Amritsar News: ਅੰਮ੍ਰਿਤਸਰ ਵਿੱਚ ਬਿਜਲੀ ਕੱਟ ਲੱਗਣ ਦੀ ਖਬਰ ਸਾਹਮਣੇ ਆਈ ਹੈ। ਸਬ ਡਿਵੀਜ਼ਨਲ ਅਫਸਰ ਲਾਰੈਂਸ ਰੋਡ ਮਹਿੰਦਰ ਸਿੰਘ ਸੈਣੀ ਅਤੇ ਜੇ.ਈ. ਯੋਗਰਾਜ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਜਨਹਿੱਤ ਵਿੱਚ ਕਿਹਾ ਕਿ 66 ਕੇ.ਵੀ. ਡੈਂਟਲ ਕਾਲਜ ਤੋਂ ਚੱਲਣ ਵਾਲੇ 11 ਕੇ.ਵੀ. ਲਾਰੈਂਸ ਰੋਡ ਅਤੇ ਕ੍ਰਿਸ਼ਨਾ ਨਗਰ ਫੀਡਰ ਦੀ ਬਿਜਲੀ ਸਪਲਾਈ 16 ਜੂਨ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 5:00 ਵਜੇ ਤੱਕ ਰੱਖ-ਰਖਾਅ ਅਤੇ ਰੁੱਖਾਂ ਦੀ ਕਟਾਈ ਲਈ ਬੰਦ ਰਹੇਗੀ।
ਜੇ.ਈ. ਯੋਗਰਾਜ ਸਿੰਘ ਨੇ ਕਿਹਾ ਕਿ ਰੱਖ-ਰਖਾਅ ਅਤੇ ਰੁੱਖਾਂ ਦੀ ਕਟਾਈ ਕਾਰਨ, ਬਿਜਲੀ ਕੱਟ ਦੌਰਾਨ ਲਾਰੈਂਸ ਰੋਡ, ਪੁਲਿਸ ਲਾਈਨ, ਗ੍ਰੇਸ ਐਵੇਨਿਊ, ਜੋਸ਼ੀ ਕਲੋਨੀ ਨੇੜੇ ਨਵੀਨ ਸੜਕ, ਕ੍ਰਿਸ਼ਨਾ ਨਗਰ, ਸ਼ਾਸਤਰੀ ਨਗਰ ਦੇ ਖੇਤਰ ਪ੍ਰਭਾਵਿਤ ਹੋਣਗੇ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਿਵਲ ਲਾਈਨ ਸਬ ਡਿਵੀਜ਼ਨ ਦੇ ਕਾਰਜਕਾਰੀ ਇੰਜੀਨੀਅਰ ਜਸਵਿੰਦਰ ਸਿੰਘ ਅਤੇ ਜੇਈ ਸੰਨੀ ਠਾਕੁਰ ਨੇ ਇੱਕ ਪ੍ਰੈਸ ਬਿਆਨ ਵਿੱਚ ਦੱਸਿਆ ਸੀ ਕਿ ਨਵੇਂ 11 ਕੇਵੀ ਫੀਡਰ ਦੇ ਨਿਰਮਾਣ ਕਾਰਨ, 11 ਕੇਵੀ ਫੀਡਰ ਇਸਲਾਮਾਬਾਦ ਅਤੇ 11 ਕੇਵੀ ਸਰਵਿਸ ਕਲੱਬ ਫੀਡਰ ਦੀ ਸਪਲਾਈ ਬੰਦ ਰਹੇਗੀ। ਇਸ ਕਾਰਨ, ਇਨ੍ਹਾਂ ਫੀਡਰਾਂ 'ਤੇ ਚੱਲਣ ਵਾਲੇ ਬਸੰਤ ਵਿਹਾਰ, ਸਕੀਮ ਨੰਬਰ 10 ਅਤੇ 11, ਚੰਡੀਗੜ੍ਹ ਰੋਡ, ਇੰਦਰਾ ਕਲੋਨੀ, ਪ੍ਰੀਤ ਨਗਰ, ਬਸੰਤ ਨਗਰ, ਰਵੀਦਾਸ ਨਗਰ, ਗੁਰਕੀਰਤ ਐਨਕਲੇਵ, ਇਸਲਾਮਾਬਾਦ, ਆਕਾਸ਼ ਕਲੋਨੀ ਆਦਿ ਖੇਤਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।