Punjab News: ਮੁੱਖ ਮੰਤਰੀ ਭਗਵੰਤ ਮਾਨ ਲਈ ਸੁਰੱਖਿਆ ਪਹਿਰੇ ਨੂੰ ਲੈ ਕੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਵਿਅੰਗ ਕੱਸਿਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁਰਾਣਾ ਵੇਲਾ ਯਾਦ ਕਰਵਾਇਆ ਹੈ, ਜਦੋਂ ਉਹ ਵਿਰੋਧੀ ਲੀਡਰਾਂ ਦੀ ਸੁਰੱਖਿਆ ਨੂੰ ਲੈ ਕੇ ਮਜ਼ਾਕ ਉਡਾਉਂਦੀ ਸੀ। 


ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਲਿਖਿਆ, "ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਖਤ ਸੁਰੱਖਿਆ ਵਾਲੇ ਸਿਆਸਤਦਾਨਾਂ ਨੂੰ ਤਾਅਨੇ ਮਾਰਦੇ ਸੀ ਕਿ ਜੇਕਰ ਉਹ ਲੋਕਾਂ ਤੋਂ ਇੰਨੇ ਡਰਦੇ ਹਨ ਤਾਂ ਉਹ “ਮੁਰਗੀ-ਖਾਨਾ” (ਪੋਲਟਰੀ ਫਾਰਮ) ਖੋਲ੍ਹਣ ਲੈਣ! ਹੁਣ ਉਹ ਮੁਰਗੀ-ਖਾਨਾ ਕਦੋਂ ਖੋਲ੍ਹਣ ਜਾ ਰਹੇ ਹਨ?







ਇਹ ਕੋਈ ਪਹਿਲੀ ਵਾਰੀ ਨਹੀਂ ਹੈ ਜਦੋਂ ਸੁਖਪਾਲ ਖਹਿਰ ਨੇ ਆਮ ਆਦਮੀ ਪਾਰਟੀ ਤੇ ਖ਼ਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਸਾਧੇ ਹੋਣ, ਤਕਰੀਬਨ ਹਰ ਮੁੱਦੇ ਤੇ ਸੁਖਪਾਲ ਖਹਿਰਾ ਪੰਜਾਬ ਸਰਕਾਰ ਤੇ ਸਵਾਲ ਚੁੱਕਦੇ ਹਨ। ਇੰਝ ਲਗਦਾ ਹੈ ਕਿ ਜਿਵੇਂ ਪ੍ਰਤਾਪ ਸਿੰਘ ਬਾਜਵਾ ਦੀ ਥਾਂ ਤੇ ਉਹ ਵਿਰੋਧੀ ਧਿਰ ਦੇ ਲੀਡਰ ਦਾ ਰੋਲ ਅਦਾ ਕਰ ਰਹੇ ਹਨ। 


 


ਕਿਸੇ ਵੀ ਮੁੱਖ ਮੰਤਰੀ ਨੇ ਰਾਜਨੀਤੀ ਵਿੱਚ ਨੈਤਿਕਤਾ ਦੀ ਹੱਦ ਨੂੰ ਇੰਨਾ ਕਦੇ ਨੀਵਾਂ ਨਹੀਂ ਕੀਤਾ, ਜੋ ਭਗਵੰਤ ਮਾਨ ਵਾਰ-ਵਾਰ ਕਰ ਰਹੇ: ਸੁਖਪਾਲ ਖਹਿਰਾ


ਵਿਰੋਧੀ ਧਿਰਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਰਮਨੀ ਦੌਰੇ ਤੋਂ ਲੇਟ ਪਰਤਣ ਕਰਕੇ ਘੇਰ ਰਹੀਆਂ ਹਨ। ਵਿਰੋਧੀ ਧਿਰਾਂ ਦੇ ਲੀਡਰ ਇਲਜ਼ਾਮ ਲਾ ਰਹੇ ਹਨ ਜ਼ਿਆਦਾ ਡ੍ਰਿੰਕ ਕਰਨ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਲਤ ਨਾਸਾਜ਼ ਹੋਈ ,ਜਿਸ ਕਰਕੇ ਇਹ ਇੱਕ ਦਿਨ ਲੇਟ ਪਰਤੇ।


ਇਸ ਬਾਰੇ ਭੁਲੱਥ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇੱ ਮੀਡੀਆ ਰਿਪੋਰਟ ਸ਼ੇਅਰ ਕਰਦਿਆਂ ਟਵੀਟ ਕੀਤਾ ਕਿ ਜੇਕਰ ਇਹ ਖ਼ਬਰ ਸਹੀ ਹੈ ਤਾਂ ਅਰਵਿੰਦ ਕੇਜਰੀਵਾਲ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਰਾਜਨੀਤੀ ਵਿੱਚ ਸ਼ਰਾਬੀਆਂ ਨੂੰ ਉਤਸ਼ਾਹਿਤ ਕਰਕੇ ਕੀ ਵੱਖਰਾ ਕਰ ਕਰ ਰਹੇ ਹਨ ? ਕੀ ਭਾਰਤ ਵਿੱਚ ਇਹ ਉਨ੍ਹਾਂ ਦੀ “ਬਦਲਾਵ” ਦੀ ਰਾਜਨੀਤੀ ਹੈ ? ਕਿਸੇ ਵੀ ਮੁੱਖ ਮੰਤਰੀ ਨੇ ਰਾਜਨੀਤੀ ਵਿੱਚ ਨੈਤਿਕਤਾ ਦੀ ਹੱਦ ਨੂੰ ਕਦੇ ਨੀਵਾਂ ਨਹੀਂ ਕੀਤਾ, ਜੋ ਭਗਵੰਤ ਮਾਨ ਵਾਰ-ਵਾਰ ਕਰ ਰਹੇ ਹਨ!