Swine Fever Causes Panic in Punjab: ਪਸ਼ੂਪਾਲਨ ਵਿਭਾਗ ਦੇ ਨਿਰਦੇਸ਼ਕ ਵੱਲੋਂ ਜਾਰੀ ਕੀਤੀ ਗਈ ਸੂਚਨਾ ਦੇ ਅਧਾਰ 'ਤੇ, ਜ਼ਿਲ੍ਹਾ ਮੈਜਿਸਟ੍ਰੇਟ ਅੰਕੁਰਜੀਤ ਸਿੰਘ ਨੇ ਨਵਾਂਸ਼ਹਰ ਤਹਿਸੀਲ ਦੇ ਭੋਰਾ ਪਿੰਡ ਵਿੱਚ ਸੂਰਾਂ ਵਿੱਚ ਅਫ਼ਰੀਕੀ ਸਵਾਈਨ ਫੀਵਰ ਦੀ ਬਿਮਾਰੀ ਮਿਲਣ ਤੋਂ ਬਾਅਦ, ਭੋਰਾ ਪਿੰਡ ਦੇ ਉਪਰੀ ਕੇਂਦਰ ਦੇ ਆਸਪਾਸ 0-1 ਕਿਮੀ ਖੇਤਰ ਨੂੰ 'ਸੰਕ੍ਰਮਿਤ ਖੇਤਰ' ਅਤੇ 0-10 ਕਿਮੀ ਖੇਤਰ ਨੂੰ 'ਨਿਗਰਾਨੀ ਖੇਤਰ' ਘੋਸ਼ਿਤ ਕੀਤਾ ਹੈ।
DM ਵੱਲੋਂ ਸਖਤ ਹੁਕਮ ਜਾਰੀ
ਜ਼ਿਲ੍ਹਾ ਮੈਜਿਸਟ੍ਰੇਟ ਨੇ ਸੰਕ੍ਰਮਿਤ ਖੇਤਰ ਦੇ ਬਾਹਰ ਅਫ਼ਰੀਕੀ ਸਵਾਈਨ ਫੀਵਰ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਭਾਰਤੀ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਦੇ ਤਹਿਤ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸ਼ਹੀਦ ਭਗਤ ਸਿੰਘ ਜ਼ਿਲ੍ਹੇ ਦੀ ਸੀਮਾ ਦੇ ਅੰਦਰ ਸੂਰ ਪਾਲਨ ਵਿੱਚ ਜੁੜੇ ਹਰ ਕਿਸਮ ਦੇ ਵਿਅਕਤੀ ਅਫ਼ਰੀਕੀ ਸਵਾਈਨ ਫੀਵਰ ਪ੍ਰਭਾਵਿਤ ਖੇਤਰ ਦੇ 10 ਕਿਲੋਮੀਟਰ ਦੇ ਦਾਇਰੇ ਤੋਂ ਬਾਹਰ ਜਾਣ ਅਤੇ ਖੇਤਰ ਦੇ ਬਾਹਰੋਂ ਪ੍ਰਭਾਵਿਤ ਖੇਤਰ ਵਿੱਚ ਪ੍ਰਵੇਸ਼ ਕਰਨ ਤੋਂ ਬਚਣਗੇ।
23 ਨਵੰਬਰ ਜਾਰੀ ਰਹਿਣਗੀਆਂ ਇਹ ਪਾਬੰਦੀਆਂ
ਇਸੇ ਤਰ੍ਹਾਂ, ਸੂਰਾਂ ਦੀਆਂ ਸਾਰੀਆਂ ਕਿਸਮਾਂ ਦੀ ਆਵਾਜਾਈ ਅਤੇ ਜ਼ਿਲ੍ਹੇ ਦੀ ਸੀਮਾ ਨਾਲ ਲੱਗਦੇ ਰਾਜਾਂ ਅਤੇ ਜ਼ਿਲ੍ਹਿਆਂ ਤੋਂ ਸੂਰ ਅਤੇ ਸੂਰ ਉਤਪਾਦ ਲਿਆਉਣ ਜਾਂ ਲਿਜਾਣ ‘ਤੇ ਪੂਰੀ ਪਾਬੰਦੀ ਰਹੇਗੀ। ਪ੍ਰਭਾਵਿਤ ਖੇਤਰ ਤੋਂ ਬਾਹਰ ਕਿਸੇ ਵੀ ਜੀਵਤ ਜਾਂ ਮਰੇ ਹੋਏ ਸੂਰ (ਜੰਗਲੀ ਸੂਰ, ਸੂਰ ਦਾ ਮਾਸ, ਸੂਰ ਦਾ ਚਾਰਾ, ਸੂਰ ਪਾਲਨ ਦੇ ਕਿਸੇ ਵੀ ਉਪਕਰਨ ਜਾਂ ਮਸ਼ੀਨਰੀ ਆਦਿ) ਨੂੰ ਲਿਜਾਣ ਜਾਂ ਖੇਤਰ ਦੇ ਬਾਹਰੋਂ ਪ੍ਰਭਾਵਿਤ ਖੇਤਰ ਵਿੱਚ ਲਿਆਉਣ ‘ਤੇ ਵੀ ਪੂਰੀ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ, ਕਿਸੇ ਵੀ ਵਿਅਕਤੀ ਵੱਲੋਂ ਅਫ਼ਰੀਕੀ ਸਵਾਈਨ ਫੀਵਰ ਪ੍ਰਭਾਵਿਤ ਸੂਰਪ ਜਾਂ ਸੂਰ ਉਤਪਾਦਾਂ ਨੂੰ ਬਾਜ਼ਾਰ ਵਿੱਚ ਲਿਜਾਣ ‘ਤੇ ਵੀ ਪੂਰੀ ਪਾਬੰਦੀ ਹੋਵੇਗੀ। ਇਹ ਹੁਕਮ 23 ਨਵੰਬਰ, 2025 ਤੱਕ ਲਾਗੂ ਰਹੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।