ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਵਲੋਂ ਅੱਜ ਮਾਨਸਾ ਫੇਰੀ ਦੌਰਾਨ  ਈਟੀਟੀ ਅਧਿਆਪਕ ਤੇ ਬੀਐੱਡ ਟੈੱਟ ਪਾਸ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦਾ ਵਿਰੋਧ ਕਰਦਿਆਂ ਮੁੱਖ ਮੰਤਰੀ ਨੂੰ ਭਾਸ਼ਣ ਤਕ  ਦੇਣ  ਨਹੀਂ ਦਿੱਤਾ ਗਿਆ। ਅਧਿਆਪਕਾਂ ਵੱਲੋਂ ਜਦੋਂ ਹੀ ਪੰਡਾਲ 'ਚ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤਾਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਪੁਲਿਸ ਨੇ ਅਧਿਆਪਕਾਂ ਨਾਲ ਜ਼ਬਰਦਸਤੀ ਖਿੱਚ ਧੂਹ ਕਰਦੇ ਹੋਏ ਪੰਡਾਲ 'ਚੋਂ ਬਾਹਰ ਕੱਢ ਕੇ ਕੁੱਟ ਮਾਰ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਈਟੀਟੀ ਭਰਤੀ ਨੂੰ ਕੋਰਟ 'ਚ ਰੋਲ ਕੇ ਰੱਖ ਦਿੱਤਾ ਹੈ ਅਤੇ ਬੀਐੱਡ ਟੈੱਟ ਪਾਸ ਅਧਿਆਪਕਾਂ ਨੂੰ ਭਰਤੀ ਨਹੀਂ ਕਰ ਰਹੀ ਜਿਸ ਕਾਰਨ ਉਹ ਵਿਰੋਧ ਕਰਦੇ ਹਨ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਰੋਜ਼ਾਨਾ ਹੀ  ਝੂਠੇ ਦਾਅਵੇ ਕਰ ਰਿਹਾ ਹੈ। ਉਹ ਆਪਣੇ ਹੱਕ ਲੈਣ ਲਈ ਲਗਾਤਾਰ ਮੁੱਖ ਮੰਤਰੀ ਦਾ ਵਿਰੋਧ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨਗੀ ਨਹੀਂ ਮਿਲ ਜਾਂਦੀ ਉਹ ਮੁੱਖ ਮੰਤਰੀ ਦੀ ਹਰ ਫੇਰੀ ਦਾ ਵਿਰੋਧ ਕਰਦੇ ਰਹਿਣਗੇ ਬੇਸ਼ੱਕ ਸਰਕਾਰ  ਉਨ੍ਹਾਂ ਨੂੰ ਜਿੰਨਾ ਮਰਜ਼ੀ ਕੁੱਟ ਲਵੇ।

ਇਸ ਦੌਰਾਨ ਗਾਇਕ ਤੋਂ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਨੂੰ ਕਾਂਗਰਸ ਵਰਕਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸਿੱਧੂ ਮੂਸੇਵਾਲਾ ਜਦੋਂ ਹੀ ਮਾਇਕ 'ਤੇ ਬੋਲਣ ਲੱਗਾ ਤਾਂ ਕਾਂਗਰਸੀ ਵਰਕਰਾਂ ਨੇ ਚੁਸ਼ਪਿੰਦਰ ਚਾਹਲ ਯੂਥ ਆਗੂ ਜਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਸਿੱਧੂ ਮੂਸੇਵਾਲੇ ਨੂੰ ਬੋਲਣ ਨਹੀਂ ਦਿੱਤਾ ਤੇ ਹੱਥ ਹਿਲਾ ਇਸ਼ਾਰੇ ਨਾਲ ਨਾ ਬੋਲਣ ਦੇ ਇਸ਼ਾਰੇ ਕਰਦੇ ਰਹੇ ਮੂਸੇਵਾਲਾ ਨੇ ਆਪਣੀ ਬੇਇੱਜ਼ਤੀ ਦੇਖ ਕਾਂਗਰਸੀ ਵਰਕਰਾਂ ਨੂੰ ਕਿਹਾ ਕਿ ਉਹ ਵੱਡੇ ਹਨ ਤੇ ਮੈਂ ਬਹੁਤ ਛੋਟਾ  ਹਾਂ। ਤੁਸੀਂ ਜੋ ਹੁਕਮ ਕਰੋ ਗਏ ਮੈਨੂੰ ਮਨਜ਼ੂਰ ਹੋਵੇਗਾ। ਇਸ ਤੋਂ ਬਾਅਦ ਅਮਰਿੰਦਰ ਰਾਜਾ ਵੜਿੰਗ ਸਿੱਧੂ ਮੂਸੇਵਾਲਾ ਦੇ ਹੱਕ ਵਿੱਚ ਉਤਰ ਮਾਇਕ ਤੋਂ ਗੁੱਸਾ ਜ਼ਾਹਿਰ ਕਰਦੇ ਬੋਲੇ ਕੀ ਕਾਂਗਰਸ ਕਿਸੇ ਵਿਸ਼ੇਸ਼ ਵਿਅਕਤੀ ਦੀ ਪਾਰਟੀ ਨਹੀਂ ਹੈ।