Ludhiana News : ਲੁਧਿਆਣਾ 'ਚ ਅੱਜ ਸਵੇਰੇ ਗਿਆਸਪੁਰਾ ਨੇੜੇ ਇਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ ,ਜਦੋਂ ਕਾਲੇ ਤੇਲ ਦਾ ਭਰਿਆ ਟੈਂਕਰ ਕੌਂਮੀ ਸ਼ਾਹਰਾਹ 1 'ਤੇ ਪਲਟ ਗਿਆ। ਜਿਸ ਕਰਕੇ ਗੱਡੀ 'ਚ ਭਰਿਆ ਕਾਲਾ ਤੇਲ ਜੋ ਕਿ  ਫੈਕਟਰੀਆਂ 'ਚ ਵਰਤਿਆ ਜਾਂਦਾ ਹੈ। ਇਹ ਸੜਕ 'ਤੇ ਡੁੱਲ ਗਿਆ, ਜਿਸ ਕਰਕੇ ਟਰੈਫਿਕ ਜਾਣ ਹੋ ਗਿਆ ਤੇ 2 ਮੋਟਰਸਾਇਕਲ ਸਵਾਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ।


ਇਸ ਮੌਕੇ 'ਤੇ ਪੁੱਜੀ ਪੁਲਿਸ ਨੇ ਹਾਲਾਤਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਟੈਂਕਰ ਨੂੰ ਹਟਾਉਣ ਲਈ ਕਰੇਨ ਮੰਗਵਾਈ ਹੈ ਕਿਉਂਕਿ ਸੜਕ 'ਤੇ ਕਾਫੀ ਜਾਮ ਲਗ ਗਿਆ ਹੈ। ਇਸ ਮੌਕੇ 'ਤੇ ਮੌਜੂਦ ਜਸਵੀਰ ਸਿੰਘ ਨੇ ਦੱਸਿਆ ਕਿ ਇਹ ਟੈਂਕਰ ਗਲਤ ਪਾਸੇ ਤੋਂ ਆ ਰਿਹਾ ਸੀ ਅਤੇ ਸੰਤੁਲਨ ਵਿਗੜਨ ਕਰਕੇ ਪਲਟ ਗਿਆ।


ਇਸ ਦੌਰਾਨ 2 ਨੌਜਵਾਨ ਜਖਮੀ ਹੋ ਗਏ। ਟੈਂਕਰ ਚਲਾਉਣ ਵਾਲੇ ਨੇ ਕੁਝ ਨਹੀਂ ਕਿਹਾ ਪਰ ਟੈਂਕਰ ਦੇ ਮਾਲਿਕ ਨੇ ਕਿਹਾ ਕਿ ਇਹ ਕਾਲਾ ਤੇਲ ਸੀ ,ਜਿਸ ਨੂੰ ਪਾਣੀਪਤ ਤੋਂ ਲੁਧਿਆਣਾ ਲਿਆਂਦਾ ਗਿਆ ਸੀ। ਇਸ ਤੋਂ ਇਲਾਵਾ ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਨ। ਟਰੈਫਿਕ ਜਾਣ ਹੋ ਗਿਆ ਤੇ 2 ਮੋਟਰਸਾਇਕਲ ਸਵਾਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ :  ਮਰੀਜ਼ਾਂ ਲਈ ਰਾਹਤ ਦੀ ਖਬਰ, 500 ਤੋਂ ਵੱਧ ਦਵਾਈਆਂ 'ਤੇ ਮਿਲੇਗੀ 50-80% ਦੀ ਛੋਟ


ਇਹ ਵੀ ਪੜ੍ਹੋ : ਪੰਜਾਬ 'ਚ ਬਾਰਸ਼ ਦਾ ਅਲਰਟ, ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਤੇ ਤੇਜ਼ ਹਨ੍ਹੇਰੀ ਦੀ ਸੰਭਾਵਨਾ


 ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ


Iphone ਲਈ ਕਲਿਕ ਕਰੋ