Punjab Politics: ਪੰਜਾਬ ਦੀ ਸਿਆਸਤ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਮੁੜ ਤੋਂ ਗੱਠਜੋੜ ਦੀਆਂ ਚਰਚਾਵਾਂ ਜ਼ੋਰ ਉੱਤੇ ਹਨ, ਇੰਝ ਲਗਦਾ ਹੈ ਕਿ ਜਿਵੇਂ ਕੁਝ ਹੀ ਦਿਨਾਂ ਵਿੱਚ ਦੋਵਾਂ ਪਾਰਟੀਆਂ ਨੇ ਸਮਝੌਤਾ ਦਾ ਐਲਾਨ ਕਰ ਦੇਣਾ ਹੈ। ਇਸ ਨੂੰ ਲੈ ਕੇ ਹੁਣ ਸੁਨੀਲ ਜਾਖੜ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਕਿਹਾ ਕਿ ਲੋਕਾਂ ਦੀ ਭਾਵਨਾ ਹੈ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਸਮਝੌਤਾ ਹੋਵੇ।


ਗੱਠਜੋੜ ਨੂੰ ਜਾਖੜ ਨੇ ਦੱਸਿਆ ਲੋਕਾਂ ਦੀ ਭਾਵਨਾ


ਇੱਕ ਨਿੱਜੀ ਚੈਨਲ ਨਾਲ ਰਾਬਤਾ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਲੋਕਾਂ ਦੀ ਭਾਵਨਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗਠਜੋੜ  ਹੋਵੇ। ਲੋਕ ਚਾਹੁੰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਰਲ ਕੇ ਚੋਣ ਲੜਨ। 


ਗੱਠਜੋੜ ਕਰਨ ਨੂੰ ਤਰਲੋਮੱਛੀ ਹੋ ਰਹੇ ਨੇ ਅਕਾਲੀ-ਭਾਜਪਾ


ਇਸ ਤੋਂ ਬਾਅਦ ਕਾਂਗਰਸ ਦੇ ਲੀਡਰ ਤੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜਾਖੜ ਸਾਹਿਬ ਪੰਜਾਬ ਜਾਣਦਾ ਹੈ ਕੀ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਦਰਖਾਤੇ ਸਮਝੌਤਾ ਕਰਨ ਲਈ ਤਰਲੋਮੱਛੀ ਹੋ ਰਹੇ ਹੋ, ਅਤੇ ਇਸ ਸਮਝੌਤੇ ਨੂੰ ਤੁਸੀਂ ਜਨਤਾ ਦੀ ਖਾਹਿਸ਼ ਦੱਸ ਕੇ, ਭਾਜਪਾ ਦੇ ਖਿਲਾਫ਼ ਲੋਕ ਲਹਿਰ ਨੂੰ ਕਮਜੋਰ ਕਰਨਾ ਚਾਹੁੰਦੇ ਹੋ। 






ਸੁਖਬੀਰ  ਬਾਦਲ ਵੀ ਆਪਣਾ ਸਟੈਂਡ ਸਪੱਸ਼ਟ ਕਰੇ 


ਇਸ ਮੌਕੇ ਰੰਧਾਵਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੀ ਖੁੱਲ ਕੇ ਬੋਲੇ ਕੀ ਉਸਨੂੰ ਬੰਦੀ ਸਿੱਖਾਂ ਦਾ, ਕਿਸਾਨਾਂ ਦਾ, UAPA ਵਿੱਚ ਗ੍ਰਿਫਤਾਰ ਪੰਜਾਬੀ ਨੌਜਵਾਨਾਂ ਦੇ ਮੁੱਦੇ ਤੇ ਕੋਈ ਇਤਰਾਜ਼ ਨਹੀਂ ਹੈ ਅਤੇ ਸੱਤਾ ਲਈ ਉਹ ਹਰ ਸਮਝੌਤਾ ਕਰਨ ਲਈ ਤਿਆਰ ਹੈ। ਬਾਕੀ ਸੁਨੀਲ ਜਾਖੜ, ਤੁਸੀਂ ਤਾਂ ਹੁਣ ਖਾਖੀ ਨਿੱਕਰ ਪਾ ਹੀ ਲਈ ਹੈ।