Sunil Jakhar: ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਭਗਵੰਤ ਮਾਨ ਸਰਕਾਰ ਉੱਪਰ ਤਿੱਖਾ ਹਮਲਾ ਬੋਲਿਆ ਹੈ। ਜਾਖੜ ਨੇ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਵੱਲੋਂ ਪਰਾਲੀ ਦੇ ਧੂਏਂ ਤੋਂ ਬਚਣ ਲਈ ਸੁਪਰੀਮ ਕੋਰਟ ਵਿੱਚ ਝੋਨੇ ਦਾ ਬਦਲ ਬਾਜਰਾ ਦੱਸਿਆ ਗਿਆ ਹੈ ਪਰ ਇਸ ਤਰ੍ਹਾਂ ਕਰਨ ਨਾਲ ਕਿਸਾਨਾਂ ਨੂੰ ਵੱਡਾ ਘਾਟਾ ਪਏਗਾ। ਜਾਖੜ ਨੇ ਬਾਜਰੇ ਤੇ ਝੋਨੇ ਦਾ ਪੂਰਾ ਲੇਖਾ-ਜੋਖਾ ਸ਼ੇਅਰ ਕਰਕੇ ਕਿਹਾ ਹੈ ਕਿ ਬਾਜਰਾ ਬੀਜਣ ਨਾਲ ਕਿਸਾਨਾਂ ਨੂੰ ਸਿਰਫ 22500 ਪ੍ਰਤੀ ਏਕੜ ਹੀ ਲਾਭ ਮਿਲੇਗਾ ਜਦੋਂਕਿ ਝੋਨੇ ਨਾਲ ਕਿਸਾਨ ਦੇ ਪੱਲੇ 49000 ਰੁਪਏ ਪ੍ਰਤੀ ਏਕੜ ਪੈਂਦੇ ਹਨ। 


ਸੁਨੀਲ ਜਾਖੜ ਨੇ ਟਵੀਟ ਕਰਕੇ ਕਿਹਾ ਹੈ ਕਿ....ਪੰਜਾਬ ਸਰਕਾਰ ਵੱਲੋਂ ਪਰਾਲੀ ਦੇ ਧੂਏ ਤੋਂ ਬਚਣ ਲਈ ਸੁਪਰੀਮ ਕੋਰਟ ਵਿੱਚ ਝੋਨੇ ਦਾ ਬਦਲ ਬਾਜਰਾ ਦੱਸਿਆ ਗਿਆ ਹੈ। ਭਗਵੰਤ ਮਾਨ ਜੀ, ਪਹਿਲਾਂ ਬਾਜਰੇ ਤੇ ਝੋਨੇ ਦੀ ਆਰਥਿਕਤਾ ਦੇ ਗਣਿਤ ਦਾ ਫ਼ਰਕ ਸਮਝੋ।


ਬਾਜਰਾ


ਉਤਪਾਦਨ ਔਸਤਨ 11 ਕੁਇੰਟਲ ਪ੍ਰਤੀ ਏਕੜ 
ਐਮਐਸਪੀ 2500 ਰੁਪਏ ਪ੍ਰਤੀ ਕੁਇੰਟਲ
ਕੁਲ ਵਟਤ ਰਾਸ਼ੀ 27500 ਰੁਪਏ ਪ੍ਰਤੀ ਏਕੜ
ਖਰਚਾ 5000 ਪ੍ਰਤੀ ਏਕੜ
ਲਾਭ 22500 ਰੁਪਏ ਪ੍ਰਤੀ ਏਕੜ MSP ਅਨੁਸਾਰ


ਝੋਨਾ


ਉਤਪਾਦਨ ਔਸਤਨ 30 ਕੁਇੰਟਲ ਪ੍ਰਤੀ ਏਕੜ 
MSP 2200 ਰੁਪਏ ਪ੍ਰਤੀ ਕੁਇੰਟਲ
ਕੁੱਲ ਵੱਟਤ ਰਾਸ਼ੀ 66000 ਰੁਪਏ ਪ੍ਰਤੀ ਏਕੜ
ਖਰਚਾ 17000 ਰੁਪਏ ਪ੍ਰਤੀ ਏਕੜ
ਕੁੱਲ ਲਾਭ ਲਗਪਗ 49000 ਰੁਪਏ ਪ੍ਰਤੀ ਏਕੜ MSP ਅਨੁਸਾਰ 
 (ਝੋਨੇ ਦੇ ਮੁਕਾਬਲੇ ਬਾਜਰੇ ਤੋਂ ਕਿਸਾਨਾਂ ਦੀ ਆਮਦਨ ਅੱਧੀ ਰਹਿ ਜਾਂਦੀ ਹੈ)
ਪਹਿਲਾਂ ਤੋਂ ਹੀ ਮੁਸੀਬਤ ਵਿੱਚ ਫਸੇ ਕਿਸਾਨਾਂ ਲਈ ਹੋਰ ਮੁਸੀਬਤ ਨਾ ਸਹੇੜੋ, ਕਿਸਾਨਾਂ ਦੀ ਆਮਦਨ ਦਾ ਫ਼ਰਕ ਦੇਖ ਕੇ ਹੱਲ ਕੱਢੋ।
#ਪੰਜਾਬਮੰਗਦਾਜਵਾਬ


ਦੱਸ ਦਈਏ ਕਿ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਸੁਪਰੀਮ ਕੋਰਟ ਤੇ ਐਨਜੀਟੀ ਤੋਂ ਫਟਕਾਰ ਲੱਗਣ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੇ ਪਰਾਲੀ ਸਾੜਨ ਦੇ ਮਾਮਲੇ ਘਟਾਉਣ ਲਈ ਆਪਣੇ ਸਿਰ ਜ਼ਿੰਮੇਵਾਰੀ ਲੈ ਲਈ ਹੈ। ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਵਾਸਤੇ ਡੀਜੀਪੀ ਗੌਰਵ ਯਾਦਵ ਨੇ ਸੂਬੇ ਦੇ ਸਾਰੇ ਸੀਪੀਜ਼ ਐਸਐਸਪੀਜ਼ ਨੂੰ ਪਰਾਲੀ ਸਾੜਨ ਖ਼ਿਲਾਫ਼ ਰਣਨੀਤੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।