ਅਸ਼ਰਫ ਢੁੱਡੀ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਵਿਚ ਬਿਜਲੀ ਸੰਕਟ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ। ਕੈਪਟਨ ਸਰਕਾਰ ਵਲੋਂ ਖੁਦ 'ਤੇ ਲੱਗੇ ਇਲਜ਼ਾਮਾਂ ਮਗਰੋਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂਬਾ ਸਰਕਾਰ ਨੂੰ ਘੇਰਦਿਆਂ ਆਪਣੇ 'ਤੇ ਉੱਠੇ ਸਵਾਲਾਂ ਦਾ ਜਵਾਬ ਦਿੱਤੇ ਹਨ। ਇਸ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਵਿਖੇ ਆਪਣੀ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਇਸ ਵੇਲੇ ਸਿਰਫ ਸਿਆਸੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਇਸ ਵੇਲੇ ਕੋਈ ਇਹ ਨਹੀਂ ਦੱਸ ਰਿਹਾ ਕਿ ਕਿਵੇਂ ਇਸ ਬਿਜਲੀ ਦੇ ਸੰਕਟ ਵਿਚੋਂ ਨਿਕਲਿਆ ਜਾ ਸਕਦਾ ਹੈ। ਕਿਵੇਂ ਬਿਜਲੀ ਦੀ ਘਾਟ ਪੂਰੀ ਕੀਤੀ ਜਾ ਸਕਦੀ ਹੈ। ਸਿਰਫ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਪਰ ਕੈਪਟਨ ਸਰਕਾਰ ਇਹ ਦੱਸੇ ਕਿ ਉਨ੍ਹਾਂ ਨੇ ਇਸ ਸੰਕਟ ਤੋਂ ਪੰਜਾਬ ਵਾਸੀਆਂ ਨੂੰ ਕੱਢਣ ਲਈ ਕੀ ਕੀਤਾ।
ਗਰਮਾਇਆ ਪਾਵਰ ਪਰਚੇਜ ਐਗਰੀਮੈਂਟ ਦਾ ਮੁੱਦਾ
ਪੰਜਾਬ ਵਿਚ ਪੈਦਾ ਹੋਏ ਬਿਜਲੀ ਸੰਕਟ ਤੋਂ ਬਾਅਦ ਪਾਵਰ ਪਰਚੇਜ ਐਗਰੀਮੈਂਟ ਦਾ ਮੁੱਦਾ ਕਾਫੀ ਭਖਿਆ ਹੋਇਆ ਹੈ। ਦੱਸ ਇਹ ਪਾਵਰ ਪਰਚੇਜ ਐਗਰੀਮੈਂਟ ਅਕਾਲੀ ਦਲ-ਬੀਜੇਪੀ ਗਠਜੋੜ ਸਰਕਾਰ ਸਮੇਂ ਹੋਇਆ ਸੀ। ਸੋਮਵਾਰ ਨੂੰ ਸੁਖਬੀਰ ਬਾਦਲ ਨੇ ਚੰਡੀਗੜ੍ਹ ਵਿਖੇ ਇਨ੍ਹਾਂ ਸਮਝੋਤਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਪਾਵਰ ਪਰਚੇਜ ਐਗਰੀਮੈਂਟ ਮਾਮਲੇ ਵਿਚ ਜੇਕਰ ਅਸੀਂ ਕੁਝ ਗਲਤ ਕੀਤਾ ਹੈ ਤਾਂ ਸਾਡੇ 'ਤੇ ਸਰਕਾਰ ਪਰਚਾ ਦਰਜ ਕਰ ਦੇਵੇ। ਬਾਦਲ ਨੇ ਅੱਗੇ ਕਿਹਾ ਹੈ ਕਿ ਪੰਜਾਬ ਦੀ ਜਨਤਾ ਨੂੰ 24 ਘੰਟੇ ਬਿਜਲੀ ਮਿਲੇ ਇਹ ਸਿਆਸੀ ਪਾਰਟੀਆਂ ਦਾ ਟੀਚਾ ਹੋਣਾ ਚਾਹੀਦਾ ਹੈ। ਗਲਾਂ ਹੀ ਗਲਾਂ ਵਿੱਚ ਸੁਖਬੀਰ ਬਾਦਲ ਆਪ ਪਾਰਟੀ ਦੇ ਐਲਾਨ ਵੱਲ ਵੀ ਇਸ਼ਾਰਾ ਕਰ ਗਏ ਜਿਸ 'ਚ ਉਨ੍ਹਾਂ ਨੇ ਪੰਜਾਬ ਨੂੰ 300 ਯੁਨਿਟ ਫਰੀ ਦੇਣ ਦਾ ਐਲਾਨ ਕੀਤਾ ਸੀ।
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਕਾਂਗਰਸ ਸਰਕਾਰ ਸਮੇਂ ਵਿਚ ਅੱਠ-ਅੱਠ ਘੰਟੇ ਦੇ ਕੱਟ ਲਗਦੇ ਸੀ। ਬਿਜਲੀ ਪੈਦਾ ਕਰਨਾਂ ਵੱਖਰੀ ਗਲ ਹੈ ਅਤੇ ਬਿਜਲੀ ਨੂੰ ਘਰ-ਘਰ ਪਹੁੰਚਾਉਣਾ ਵੱਖਰੀ ਗਲ ਹੈ। ਅਕਾਲੀ ਦਲ ਸਰਕਾਰ ਨੇ 5 ਹਜ਼ਾਰ ਕਰੋੜ ਖ਼ਰਚ ਕੀਤੇ ਤਾਂ ਜੋ ਬਿਜਲੀ ਦੇ ਗਰਿਡ ਨੂੰ ਅਪਡੇਟ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਚਾਹੁੰਦੀ ਸੀ ਕਿ ਆਪਣੇ ਥਰਮਲ ਪਲਾਂਟ ਲਾਏ ਜਾਣ ਪਰ ਉਸ ਸਮੇਂ ਆਪਣੇ ਥਰਮਲ ਪਲਾਂਟ ਲਾਉਣ ਲਈ 20 ਹਜ਼ਾਰ ਕਰੋੜ ਚਾਹੀਦਾ ਸੀ ਤੇ ਸਾਡੀ ਸਰਕਾਰ ਕੋਲ ਇੰਨਾ ਪੈਸਾ ਨਹੀਂ ਸੀ। ਇਸ ਲਈ ਸਾਡੇ ਸਾਹਮਣੇ ਦੋ ਹੀ ਰਸਤੇ ਸੀ, ਪਹਿਲਾ ਤਾਂ ਇਹ ਕਿ ਆਪਣੇ ਥਰਮਲ ਲਾਏ ਜਾਣ ਜਾਂ ਫਿਰ ਪ੍ਰਾਈਵੈਟ ਥਰਮਲ ਪਲਾਂਟ ਲਾਏ ਜਾਣ। ਇਸੇ ਲਈ ਉਨ੍ਹਾਂ ਨਾਲ ਐਗਰੀਮੈਂਟ ਕੀਤਾ ਗਏ।
ਪੰਜਾਬ ਦੇ ਥਰਮਲਾਂ 'ਚ ਸਸਤੀ ਬਿਜਲੀ
ਪੰਜਾਬ ਦੇ ਥਰਮਲਾਂ ਵਿਚ ਬਾਕੀ ਸੁਬਿਆਂ ਦੇ ਮੁਕਾਬਲੇ ਸਸਤੀ ਬਿਜਲੀ ਮਿਲਦੀ ਹੈ। ਰਾਜਪੁਰਾ ਥਰਮਲ ਪਲਾਂਟ ਦੇ ਫਿਕਸ ਚਾਰਜ 1 ਰੁਪਏ 54 ਪੈਸੇ ਹੈ ਜੇਕਰ ਬਿਜਲੀ ਨਹੀਂ ਲੈਂਦੇ। ਅਤੇ ਸਰਕਾਰੀ ਥਰਮਲ ਵਿਚ ਫਿਕਸ ਚਾਰਜ 2 ਰੁਪਏ 35 ਪੈਸੇ ਹੈ। ਸਮਝੋਤਿਆਂ ਮੁਤਾਬਕ ਜੇਕਰ ਬਿਜਲੀ ਨਹੀਂ ਲੈਦੇਂ ਤਾਂ ਫਿਕਸ ਚਾਰਜ ਦੇਣੇ ਪੈਣਗੇ।
ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਜੋ ਕੰਮ ਸਾਡੀ ਸਰਕਾਰ ਨੇ ਕੀਤਾ ਉਹ ਨਾ ਪਹਿਲਾਂਹੋਇਆ ਅਤੇ ਨਾਹ ਹੀ ਇਨ੍ਹਾਂ ਨੇ ਕੀਤਾ। ਸਾਡੀ ਸਰਕਾਰ ਨੇ ਬਿਜਲੀ ਸਰਪਲਸ ਕਰਕੇ ਲੋਕਾਂ ਦੇ ਘਰਾਂ ਚੋ ਜਨਰੇਟਰ ਕੱਢਵਾ ਦਿੱਤੇ।
ਉੱਠ ਰਹੀ ਪੀਪੀਏ ਰੱਦ ਕਰਨ ਦੀ ਮੰਗ
ਹੁਣ ਕਿਹਾ ਜਾ ਰਿਹਾ ਹੈ ਕਿ ਪੀਪੀਏ ਰੱਦ ਕਰੋ, ਉਨ੍ਹਾਂ ਕਿਹਾ ਕਿ ਕਰ ਦਿਓ ਇਸ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਰੱਦ ਕਰਨ ਤੋ ਪੰਜਾਬ ਦੀ ਜਨਤਾ ਵਾਸਤੇ ਪਹਿਲਾਂ 4 ਹਜ਼ਾਰ ਮੈਗਾਵਾਟ ਬਿਜਲੀ ਦਾ ਇੰਤਜਾਮ ਕਰ ਦਿਓ। ਕਿਉੰਕਿ ਪੀਪੀਏ ਰੱਦ ਕਰਨ ਤੋਂ ਬਾਅਦ 4 ਹਜ਼ਾਰ ਮੈਗਾਵਾਟ ਬਿਜਲੀ ਦਾ ਸੰਕਟ ਪੈਦਾ ਹੋ ਸਕਦਾ ਹੈ। ਅੱਜ ਜੋ ਪੰਜਾਬ ਦੇ ਹਾਲਾਤ ਹੋਏ ਹਨ ਉਸ ਲਈ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਿਮੇਵਾਰ ਹਨ। ਕੈਪਟਨ ਦੀ ਨਲਾਇੱਕੀ ਅਤੇ ਦਫਤਰ ਨਾ ਜਾਣ ਕਾਰਨ ਇਹ ਹਾਲਾਤ ਬਣੇ ਹਨ ਅਤੇ ਕੈਪਟਨ ਨੂੰ ਇਸਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।
ਕੇਜਰੀਵਾਲ 'ਤੇ ਨਿਸ਼ਾਨਾ
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਪੰਜਾਬ ਆਏ ਕੇਜਰੀਵਾਲ ਨੇ ਪੰਜਾਬ ਵਿਚ ਆਪਮ ਸਰਕਾਰ ਬਣਨ 'ਤੇ ਸੂਬੇ 'ਚ 300 ਯੁਨਿਟ ਫਰੀ ਬਿਜਲੀ ਦਾ ਐਲਾਨ ਕੀਤਾ ਸੀ। ਇਸ ਐਲਾਨ 'ਤੇ ਕੇਜਰੀਵਾਲ ਨੂੰ ਨਿਸ਼ਾਨਾ ਬਣਉਂਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਕੇਜਰੀਵਾਲ ਪਹਿਲਾਂ ਦਿੱਲੀ ਵਿਚ 300 ਯੁਨਿਟ ਫਰੀ ਕਰੇ। ਫਿਰ ਹੀ ਅਸੀਂ ਮੰਨਾਗੇ ਕਿ ਕੇਜਰੀਵਾਲ ਦੀ ਮੰਸ਼ਾ ਠੀਕ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904