ਰਵਨੀਤ ਕੌਰ ਦੀ ਰਿਪੋਰਟ


ਚੰਡੀਗੜ੍ਹ: ਸ਼ਾਹਬਾਜ਼ ਸ਼ਰੀਫ ਪਾਕਿਸਤਾਨ ਦੇ 23ਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਉਨ੍ਹਾਂ ਨੇ ਸੋਮਵਾਰ ਰਾਤ ਨੂੰ ਅਹੁਦੇ ਦੀ ਸਹੁੰ ਚੁੱਕੀ। ਪਾਕਿਸਤਾਨ 'ਚ ਤਾਂ ਹੈਰਾਨ ਕਰਨ ਵਾਲਾ ਬਦਲਾਅ ਆਇਆ ਪਰ ਇਸ ਦੀ ਖੁਸ਼ੀ ਪੰਜਾਬ ਦੇ ਇੱਕ ਪਿੰਡ 'ਚ ਵੀ ਮਨਾਈ ਜਾ ਰਹੀ ਹੈ। ਇਹ ਪਿੰਡ ਤਰਨ ਤਾਰਨ ਜ਼ਿਲ੍ਹੇ ਵਿੱਚ ਹੈ, ਜਿਸ ਦਾ ਨਾਂ ਜਾਤੀ ਉਮਰਾ ਹੈ। ਦਰਅਸਲ ਇਹ ਪਿੰਡ ਪਾਕਿਸਤਾਨ ਦੇ ਨਵੇਂ ਨਿਯੁਕਤ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦਾ ਜੱਦੀ ਪਿੰਡ ਹੈ। ਆਜ਼ਾਦੀ ਤੋਂ ਪਹਿਲਾਂ ਉਨ੍ਹਾਂ ਦਾ ਪਰਿਵਾਰ ਇਸ ਪਿੰਡ ਵਿੱਚ ਰਹਿੰਦਾ ਸੀ। ਪਿੰਡ ਵਾਲੇ ਇੰਝ ਖੁਸ਼ੀ ਮਨਾ ਰਹੇ ਹਨ ਜਿਵੇਂ ਹੁਣ ਪਾਕਿਸਤਾਨ 'ਤੇ ਉਨ੍ਹਾਂ ਦਾ ਰਾਜ ਹੋ ਗਿਆ ਹੋਵੇ।

ਜ਼ਿਕਰਯੋਗ ਹੈ ਕਿ ਜਾਤੀ ਉਮਰਾ ਪਿੰਡ ਲਾਹੌਰ ਪਾਕਿਸਤਾਨ ਤੋਂ ਲਗਪਗ 81 ਕਿਲੋਮੀਟਰ ਦੂਰ ਹੈ। ਆਜ਼ਾਦੀ ਤੋਂ ਪਹਿਲਾਂ ਮੀਆਂ ਸ਼ਾਹਬਾਜ਼ ਸ਼ਰੀਫ਼ ਤੇ ਨਵਾਜ਼ ਸ਼ਰੀਫ਼ ਦਾ ਪਰਿਵਾਰ ਇੱਥੇ ਰਹਿੰਦਾ ਸੀ। ਅੱਜ ਵੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਦਾਦਾ ਮੀਆਂ ਮੁਹੰਮਦ ਬਖਸ਼ ਦੀ ਕਬਰ ਇਸ ਪਿੰਡ ਵਿੱਚ ਹੈ। ਖਾਸ ਗੱਲ ਇਹ ਹੈ ਕਿ ਇਸ ਪੂਰੇ ਪਿੰਡ 'ਚ ਇੱਕ ਹੀ ਗੁਰੂਘਰ ਹੈ ਤੇ ਉਹ ਵੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਪਰਿਵਾਰਕ ਜ਼ਮੀਨ 'ਤੇ ਬਣਿਆ ਹੈ।

