ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਮੁਖੀ ਤੇ ਬਾਦਲ ਦਲ ਤੋਂ ਬਾਗ਼ੀ ਹੋਏ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ (sukhdev dhindsa) ਨੇ ਵੀ ਆਪਣਾ ਪਦਮ ਭੂਸ਼ਨ ਐਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਹੈ। ਢੀਂਡਸਾ ਵੱਲੋਂ ਐਵਾਰਡ ਵਾਪਸ ਕਰਨ ਦੇ ਨਾਲ ਹੀ ਉਨ੍ਹਾਂ ਦੀ ਬੀਜੇਪੀ ਨਾਲ ਨੇੜਤਾ ਦੀ ਚਰਚਾ ਦਾ ਭੋਗ ਪੈ ਗਿਆ ਹੈ।

ਢੀਂਡਸਾ ਨੂੰ ਦੇਸ਼ ਦਾ ਇਹ ਤੀਜਾ ਸਭ ਤੋਂ ਵੱਡਾ ਸਿਵਲੀਅਨ ਪੁਰਸਕਾਰ ਪਿਛਲੇ ਵਰ੍ਹੇ ਹੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭੇਟ ਕੀਤਾ ਸੀ। ਇਸ ਦੇ ਨਾਲ ਹੀ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਤੇ ਸਾਬਕਾ ਕੇਂਦਰੀ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਅੰਦੋਲਨਕਾਰੀ ਕਿਸਾਨਾਂ ਦੇ ਹੱਕ ਵਿੱਚ ਆਪਣਾ ‘ਪਦਮ ਵਿਭੂਸ਼ਨ’ ਪੁਰਸਕਾਰ ਕੇਂਦਰ ਸਰਕਾਰ ਨੂੰ ਵਾਪਸ ਕਰ ਦਿੱਤਾ ਹੈ।

Parkash Singh Badal Returns Vibhushan: ਖੇਤੀਬਾੜੀ ਕਾਨੂੰਨ ਦੇ ਵਿਰੋਧ ਕਾਰਨ ਪ੍ਰਕਾਸ਼ ਸਿੰਘ ਬਾਦਲ ਨੇ ਪਦਮ ਵਿਭੂਸ਼ਣ ਕੀਤਾ ਵਾਪਸ

ਦਰਅਸਲ ਮੰਨਿਆ ਜਾ ਰਿਹਾ ਸੀ ਕਿ ਢੀਂਡਸਾ ਨੂੰ ਬੀਜੇਪੀ ਨਾਲ ਨੇੜਤਾ ਕਰਕੇ ਹੀ ਇਹ ਐਵਾਰਡ ਮਿਲਿਆ ਸੀ। ਢੀਂਡਸਾ ਨੇ ਹਮੇਸ਼ਾਂ ਇਸ ਗੱਲ ਨੂੰ ਨਾਕਾਰਿਆ ਸੀ। ਅੱਜ ਐਵਾਰਡ ਵਾਪਸ ਕਰਕੇ ਢੀਂਡਸਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਆਪਣੀ ਵੱਖੀ ਰਾਹ ਉੱਪਰ ਚੱਲ਼ਣਗੇ ਤੇ ਬੀਜੇਪੀ ਨਾਲ ਕੋਈ ਨੇੜਤਾ ਨਹੀਂ ਰੱਖਣਗੇ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904