ਤਰਨਤਾਰਨ : ਪਿੰਡ ਵਰਾਨਾ 'ਚ ਦੋ ਪਰਿਵਾਰਾਂ 'ਚ ਬਿਜਲੀ ਦੇ ਖੰਭੇ ਨੂੰ ਲੈ ਕੇ ਗੋਲੀਆਂ ਤੇ ਤਲਵਾਰਾਂ ਚੱਲੀਆਂ ਜਿਸ ਦੌਰਾਨ ਦੋ ਲੋਕ ਜ਼ਖ਼ਮੀ ਹੋ ਗਏ। ਇਸ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਰਅਸਲ ਰਸਤੇ 'ਚ ਲੱਗੇ ਬਿਜਲੀ ਦੇ ਖੰਭੇ ਨੂੰ ਪਾਵਰਕਾਮ ਦੀ ਮਨਜ਼ੂਰੀ ਨਾਲ ਹਟਾਉਣ ਕਰਕੇ ਵਿਵਾਦ ਇਕ ਪਰਿਵਾਰ ਨੇ ਦੂਜੇ ਪਰਿਵਾਰ 'ਤੇ ਕੀਤਾ ਹਮਲਾ। ਇਸ ਦੌਰਾਨ ਦੋ 2 ਲੋਕਾਂ ਜ਼ਖ਼ਮੀ ਹੋਏ ਹਨ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਦੌਰਾਨ ਪਹਿਲਾਂ ਕਈ ਨਾਲ ਹਮਲਾ ਕੀਤਾ ਗਿਆ ਅਤੇ ਫਿਰ ਰਿਵਾਲਵਰ ਤੋਂ ਗੋਲੀਆਂ ਚਲਾਈਆਂ ਗਈਆਂ। ਹਮਲੇ ਵਿੱਚ ਰਣਜੋਤ ਸਿੰਘ ਅਤੇ ਸਮਰੀਤ ਸਿੰਘ ਨਾਮਕ ਦੋ ਨੌਜਵਾਨ ਜ਼ਖ਼ਮੀ ਹੋ ਗਏ। ਦੋਨਾਂ ਜ਼ਖਮੀ ਵਿਅਕਤੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜ਼ਖਮੀ ਵਿਅਕਤੀਆਂ ਨੇ ਇਨਸਾਫ਼ ਦੀ ਮੰਗ ਕੀਤੀ ਹੈ।
Punjab News : ਪੰਜਾਬ ਪੁਲਿਸ (Punjab Police) ਨੇ ਪੀਆਰਟੀਸੀ (PRTC) ਤੇ ਪੈਪਸੂ (PEPSU) ਦੀਆਂ ਕੁਝ ਬੱਸਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਨੇ ਆਪਣੀਆਂ ਬੱਸਾਂ 'ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ (Jarnail Singh Bhindranwale) ਤੇ ਉਨ੍ਹਾਂ ਦੇ ਸਮਰਥਕਾਂ ਦੀਆਂ ਤਸਵੀਰਾਂ ਹਟਾਉਣ ਦੇ ਹੁਕਮ ਦਿੱਤੇ ਹਨ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੇ ਪੁਲਿਸ ਵਿਭਾਗ ਦੇ ਹੁਕਮਾਂ ਦਾ ਵਿਰੋਧ ਕੀਤਾ ਹੈ। ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਟਵੀਟ ਕਰਕੇ ਇਸ ਪੱਤਰ ਦੀ ਨਿਖੇਧੀ ਕੀਤੀ ਹੈ।
SGPC member S. Gurcharan Singh Grewal condemned official letter of government which mentioned photos of valiant Sikhs including Sant Jarnail Singh Bhindranwale on PRTC buses as objectionable. pic.twitter.com/q1bYoJDyIz
— Shiromani Gurdwara Parbandhak Committee (SGPC) (@SGPCAmritsar) July 1, 2022