 ਜਦੋਂ ਸ਼ਾਹਬਾਜ਼ ਸ਼ਰੀਫ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਤਾਂ ਪਿੰਡ ਦੇ ਗੁਰੂਘਰ 'ਚ ਅਰਦਾਸ ਵੀ ਕੀਤੀ ਗਈ। ਭਾਵੇਂ ਸ਼ਹਿਬਾਜ਼ ਸ਼ਰੀਫ਼ ਦਾ ਪਰਿਵਾਰ ਆਜ਼ਾਦੀ ਤੋਂ ਪਹਿਲਾਂ ਪਿੰਡ ਜਾਤੀ ਉਮਰਾ ਛੱਡ ਗਿਆ ਸੀ ਪਰ ਇਸ ਪਿੰਡ ਦੇ ਲੋਕ ਅੱਜ ਵੀ ਮੀਆਂ ਸ਼ਾਹਬਾਜ਼ ਸ਼ਰੀਫ਼ ਤੇ ਨਵਾਜ਼ ਸ਼ਰੀਫ਼ ਨਾਲ ਜੁੜੇ ਹੋਏ ਹਨ।

ਦੱਸ ਦੇਈਦੇ ਕਿ ਇਸ ਪਿੰਡ ਦੇ ਲਗਪਗ 40 ਨੌਜਵਾਨ ਹਨ ਜੋ ਦੁਬਈ ਵਿੱਚ ਮੀਆਂ ਸ਼ਾਹਬਾਜ਼ ਸ਼ਰੀਫ਼ ਤੇ ਨਵਾਜ਼ ਸ਼ਰੀਫ਼ ਦੀਆਂ ਫੈਕਟਰੀਆਂ ਵਿੱਚ ਕੰਮ ਕਰਦੇ ਹਨ। ਖਾਸ ਗੱਲ ਇਹ ਹੈ ਕਿ ਇਸ ਪਿੰਡ ਦੇ ਨੌਜਵਾਨਾਂ ਨੂੰ ਸਿਰਫ ਜਾਤੀ ਉਮਰਾ ਪਿੰਡ ਦਾ ਨਾਂ ਲੈਣਾ ਪੈਂਦਾ ਹੈ ਉਨ੍ਹਾਂ ਨੂੰ ਨੌਕਰੀ ਮਿਲ ਜਾਂਦੀ ਹੈ।


ਉਸ ਦਾ ਪਰਿਵਾਰ 1932 ਵਿਚ ਪਾਕਿਸਤਾਨ ਚਲਾ ਗਿਆ। 1947 ਤੱਕ ਪਿੰਡ ਜਾਤੀ ਉਮਰਾ ਦੇ ਲੋਕ ਉਸ ਦੀ ਫੈਕਟਰੀ ਵਿੱਚ ਕੰਮ ਕਰਨ ਲਈ ਲਾਹੌਰ ਜਾਇਆ ਕਰਦੇ ਸਨ। ਫਿਰ ਦੋਹਾਂ ਦੇਸ਼ਾਂ ਵਿਚਾਲੇ ਲਕੀਰ ਖਿੱਚੀ ਗਈ ਪਰ ਸ਼ਰੀਫ ਪਰਿਵਾਰ ਨੇ ਪਾਕਿਸਤਾਨ ਵਿਚ ਲਾਹੌਰ ਨੇੜੇ 175 ਏਕੜ ਵਿਚ ਜਾਤੀ ਉਮਰਾ ਵੀ ਵਸਾਇਆ ਹੈ।


ਉਦੋਂ ਉਹ ਪਾਕਿਸਤਾਨ ਦੇ ਪੰਜਾਬ ਦੇ ਮੁੱਖ ਮੰਤਰੀ ਸਨ। 15 ਦਸੰਬਰ 2013 'ਚ ਉਹ ਭਾਰਤ ਫੇਰੀ ਦੌਰਾਨ ਆਪਣੇ ਪਿੰਡ ਜਾਤੀ ਉਮਰਾ ਵੀ ਆਏ ਸਨ। ਜਾਂਦੇ ਹੋਏ ਸ਼ਾਹਬਾਜ਼ ਇਸ ਜ਼ਮੀਨ ਦੀ ਮਿੱਟੀ ਆਪਣੇ ਨਾਲ ਲੈ ਗਿਆ। ਇਸ ਦੌਰਾਨ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਤੇ ਪੰਜਾਬ ਪੁਲਿਸ ਵੱਲੋਂ ਗਾਰਡ ਆਫ ਆਨਰ ਵੀ ਦਿੱਤਾ ਗਿਆ।