ਬਾਦਲਾਂ ਵਿਰੁੱਧ ਟਕਸਾਲੀਆਂ ਦੀ ਸੋਸ਼ਲ ਮੀਡੀਆ 'ਤੇ ਲਾਮਬੰਦੀ, ਐਤਵਾਰ ਨੂੰ ਹੋਵੇਗਾ ਧਮਾਕਾ
ਏਬੀਪੀ ਸਾਂਝਾ | 14 Dec 2018 09:34 PM (IST)
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚੋਂ ਬਾਹਰ ਕੀਤੇ ਗਏ ਮਾਝੇ ਦੇ ਤਿੰਨ ਟਕਸਾਲੀ ਲੀਡਰ ਐਤਵਾਰ ਨੂੰ ਵੱਡਾ ਧਮਾਕਾ ਕਰਨ ਜਾ ਰਹੇ ਹਨ। ਤਿੰਨੇ ਲੀਡਰ ਸੋਸ਼ਲ ਮੀਡੀਆ 'ਤੇ ਆਪਣੇ ਪ੍ਰੋਗਰਾਮ ਦਾ ਪ੍ਰਚਾਰ ਜ਼ੋਰ-ਸ਼ੋਰ ਨਾਲ ਕਰ ਰਹੇ ਹਨ। ਇਹ ਵੀ ਪੜ੍ਹੋ: ਅਕਾਲੀ ਦਲ ਨੂੰ ਝਟਕਾ, ਕਲਕੱਤਾ ਧੜੇ ਨੇ ਕੀਤੀ ਬਗਾਵਤ, ਬਾਦਲਾਂ ਤੋਂ ਮੁਕਤੀ ਦਾ ਐਲਾਨ ਟਕਸਾਲੀ ਅਕਾਲੀ ਨੇ ਸੋਸ਼ਲ ਮੀਡੀਆ 'ਤੇ ਪੋਸਟਰ ਜਾਰੀ ਕਰਦਿਆਂ ਕਿਹਾ ਹੈ ਕਿ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਅਸਲ ਰੂਪ ਵਿੱਚ ਲਿਆਉਣ ਲਈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਬਰਕਰਾਰ ਰੱਖਣ ਦੇ ਲਈ ਸਮੂਹ ਪੰਜਾਬੀਆਂ ਨੂੰ ਕੀਤੀ ਸੋਲਾਂ ਦਸੰਬਰ ਨੂੰ ਅੰਮ੍ਰਿਤਸਰ ਪੁੱਜਣ ਦੀ ਅਪੀਲ ਕੀਤੀ ਜਾਂਦੀ ਹੈ। ਅੱਜ ਅਕਾਲੀ ਦਲ ਦੇ 98ਵੇਂ ਸਥਾਪਨਾ ਦਿਵਸ ਮੌਕੇ ਇਨ੍ਹਾਂ ਲੀਡਰਾਂ ਨੇ ਬਾਦਲ ਪਰਿਵਾਰ ਵਿਰੁੱਧ ਖ਼ੂਬ ਸ਼ਬਦੀ ਹਮਲੇ ਕੀਤੇ। 16 ਤਾਰੀਖ਼ ਨੂੰ ਇਹ ਟਕਸਾਲੀ ਲੀਡਰ ਆਪਣੀ ਪਾਰਟੀ ਦੇ ਪੂਰੇ ਨਾਂਅ ਦਾ ਐਲਾਨ ਕਰਨਗੇ। ਅਕਾਲੀ ਦਲ ਬਾਦਲ ਵਿੱਚੋਂ ਕੱਢੇ ਜਾਣ ਤੋਂ ਬਾਅਦ ਇਨ੍ਹਾਂ ਲੀਡਰਾਂ ਨੇ ਨਵੇਂ ਅਕਾਲੀ ਦਲ ਦੀ ਸਥਾਪਨਾ ਦਾ ਐਲਾਨ ਕਰ ਦਿੱਤਾ ਸੀ।