ਚੰਡੀਗੜ੍ਹ: ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਜਥੇਬੰਦਕ ਢਾਂਚਾ ਉਸਾਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਸੂਬੇ ਭਰ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ 31 ਐਡਹਾਕ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਹਨ।

ਉਨ੍ਹਾਂ ਸੁਰੇਸ਼ ਕੁਮਾਰ ਨੂੰ ਅੰਮ੍ਰਿਤਸਰ ਸ਼ਹਿਰੀ, ਜਸਵਿੰਦਰ ਸਿੰਘ ਜਹਾਂਗੀਰ ਨੂੰ ਅੰਮ੍ਰਿਤਸਰ ਦਿਹਾਤੀ, ਕੁਲਦੀਪ ਸਿੰਘ ਨੂੰ ਬਰਨਾਲਾ, ਅਨਿਲ ਅਗਰਵਾਲ ਨੂੰ ਬਟਾਲਾ, ਦੀਪਕ ਬਾਸਲ ਨੂੰ ਬਠਿੰਡਾ ਸ਼ਹਿਰੀ, ਰਾਜਪਾਲ ਸਿੰਘ ਸੰਧੂ ਨੂੰ ਬਠਿੰਡਾ ਦਿਹਾਤੀ, ਮੱਖਣ ਸਿੰਘ ਨੂੰ ਫਰੀਦਕੋਟ ਦਿਹਾਤੀ, ਮੁਕੇਸ਼ ਭੰਡਾਰੀ ਨੂੰ ਫਰੀਦਕੋਟ ਸ਼ਹਿਰੀ, ਲਖਬੀਰ ਸਿੰਘ ਰਾਏ ਨੂੰ ਫਤਿਹਗੜ੍ਹ ਸਾਹਿਬ, ਉਪਕਾਰ ਜਾਖੜ ਨੂੰ ਫਾਜ਼ਿਲਕਾ, ਗੁਰਮੀਤ ਬਰਾੜ ਨੂੰ ਫਿਰੋਜ਼ਪੁਰ, ਅਤਰ ਸਿੰਘ ਨੂੰ ਗੁਰਦਾਸਪੁਰ ਸ਼ਹਿਰੀ, ਰਾਜਵੰਤ ਸਿੰਘ ਨੂੰ ਗੁਰਦਾਸਪੁਰ ਦਿਹਾਤੀ ਦਾ ਪ੍ਰਧਾਨ ਬਣਾਇਆ ਹੈ।

ਇਸ ਤੋਂ ਇਲਾਵਾ ਮਦਨ ਲਾਲ ਸੂਦ ਨੂੰ ਹੁਸ਼ਿਆਰਪੁਰ, ਤਰਸੇਮ ਸੈਣੀ ਨੂੰ ਜਲੰਧਰ ਸ਼ਹਿਰੀ, ਸਰਵਣ ਸਿੰਘ ਨੂੰ ਜਲੰਧਰ ਦਿਹਾਤੀ, ਕਰਨਦੀਪ ਖੱਖ ਨੂੰ ਕਪੂਰਥਲਾ, ਦਰਸ਼ਨ ਢਿੱਲੋਂ ਨੂੰ ਲੁਧਿਆਣਾ ਸ਼ਹਿਰੀ, ਮਲਕੀਤ ਸਿੰਘ ਨੂੰ ਲੁਧਿਆਣਾ ਦਿਹਾਤੀ-1, ਮਨਪ੍ਰੀਤ ਗਿੱਲ ਨੂੰ ਲੁਧਿਆਣਾ ਦਿਹਾਤੀ-2, ਭਰਪੂਰ ਸਿੰਘ ਨੂੰ ਮਾਨਸਾ, ਜਗਦੀਪ ਬਰਾੜ ਨੂੰ ਮੋਗਾ, ਵਿਨੋਦ ਭੋਆ ਨੂੰ ਪਠਨਾਕੋਟ, ਵਰਿੰਦਰ ਕੌਸ਼ਲ ਨੂੰ ਪਟਿਆਲਾ ਸ਼ਹਿਰੀ, ਪਲਵਿੰਦਰ ਕੌਰ ਨੂੰ ਪਟਿਆਲਾ ਦਿਹਾਤੀ, ਗੁਰਮੇਲ ਸਿੰਘ ਨੂੰ ਰੋਪੜ, ਜਸਵਿੰਦਰ ਸੰਧੂ ਨੂੰ ਸ੍ਰੀ ਮੁਕਤਸਰ ਸਾਹਿਬ, ਬਲਵੰਤ ਸਿੰਘ ਨੂੰ ਨਵਾਂ ਸ਼ਹਿਰ, ਦਰਸ਼ਨ ਧਾਲੀਵਾਲ ਨੂੰ ਮੁਹਾਲੀ, ਹਰਪ੍ਰੀਤ ਬਾਜਵਾ ਨੂੰ ਸੰਗਰੂਰ ਤੇ ਸੁਖਬੀਰ ਵਲਟੋਹਾ ਨੂੰ ਤਰਨ ਤਾਰਨ ਜ਼ਿਲ੍ਹਿਆਂ ਦੇ ਪ੍ਰਧਾਨ ਬਣਾਏ ਹਨ।