Arvind Kejriwal Bail: ਸੁਪਰੀਮ ਕੋਰਟ ਨੇ ਦਿੱਲੀ ਸ਼ਰਾਬ ਘੁਟਾਲੇ ਨਾਲ ਸਬੰਧਤ ਸੀਬੀਆਈ ਕੇਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੂੰ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਸੂਰਿਆ ਕਾਂਤ ਤੇ ਜਸਟਿਸ ਉੱਜਵਲ ਭੂਈਆਂ ਦੀ ਬੈਂਚ ਨੇ ਉਨ੍ਹਾਂ ਨੂੰ 10-10 ਲੱਖ ਰੁਪਏ ਦੇ ਮੁਚੱਲਕੇ 'ਤੇ ਜ਼ਮਾਨਤ ਦੇ ਦਿੱਤੀ। ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ ਇਸ ਮਾਮਲੇ 'ਚ ਕੋਈ ਜਨਤਕ ਟਿੱਪਣੀ ਨਾ ਕਰਨ ਦਾ ਨਿਰਦੇਸ਼ ਦਿੱਤਾ ਹੈ।


ਸੁਖਪਾਲ ਖਹਿਰਾ ਨੇ ਕੀ ਕਿਹਾ ?


ਇਸ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਲੀਡਰ ਸੁਖਪਾਲ ਸਿੰਘ ਖਹਿਰਾ (Sukhpal singh khaira) ਨੇ ਨਿਸ਼ਾਨਾ ਸਾਧਿਆ ਹੈ, ਖਹਿਰਾ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਜਰੂਰ ਅਹਿਸਾਸ ਹੋ ਗਿਆ ਹੋਵੇਗਾ ਕਿ ਜਦੋਂ ਕਿਸੇ ਵਿਅਕਤੀ ਨੂੰ ਝੂਠੇ ਦੋਸ਼ਾਂ ਵਿੱਚ ਜੇਲ੍ਹ ਵਿੱਚ ਡੱਕ ਦਿੱਤਾ ਜਾਂਦਾ ਹੈ ਤਾਂ ਉਸ ਵਿਅਕਤੀ ਅਤੇ ਉਸਦੇ ਪਰਿਵਾਰ ਉੱਤੇ ਕੀ ਬੀਤਦੀ ਹੋਵੇਗੀ?


ਜੋ ਕੁਝ ED ਅਤੇ CBI ਨੇ ਅਰਵਿੰਦ ਕੇਜਰੀਵਾਲ ਨਾਲ ਕੀਤਾ ਹੈ, ਬਿੱਲਕੁਲ ਏਸੇ ਤਰਾਂ ਹੀ ਭਗਵੰਤ ਮਾਨ(Bhagwant Singh Mann) ਨੇ ਰਾਜਨੀਤੀ ਤੋ ਪ੍ਰੇਰਿਤ ਝੂਠੇ ਦੋਸ਼ ਲਾ ਕੇ ਮੇਰੇ ਖ਼ਿਲਾਫ਼ 5 ਝੂਠੇ ਮੁੱਕਦਮੇ ਦਰਜ਼ ਕਰਨ ਤੋ ਇਲਾਵਾ ਹੋਰ ਬਹੁਤ ਸਾਰੇ ਲੋਕਾਂ ਖਿਲਾਫ਼ ਝੂਠੇ ਮਨਘੜ੍ਹਤ ਕੇਸ ਦਰਜ ਕੀਤੇ ਤੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਭੇਜਿਆ। ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਸਿਆਸੀ ਵਿਰੋਧੀਆਂ ਨਾਲ ਏਸੇ ਤਰ੍ਹਾਂ ਹੀ ਬਦਲਾਖ਼ੋਰੀ ਕਰਨੀ ਜਾਰੀ ਰੱਖਦੀ ਹੈ ਤਾਂ BJP ਅਤੇ AAP ਦੀ ਨੀਤੀ ਵਿੱਚ ਕੀ ਫਰਕ ਹੈ?


ਕੇਜਰੀਵਾਲ ਦੀ ਰਿਹਾਈ ਉੱਤੇ ਕੀ ਲੱਗੀਆਂ ਸ਼ਰਤਾਂ ?


ਕੇਜਰੀਵਾਲ ਸਕੱਤਰੇਤ ਨਹੀਂ ਜਾ ਸਕਣਗੇ। ਇੰਨਾ ਹੀ ਨਹੀਂ, ਉਹ ਫਾਈਲਾਂ 'ਤੇ ਦਸਤਖਤ ਵੀ ਨਹੀਂ ਕਰ ਸਕਣਗੇ।


ਅਦਾਲਤ ਨੇ ਸ਼ਰਤ ਰੱਖੀ ਹੈ ਕਿ ਕੇਜਰੀਵਾਲ ਇਸ ਮਾਮਲੇ ਸਬੰਧੀ ਕੋਈ ਜਨਤਕ ਬਿਆਨ ਨਹੀਂ ਦੇਣਗੇ।


ਕੇਜਰੀਵਾਲ ਕਿਸੇ ਵੀ ਗਵਾਹ ਨਾਲ ਕਿਸੇ ਤਰ੍ਹਾਂ ਦਾ ਸੰਪਰਕ ਜਾਂ ਗੱਲਬਾਤ ਨਹੀਂ ਕਰ ਸਕਦੇ।


ਦਿੱਲੀ ਦੇ ਮੁੱਖ ਮੰਤਰੀ ਇਸ ਕੇਸ ਨਾਲ ਸਬੰਧਤ ਕੋਈ ਅਧਿਕਾਰਤ ਫਾਈਲ ਨਹੀਂ ਮੰਗ ਸਕਦੇ ਅਤੇ ਨਾ ਹੀ ਦੇਖ ਸਕਦੇ ਹਨ।


ਕੇਜਰੀਵਾਲ ਨੂੰ 10 ਲੱਖ ਦਾ ਬਾਂਡ ਭਰਨਾ ਪਵੇਗਾ, ਲੋੜ ਪੈਣ 'ਤੇ ਟ੍ਰਾਇਲ ਕੋਰਟ 'ਚ ਪੇਸ਼ ਹੋਣਾ ਪਵੇਗਾ। ਜਾਂਚ ਵਿੱਚ ਸਹਿਯੋਗ ਕਰਨਗੇ।