Punjab News: ਪੰਜਾਬ ਵਿੱਚ ਨਸ਼ਿਆਂ ਨੂੰ ਲੈ ਕੇ ਰਾਜਨੀਤੀ ਗਰਮ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਸੋਮਵਾਰ ਨੂੰ ਅਕਾਲੀ ਦਲ ਤੇ ਕਾਂਗਰਸ ਨੂੰ ਨਸ਼ਿਆਂ ਲਈ ਜ਼ਿੰਮੇਵਾਰ ਠਹਿਰਾਇਆ ਤੇ ਦੋਵਾਂ ਪਾਰਟੀਆਂ ਦੇ ਆਗੂਆਂ ਦਾ ਡੋਪ ਟੈਸਟ ਕਰਵਾਉਣ ਦੀ ਗੱਲ ਕੀਤੀ। ਇਸ ਮਗਰੋਂ ਕਾਂਗਰਸ ਤੇ ਅਕਾਲੀ ਦਲ ਦੇ ਲੀਡਰਾਂ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਵੀ ਡੋਪ ਟੈਸਟ ਕਰਾਉਣ ਦੀ ਗੱਲ ਕਹੀ।
ਹੁਣ ਇਸ ਮਾਮਲੇ ਵਿੱਚ ਪੰਜਾਬ ਭਾਜਪਾ ਦੇ ਮੁਖੀ ਸੁਨੀਲ ਜਾਖੜ ਨੇ ਕਿਹਾ ਹੈ ਕਿ ਡੋਪ ਟੈਸਟ ਤਾਂ ਛੋਟੀ ਗੱਲ ਹੈ। ਉਨ੍ਹਾਂ ਨੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਨੂੰ ਚੁਣੌਤੀ ਦਿੱਤੀ ਹੈ ਕਿ ਪਹਿਲਾਂ ਸਾਰੇ ਪ੍ਰਧਾਨਾਂ, ਲੀਡਰਾਂ ਤੇ ਵਿਧਾਇਕਾਂ ਦੇ ਮਨੀ ਟ੍ਰੇਲ ਦੀ ਜਾਂਚ ਕਰਵਾਈ ਜਾਏ।
ਇਹ ਜ਼ਿੰਮੇਵਾਰੀ ਈਡੀ ਨੂੰ ਸੌਂਪੀ ਜਾਏ। ਜਾਖੜ ਨੇ ਕਿਹਾ ਕਿ ਨਸ਼ਾ ਕਰਨ ਵਾਲਿਆਂ ਨੂੰ ਤਾਂ ਫੜ ਲਵੋਗੇ, ਪਰ ਵੇਚਣ ਵਾਲਿਆਂ ਨੂੰ ਕਿਵੇਂ ਫੜੋਗੇ। ਉਨ੍ਹਾਂ ਦਾਅਵਾ ਕੀਤਾ ਕਿ ਇਹ ਇਸ ਰਾਹੀਂ ਹੀ ਸੰਭਵ ਹੈ।
ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਇਹ ਇਸ ਲਈ ਕਹਿ ਰਹੇ ਹਨ ਕਿਉਂਕਿ ਅਸੀਂ ਚੋਣਾਂ ਵਿੱਚ ਨਸ਼ੇ ਵੇਚਣ ਵਾਲਿਆਂ ਤੋਂ ਚੰਦਾ ਨਹੀਂ ਲਿਆ। ਉਨ੍ਹਾਂ ਦਾਅਵਾ ਕੀਤਾ ਕਿ ਜੋ ਲੋਕ ਟੈਸਟ ਕਰਵਾਉਣ ਲਈ ਸਹਿਮਤ ਹੋ ਰਹੇ ਹਨ। ਜਾਖੜ ਨੇ ਕਿਹਾ ਕਿ ਵੱਡੀਆਂ ਗੱਡੀਆਂ ਇਸ ਤਰ੍ਹਾਂ ਹੀ ਨਹੀਂ ਆਉਂਦੀਆਂ। ਸੁਨੀਲ ਜਾਖੜ ਅਜੇ ਵੀ ਇਨੋਵਾ ਵਿੱਚ ਘੁੰਮ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ 2014 ਤੋਂ ਹੁਣ ਤੱਕ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ।
