Punjab News: ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਵੱਲੋਂ ਫ਼ਰੀਦਕੋਟ ਦੀ ਮਾਣਯੋਗ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ ਸੀ ਜਿਸ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਇਹਨਾਂ ਤੋਂ ਇਲਾਵਾ ਸੁਮੇਧ ਸਿੰਘ ਸੈਣੀ, ਪਰਮਰਾਜ ਉਮਰਾਨੰਗਲ , ਚਰਨਜੀਤ ਸਿੰਘ ਸ਼ਰਮਾ, ਗੁਰਦੀਪ ਸਿੰਘ ਪੰਧੇਰ, ਅਮਰ ਸਿੰਘ ਚਾਹਲ, ਸੁਖਮੰਦਰ ਸਿੰਘ ਮਾਨ ਨੂੰ ਨਾਮਜਦ ਕੀਤਾ ਗਿਆ ਸੀ।
ਇਨ੍ਹਾਂ ਸਾਰਿਆ ਵੱਲੋ 129 FRI ਵਿੱਚ ਹਾਈਕੋਰਟ ਤੋਂ ਜਮਾਨਤ ਮਿਲਣ ਤੋਂ ਬਾਅਦ ਫਰੀਦਕੋਟ ਦੀ ਮਾਣਯੋਗ ਅਦਾਲਤ ਵਿੱਚ ਪੇਸ਼ ਹੋ 129 ਅਤੇ 192 ਵਿੱਚ ਆਪਣੀ ਜ਼ਮਾਨਤ ਭਰ ਚਲਾਨ ਦੀਆ ਕਾਪੀਆਂ ਹਾਸਿਲ ਕੀਤੀਆਂ ਸਨ ਤੇ ਦੋਹੇ ਹੀ ਕੇਸਾਂ ਵਿੱਚ 5-5 ਲੱਖ ਦੇ ਮੁੱਚਲਕੇ ਭਰੇ ਸਨ
ਸੁਮੇਧ ਸੈਣੀ ਵੱਲੋ ਮਨਯੋਗ ਹਾਈਕੋਰਟ ਤੋਂ ਮੁਕਦਮਾਂ ਨੰਬਰ 129/2018 ਵਿੱਚ ਜਮਾਨਤ ਮਿਲਣ ਤੋਂ ਬਾਅਦ ਅੱਜ ਫਰੀਦਕੋਟ ਦੀ ਮਾਣਯੋਗ ਅਦਾਲਤ ਵਿੱਚ ਪੇਸ਼ ਹੋ ਮੁਕਦਮਾਂ ਨੰਬਰ 129/2018 ਅਤੇ 192/2015 ਵਿੱਚ ਪੇਸ਼ ਹੋ ਚਲਾਨ ਦੀਆ ਕਾਪੀਆਂ ਹਾਸਲ ਕੀਤੀਆਂ ਤੇ ਦੋਹੇ ਹੀ ਕੇਸਾਂ ਵਿੱਚ 5-5 ਲੱਖ ਦੇ ਮੁਚਲਕੇ ਭਰੇ । ਮਾਣਯੋਗ ਅਦਾਲਤ ਵਲੋਂ ਓਨ੍ਹਾਂ ਨੂੰ ਬਾਕੀ ਨਾਮਜਦਾਂ ਦੇ ਨਾਲ ਹੀ 12 ਅਪ੍ਰੈਲ ਨੂੰ ਮੁੜ ਅਦਾਲਤ ਵਿੱਚ ਪੇਸ਼ ਹੋਣ ਦੇ ਵੀ ਆਦੇਸ਼ ਦਿੱਤੇ।