ਅੱਜ ਸਵੇਰੇ ਤੜਕਸਾਰ ਕਾਂਗਰਸੀ ਲੀਡਰ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਲਾਲਾਬਾਦ ਪੁਲਿਸ ਅੱਜ ਸਵੇਰੇ ਕਰੀਬ ਸਾਢੇ 6 ਵਜੇ ਦੇ ਕਰੀਬ ਚੰਡੀਗੜ੍ਹ ਸਥਿਤੀ ਸੁਖਪਾਲ ਸਿੰਘ ਖਹਿਰਾ ਦੀ ਕੋਠੀ ਪਹੁੰਚੀ ਸੀ। ਜਿਸ ਦੌਰਾਨ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਸੁਖਪਾਲ ਸਿੰਘ ਖਹਿਰਾ ਲਗਾਤਾਰ ਪੰਜਾਬ ਸਰਕਾਰ ਖਿਲਾਫ਼ ਸੋਸ਼ਲ ਮੀਡੀਆ 'ਤੇ ਸਵਾਲ ਚੁੱਕਦੇ ਆ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਸੁਖਪਾਲ ਖਹਿਰਾ ਦੇ ਹੱਕ ਵਿੱਚ ਕਾਂਗਰਸ ਪਾਰਟੀ ਕਿੰਨੀ ਕੁ ਨਿੱਤਰਦੀ ਹੈ। ਹਲਾਂਕਿ ਹਾਲੇ ਤੱਕ ਨਾਂ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਨਾ ਹੀ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਕੋਈ ਆਪਣੀ ਪ੍ਰਤੀਕੀਰਿਆ ਦਿੱਤੀ ਹੈ। ਦੋਵਾਂ ਲੀਡਰਾਂ ਦੇ ਸੋਸ਼ਲ ਮੀਡੀਆ ਖਾਤੇ ਹਾਲੇ ਤੱਕ ਅਪਡੇਟ ਨਹੀਂ ਹੋਏ। ਯਾਨੀ ਕਿ ਸੁਖਪਾਲ ਖਹਿਰਾ ਨੂੰ ਲੈ ਕੇ ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਨੇ ਕੋਈ ਬਿਆਨ ਨਹੀਂ ਦਿੱਤਾ। (ਖ਼ਬਰ ਲਿਖੇ ਜਾਣ ਤੱਕ)
ਇਹ ਟਵੀਟ ਬੀਤੇ ਦਿਨ ਦੇ ਹਨ, ਖਹਿਰਾ ਨੂੰ ਲੈ ਕੇ ਕੋਈ ਤਾਜ਼ਾ ਟਵੀਟ ਨਹੀਂ ਹੈ।
ਜਦੋਂ ਪੁਲਿਸ ਘਰ ਪਹੁੰਚੀ ਤਾਂ ਵਿਧਾਇਕ ਖਹਿਰਾ ਨੇ ਸਭ ਤੋਂ ਪਹਿਲਾਂ ਸੀਨੀਅਰ ਅਧਿਕਾਰੀ ਦੀ ਪਛਾਣ ਪੁੱਛੀ। ਜਿਸ ਦਾ ਜਵਾਬ ਮਿਲਿਆ ਕਿ ਉਹ ਡੀ.ਐਸ.ਪੀ ਜਲਾਲਾਬਾਦ ਏ.ਆਰ. ਸ਼ਰਮਾ ਅਤੇ ਉਸ ਨੂੰ 2015 ਦੇ ਐਨਡੀਪੀਐਸ ਐਕਟ ਕੇਸ ਵਿੱਚ ਗ੍ਰਿਫ਼ਤਾਰ ਕਰਨ ਆਏ ਹਨ। ਇਸ ਪੂਰੀ ਘਟਨਾ ਦੌਰਾਨ ਖਹਿਰਾ ਵਾਰ-ਵਾਰ ਪੁਲਿਸ ਅਧਿਕਾਰੀਆਂ ਤੋਂ ਗ੍ਰਿਫ਼ਤਾਰੀ ਵਾਰੰਟ ਦੀ ਮੰਗ ਕਰਦੇ ਨਜ਼ਰ ਆਏ।