Punjab News: ਸ੍ਰੀ ਮੁਕਤਸਰ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਦੌਰਾਨ ਸੁਖਬੀਰ ਬਾਦਲ ਭਾਵੁਕ ਨਜ਼ਰ ਆਏ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਥ ਵਿਰੋਧ ਤਾਕਤਾਂ ਨੇ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਇਆ ਤੇ ਹੁਣ ਉਨ੍ਹਾਂ ਵੱਲੋਂ ਮੈਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਸਟੇਜ ਤੋਂ ਸਾਬਕਾ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤੇ ਗੁਨਾਹਾਂ ਦਾ ਵੀ ਜ਼ਿਕਰ ਕੀਤਾ 


ਸੁਖਬੀਰ ਬਾਦਲ ਨੇ ਕਿਹਾ ਕਿ ਏਜੰਸੀਆਂ ਦੇ ਲੋਕ ਬਦਨਾਮ ਕਰ ਰਹੇ ਹਨ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖ ਪੰਥ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਪਰ ਤੁਸੀਂ ਸਾਡੇ ਕਿਸੇ ਵੀ ਘਰ ਚਲੇ ਜਾਓ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਸਾਡੇ ਤਾਂ ਬੱਚੇ ਵੀ ਘਰੋਂ ਅਰਦਾਸ ਕਰਕੇ ਨਿਕਲਦੇ ਹਨ। ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਪੂਰੀ ਜ਼ਿੰਦਗੀ ਕੌਮ ਦੇ ਲੇਖੇ ਲਾ ਦਿੱਤੀ ਹੈ।



ਸੁਖਬੀਰ ਬਾਦਲ ਨੇ ਭਾਵੁਕ ਹੁੰਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦਾ ਇਹੀ ਗੁਨਾਹ ਹੈ ਕਿ ਉਨ੍ਹਾਂ ਨੇ 18 ਸਾਲ ਕੌਮ ਦੀ ਖਾਤਰ ਜੇਲ੍ਹ ਕੱਟੀ ਹੈ। ਜਦੋਂ ਐਮਰਜੈਂਸੀ ਦਾ ਜੁਲਮ ਹੁੰਦਾ ਤਾਂ ਉਹ ਅੱਗੇ ਜਾਂਦੇ ਜਦੋਂ ਪੰਜਾਬੀ ਸੂਬੇ ਦੀ ਗੱਲ ਚੱਲੀ ਤਾਂ ਉਹ ਅੱਗੇ ਲੱਗੇ, ਗੁਰੂ ਘਰਾਂ ਉੱਤੇ ਹਮਲੇ ਹੋਏ ਤਾਂ ਰੋਕਣ ਲਈ ਉਹ ਸਭ ਤੋਂ ਅੱਗ ਹੋਏ ਕੀ ਇਹ ਸਭ ਪ੍ਰਕਾਸ਼ ਸਿੰਘ ਬਾਦਲ ਨੇ ਗੁਨਾਹ ਹਨ।



ਬਾਦਲ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਇਲਾਕੇ ਵਿੱਚ ਮੋਟਰਾਂ ਵੰਡੀਆਂ, ਖਾਲ ਬਣਾਕੇ ਦਿੱਤੇ, ਕੱਸੀਆਂ ਬਣਾਕੇ ਦਿੱਤੀਆਂ, ਸਕੂਲ ਬਣਾ ਕੇ ਦਿੱਤੇ, ਹਸਪਤਾਲ ਬਣਾਏ, ਗ਼ਰੀਬਾਂ ਨੂੰ ਆਟਾ ਦਾਲ ਦਿੱਤਾ,  ਬਿਜਲੀ ਆਮ ਕਰ ਦਿੱਤੀ, ਟਰੈਕਟਰ ਨੂੰ ਗੱਡਾ ਲਿਖਾਇਆ, ਸੜਕਾਂ ਬਣਾਈਆਂ ਕੀ ਇਹ ਸਭ ਗੁਨਾਹ ਹਨ। ਬਾਦਲ ਨੇ ਕਿਹਾ ਕੀ ਪ੍ਰਕਾਸ਼ ਸਿੰਘ ਬਾਦਲ ਦਾ ਸਭ ਤੋਂ ਵੱਡਾ ਗੁਨਾਹ ਪੰਜਾਬ ਵਿੱਚ ਅਮਨ ਸ਼ਾਂਤੀ ਬਣਾਕੇ ਰੱਖਣਾ ਹੈ। 



ਸੁਖਬੀਰ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਮੁੰਡੇ ਮਰਵਾਉਣ ਦੀ ਗੱਲ ਨਹੀਂ ਕੀਤੀ ਸਗੋਂ ਨੌਜਵਾਨੀ ਤਕੜੀ ਕਰਨ ਦੀ ਗੱਲ ਕੀਤੀ ਹੈ। ਉਹ ਪੰਜਾਬ ਦੀ ਅਮਨ ਸ਼ਾਂਤੀ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਸਨ ਤੇ ਮੈਂ ਵੀ ਤਿਆਰ ਹਾਂ, ਇਸ ਲਈ ਜੇ ਉਨ੍ਹਾਂ ਤੋਂ ਕਈ ਗ਼ਲਤੀ ਹੋਈ ਹੈ ਤਾਂ ਮੈਂ ਉਹ ਵੀ ਆਪਣੀ ਝੋਲੀ ਪਵਾਉਣ ਲਈ ਤਿਆਰ ਹਾਂ