀਂਡਸਾ ਨੇ ਬਾਦਲ ਪਰਿਵਾਰ ਮੋਰਚਾ ਖੋਲ੍ਹਿਆ ਹੋਇਆ ਸੀ ਤਾਂ ਸੁਖਬੀਰ ਬਾਦਲ ਨੇ ਪਰਮਿੰਦਰ ਢੀਂਡਸਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੋਇਆ ਸੀ।
- - - - - - - - - Advertisement - - - - - - - - -