ਇਸ ਦੌਰਾਨ ਸੁਨੀਲ ਜਾਖੜ ਨੇ ਕਿਹਾ ਕਿ ਸਾਰੇ ਆਗੂਆਂ ਤੇ ਵਿਧਾਇਕਾਂ ਦੇ ਮਨੀ ਟ੍ਰੇਲ ਦੀ ਜਾਂਚ ਕਰਵਾਓ। ਪਤਾ ਕਰੋ ਕਿ ਪੈਸਾ ਕਿੱਥੋਂ ਆ ਰਿਹਾ ਹੈ। ਪਤਾ ਲਾਓ ਕਿ ਉਨ੍ਹਾਂ ਕੋਲ 5-10 ਸਾਲ ਪਹਿਲਾਂ ਕੀ ਸੀ। ਹੁਣ ਉਨ੍ਹਾਂ ਲਈ ਕਿਹੜੀ ਲਾਟਰੀ ਖੁੱਲ੍ਹ ਗਈ। ਫਿਰ ਤੁਹਾਨੂੰ ਖੁਦ ਪਤਾ ਲੱਗ ਜਾਵੇਗਾ। ਹੁਣ ਕਿਸੇ ਨੇ ਆਪਣੀ ਪਤਨੀ ਤੇ ਬੱਚੇ ਦੇ ਨਾਮ 'ਤੇ ਜਾਇਦਾਦ ਖਰੀਦੀ ਹੈ। ਕੱਲ੍ਹ ਤੱਕ ਘਰ ਲਈ ਜਗ੍ਹਾ ਨਹੀਂ ਸੀ। ਹੁਣ ਉਹ ਗੋਆ ਵਿੱਚ ਜਾਇਦਾਦ ਖਰੀਦ ਰਹੇ ਹਨ। ਜਾਖੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਫਾਰਮ ਹਾਊਸ ਚਾਰ ਏਕੜ ਵਿੱਚ ਹੈ। ਜਦੋਂਕਿ ਹੁਣ ਦੇਖੋ ਕਿਸੇ ਨੇ 8 ਤੇ 10 ਏਕੜ ਦਾ ਫਾਰਮ ਹਾਊਸ ਬਣਾਇਆ ਹੈ। ਕੰਧਾਂ ਕੇਂਦਰੀ ਜੇਲ੍ਹ ਵਰਗੀਆਂ ਹਨ। ਉਹ ਵੀ ਕੰਕਰੀਟ ਦੀਆਂ ਬਣੀਆਂ ਹੋਈਆਂ ਹਨ। ਪਤਾ ਨਹੀਂ ਉਹ ਅੰਦਰ ਕੀ ਕਰਦੇ ਹਨ।
ਜਾਖੜ ਨੇ ਪੁੱਛਿਆ ਕਿ ਅਸੀਂ ਕਦੋਂ ਤੋਂ ਸ਼ਰਾਬ ਨੂੰ ਨਸ਼ਾ ਮੰਨਣਾ ਬੰਦ ਕਰ ਦਿੱਤਾ ਜਾਂ ਨੇਤਾ ਜ਼ਿਆਦਾ ਸ਼ਰਾਬ ਪੀਂਦੇ ਹਨ, ਇਸ ਕਰਕੇ ਸ਼ਰਾਬ ਨਸ਼ਾ ਨਹੀਂ ਰਿਹਾ। ਜਦੋਂ 2022 ਵਿੱਚ ਸਰਕਾਰ ਬਣੀ ਸੀ ਤਾਂ 35 ਲੱਖ ਡੱਬੇ ਅੰਗਰੇਜ਼ੀ ਸ਼ਰਾਬ ਵਿਕਦੀ ਸੀ। ਹੁਣ ਇੱਕ ਕਰੋੜ ਵਿਕ ਰਹੇ ਹਨ। ਇਸ ਦੇ ਨਾਲ ਹੀ ਹਰ ਮਹੀਨੇ 91 ਲੱਖ ਦੀਆਂ ਟ੍ਰਾਮਾਡੋਲ ਗੋਲੀਆਂ ਦਿੱਤੀਆਂ ਜਾ ਰਹੀਆਂ ਹਨ। ਤੁਸੀਂ ਲੋਕਾਂ ਨੂੰ ਮੂਰਖ ਕਿਉਂ ਬਣਾ ਰਹੇ ਹੋ?