Punjab News: ਫਾਜ਼ਿਲਕਾ ਦੀ ਭਾਰਤ-ਪਾਕਿਸਤਾਨ ਸਰਹੱਦ 'ਤੇ ਇੱਕ ਵਾਰ ਫਿਰ ਫਾਇਰਿੰਗ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਰਹੱਦੀ ਇਲਾਕੇ ਦੇ ਚੱਕ ਅਮੀਰਾਂ ਵਾਲੇ ਪਾਸੇ ਕੁਝ ਸ਼ੱਕੀ ਦਿਖਾਈ ਦੇਣ ਤੇ ਬੀਐਸਐਫ ਨੇ ਫ਼ਾਇਰਿੰਗ ਕੀਤੀ। ਇਸ ਤੋਂ ਬਾਅਦ ਹੁਣ ਫਾਜ਼ਿਲਕਾ ਪੁਲਿਸ ਟੀਮ ਵੀ ਮੌਕੇ ਤੇ ਪਹੁੰਚ ਗਈ। ਇਸ ਮਗਰੋਂ ਸਰਚ ਆਪ੍ਰੇਸ਼ਨ ਚਲਾਇਆ ਗਿਆ।


ਦੱਸ ਦਈਏ ਕਿ ਸੰਘਣੀ ਧੁੰਦ ਹੋਣ ਕਾਰਨ ਲਗਾਤਾਰ ਪਾਕਿਸਤਾਨ ਵਿੱਚ ਬੈਠੇ ਤਸਕਰ ਆਪਣੀਆਂ ਨਾਪਾਕ ਕੋਸ਼ਿਸ਼ਾਂ ਨੂੰ ਅੰਜ਼ਾਮ ਦੇਣ ਦੀ ਫਿਰਾਕ ਵਿੱਚ ਹਨ। ਇਸ ਤਹਿਤ ਹੀ ਉਨ੍ਹਾਂ ਵੱਲੋਂ ਇਸ ਨਾਪਾਕ ਕੋਸ਼ਿਸ਼ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਕਿ ਮੌਕੇ ਤੇ ਮੁਸਤੈਦ ਬੀਐਸਐਫ ਨੇ ਫਾਇਰਿੰਗ ਕਰ ਦਿੱਤੀ।


World Breaking News Live: TTP 'ਤੇ ਹਮਲਾ ਕਰ ਸਕਦੀ ਹੈ PAK ਫੌਜ, ਚੀਨ 'ਚ ਕੋਰੋਨਾ ਕਾਰਨ ਕਈ ਮਸ਼ਹੂਰ ਹਸਤੀਆਂ ਦੀ ਮੌਤ, ਪੜ੍ਹੋ ਹਰ ਵੱਡੀ ਖਬਰWorld Breaking News Live: TTP 'ਤੇ ਹਮਲਾ ਕਰ ਸਕਦੀ ਹੈ PAK ਫੌਜ, ਚੀਨ 'ਚ ਕੋਰੋਨਾ ਕਾਰਨ ਕਈ ਮਸ਼ਹੂਰ ਹਸਤੀਆਂ ਦੀ ਮੌਤ, ਪੜ੍ਹੋ ਹਰ ਵੱਡੀ ਖਬਰ


ਪਾਕਿਸਤਾਨੀ ਵੱਲੋਂ ਆਏ ਸ਼ੱਕੀ ਵਾਪਸ ਭੱਜਣ ਵਿੱਚ ਕਾਮਯਾਬ ਹੋ ਗਏ। ਮੌਕੇ ਤੇ ਪੁੱਜੇ ਫਾਜ਼ਿਲਕਾ ਦੇ ਐਸਪੀ ਗੁਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਨਾਕਾਬੰਦੀ ਕਰਕੇ ਸਾਰੇ ਇਲਾਕੇ ਨੂੰ ਸਰਚ ਕੀਤਾ ਜਾ ਰਿਹਾ ਹੈ।


 


ਡ੍ਰੋਨ ਦੀ ਮੂਵਮੈਂਟ ਜਾਰੀ


ਦੱਸਣਯੋਗ ਹੈ ਕਿ ਫਾਜ਼ਿਲਕਾ ਦੀ ਭਾਰਤ-ਪਾਕਿਸਤਾਨ ਸਰਹੱਦ 'ਤੇ ਲਗਾਤਾਰ ਡ੍ਰੋਨ ਦੀ ਮੂਵਮੈਂਟ ਜਾਰੀ ਹੈ। ਪਾਕਿਸਤਾਨ ਵਿੱਚ ਬੈਠੇ ਤਸਕਰ ਆਪਣੇ ਨਾਪਾਕ ਕੋਸ਼ਿਸ਼ਾਂ ਨੂੰ ਅੰਜ਼ਾਮ ਦੇਣ ਦੀ ਫਿਰਾਕ ਵਿੱਚ ਹਨ। ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਪੈਂਦੇ ਪਿੰਡ ਮੁਹੰਮਦ ਅਮੀਰਾਂ, ਮੁੰਬੇ ਕੇ ਇਲਾਕੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਦੀ ਤਾਰਬੰਦੀ ਨੇੜੇ ਅੱਜ ਫਿਰ ਡ੍ਰੋਨ ਦੀ ਅਵਾਜ਼ ਸੁਣਾਈ ਦਿੱਤੀ।


ਇਸ ਤੋਂ ਬਾਅਦ ਬੀਐਸਐਫ਼ ਨੇ ਫ਼ਾਇਰਿੰਗ ਕੀਤੀ ਹੈ। ਹਾਲਾਂਕਿ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਤਾਂ ਬੀਐਸਐਫ ਤੇ ਪੁਲਿਸ ਵੱਲੋਂ ਸਾਂਝੇ ਤੌਰ ਤੇ ਸਬੰਧਤ ਇਲਾਕੇ ਵਿੱਚ ਸਰਚ ਆਪ੍ਰੇਸ਼ਨ ਚਲਾਇਆ ਗਿਆ। ਫਾਜ਼ਿਲਕਾ ਦੀ ਡੀਐਸਪੀ ਸੁਬੇਗ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਐਸਐਫ ਵੱਲੋਂ ਉਨ੍ਹਾਂ ਨੂੰ ਸੂਚਨਾ ਦਿੱਤੀ ਗਈ ਕਿ ਸਰਹੱਦ ਤੇ ਡ੍ਰੋਨ ਦੀ ਮੂਵਮੈਂਟ ਨਜ਼ਰ ਆਈ ਹੈ। ਇਸ ਮੌਕੇ ਤੇ ਪਹੁੰਚ ਕੇ ਸਰਚ ਅਪ੍ਰੇਸ਼ਨ ਚਲਾਇਆ ਗਿਆ ਹੈ।