ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ 'ਚ 0.2 ਡਿਗਰੀ ਤੇ ਘੱਟੋ-ਘੱਟ ਤਾਪਮਾਨ 'ਚ 0.7 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ। ਪਰ ਰਾਤ ਦਾ ਤਾਪਮਾਨ ਅਜੇ ਵੀ ਆਮ ਤੌਰ ‘ਤੇ 2.8 ਡਿਗਰੀ ਵੱਧ ਬਣਿਆ ਹੋਇਆ ਹੈ। ਕੱਲ੍ਹ ਤੋਂ ਸਰਗਰਮ ਹੋ ਰਹੇ Western Disturbance ਕਾਰਨ ਅਗਲੇ ਦੋ ਦਿਨ ਮੀਂਹ ਦੇ ਆਸਾਰ ਹਨ, ਜਿਸ ਤੋਂ ਬਾਅਦ ਤਾਪਮਾਨ ਹੋਰ ਘੱਟਣ ਦੀ ਸੰਭਾਵਨਾ ਹੈ।ਦੂਜੇ ਪਾਸੇ, ਮੌਸਮ ਸਧਾਰਨ ਹੋਣ ਦੇ ਬਾਵਜੂਦ ਪ੍ਰਦੂਸ਼ਣ ਲੋਕਾਂ ਦੀਆਂ ਦਮ ਘੁੱਟ ਰਹੇ ਹਨ। ਧੂੰਏ ਕਰਕੇ ਲੋਕਾਂ ਦੀਆਂ ਅੱਖਾਂ 'ਚ ਜਲਨ ਹੋ ਰਹੀ ਹੈ। 2 ਨਵੰਬਰ ਨੂੰ ਰਾਜ ‘ਚ 178 ਥਾਵਾਂ ‘ਤੇ ਪਰਾਲੀ ਸਾੜਨ ਦੇ ਮਾਮਲੇ ਦਰਜ ਹੋਏ ਹਨ। ਇਨ੍ਹਾਂ ‘ਚ ਸਭ ਤੋਂ ਵੱਧ ਪਰਾਲੀ ਫਿਰੋਜ਼ਪੁਰ ‘ਚ ਸਾੜੀ ਗਈ, ਜਿੱਥੇ 29 ਮਾਮਲੇ ਸਾਹਮਣੇ ਆਏ। ਇਸ ਤੋਂ ਇਲਾਵਾ ਤਰਨਤਾਰਨ ‘ਚ 21, ਮੁਕਤਸਰ ‘ਚ 20, ਸੰਗਰੂਰ ‘ਚ 17, ਅੰਮ੍ਰਿਤਸਰ ਅਤੇ ਕਪੂਰਥਲਾ ‘ਚ 12-12 ਮਾਮਲੇ ਸਾਹਮਣੇ ਆਏ ਹਨ।

Continues below advertisement

15 ਸਤੰਬਰ ਤੋਂ 2 ਨਵੰਬਰ ਤੱਕ ਪਰਾਲੀ ਸਾੜਨ ਦੇ ਕੁੱਲ ਮਾਮਲੇ 2262 ਹੋ ਚੁੱਕੇ ਹਨ। ਇਨ੍ਹਾਂ ‘ਚ ਸਭ ਤੋਂ ਵੱਧ ਮਾਮਲੇ ਤਰਨਤਾਰਨ ‘ਚ 444, ਸੰਗਰੂਰ ‘ਚ 406, ਫਿਰੋਜ਼ਪੁਰ ‘ਚ 236, ਅੰਮ੍ਰਿਤਸਰ ‘ਚ 224, ਬਠਿੰਡਾ ‘ਚ 144, ਪਟਿਆਲਾ ‘ਚ 136 ਅਤੇ ਕਪੂਰਥਲਾ ‘ਚ 96 ਦਰਜ ਕੀਤੇ ਗਏ ਹਨ।

Continues below advertisement

ਇਨ੍ਹਾਂ ਦੋ ਸ਼ਹਿਰਾਂ ਦਾ AQI 400 ਤੋਂ ਪਾਰ 

ਪੰਜਾਬ ‘ਚ ਜਿਵੇਂ-ਜਿਵੇਂ ਪਰਾਲੀ ਸਾੜਨ ਦੇ ਮਾਮਲੇ ਵੱਧ ਰਹੇ ਹਨ, ਓਸੇ ਤਰ੍ਹਾਂ ਪ੍ਰਦੂਸ਼ਣ ਵੀ ਤੇਜ਼ੀ ਨਾਲ ਵਧ ਰਿਹਾ ਹੈ। ਪੰਜਾਬ ਦੇ ਦੋ ਸ਼ਹਿਰ - ਖੰਨਾ ਤੇ ਮੰਡੀ ਗੋਬਿੰਦਗੜ੍ਹ - ਦਾ ਏਅਰ ਕੁਆਲਿਟੀ ਇੰਡੈਕਸ (AQI) 400 ਤੋਂ ਪਾਰ ਹੋ ਗਿਆ ਹੈ। ਐਤਵਾਰ ਨੂੰ ਖੰਨਾ ਦਾ AQI 458 ਤੇ ਮੰਡੀ ਗੋਬਿੰਦਗੜ੍ਹ ਦਾ 445 ਦਰਜ ਕੀਤਾ ਗਿਆ, ਜਦਕਿ ਇਨ੍ਹਾਂ ਸ਼ਹਿਰਾਂ ਦਾ ਔਸਤ AQI ਕ੍ਰਮਵਾਰ 307 ਅਤੇ 320 ਰਿਹਾ। ਇਸ ਤੋਂ ਇਲਾਵਾ ਪਟਿਆਲਾ ਦਾ AQI ਵੀ 286 ਦਰਜ ਕੀਤਾ ਗਿਆ ਹੈ।

ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਹਵਾ ਦੀ ਗੁਣਵੱਤਾ (AQI) ਤੇਜ਼ੀ ਨਾਲ ਖਰਾਬ ਹੋ ਰਹੀ ਹੈ। ਤਾਜ਼ਾ ਅੰਕੜਿਆਂ ਮੁਤਾਬਕ, ਅੰਮ੍ਰਿਤਸਰ ‘ਚ AQI 127 ਰਿਹਾ, ਜਦਕਿ 24 ਘੰਟਿਆਂ ਵਿੱਚ ਇਹ ਵੱਧ ਕੇ 201 ਤੱਕ ਪਹੁੰਚਿਆ। ਬਠਿੰਡਾ ਦਾ AQI 114 ਦਰਜ ਹੋਇਆ ਤੇ ਵੱਧ ਕੇ 222 ਤੱਕ ਗਿਆ। ਜਲੰਧਰ ‘ਚ ਇਹ 177 ਰਿਹਾ, ਜਦਕਿ ਵੱਧ ਤੋਂ ਵੱਧ 170 ਰਿਹਾ। ਸਭ ਤੋਂ ਖ਼ਰਾਬ ਹਾਲਤ ਖੰਨਾ ਤੇ ਮੰਡੀ ਗੋਬਿੰਦਗੜ੍ਹ ‘ਚ ਰਹੀ - ਖੰਨਾ ਦਾ ਔਸਤ AQI 307 ਤੇ ਵੱਧ ਤੋਂ ਵੱਧ 458 ਤੱਕ ਪਹੁੰਚਿਆ, ਜਦਕਿ ਮੰਡੀ ਗੋਬਿੰਦਗੜ੍ਹ ਦਾ ਔਸਤ 320 ਤੇ ਵੱਧ ਤੋਂ ਵੱਧ 445 ਰਿਹਾ। ਲੁਧਿਆਣਾ ਦਾ AQI 187 ਰਿਹਾ, ਹਾਲਾਂਕਿ ਪੂਰੇ ਅੰਕੜੇ ਨਹੀਂ ਮਿਲੇ। ਇਸ ਤੋਂ ਇਲਾਵਾ, ਪਟਿਆਲਾ ਦਾ AQI 286 ਦਰਜ ਹੋਇਆ ਜੋ 414 ਤੱਕ ਚਲਾ ਗਿਆ, ਜਦਕਿ ਰੂਪਨਗਰ ਦਾ ਔਸਤ 130 ਤੇ ਵੱਧ ਤੋਂ ਵੱਧ 316 ਦਰਜ ਕੀਤਾ ਗਿਆ।

ਇਹ ਵਾਲੇ ਜ਼ਿਲ੍ਹਿਆਂ 'ਚ ਮੀਂਹ ਦੇ ਆਸਾਰ

4 ਨਵੰਬਰ ਨੂੰ ਪੰਜਾਬ ਦੇ ਤਿੰਨ ਜ਼ਿਲ੍ਹਿਆਂ ‘ਚ ਮੀਂਹ ਪੈਣ ਦੇ ਆਸਾਰ ਹਨ। ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ, 5 ਨਵੰਬਰ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ ਤੇ ਰੂਪਨਗਰ ਵਿੱਚ ਵੀ ਮੀਂਹ ਦੇ ਚਾਂਸ ਬਣ ਰਹੇ ਹਨ। ਇਹਨਾਂ ਦਿਨਾਂ ਦੌਰਾਨ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਪੰਜਾਬ ਦੇ ਮੁੱਖ ਸ਼ਹਿਰਾਂ ‘ਚ ਮੌਸਮ ਸਾਫ਼ ਅਤੇ ਧੁੱਪ ਵਾਲਾ ਰਹੇਗਾ। ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 16 ਡਿਗਰੀ ਰਹੇਗਾ, ਮੌਸਮ ਸਾਫ਼ ਰਹੇਗਾ ਅਤੇ ਧੁੱਪ ਖਿਲੇਗੀ। ਜਲੰਧਰ ਵਿੱਚ ਵੀ 30 ਡਿਗਰੀ ਵੱਧ ਤੋਂ ਵੱਧ ਅਤੇ 16 ਡਿਗਰੀ ਘੱਟ ਤੋਂ ਘੱਟ ਤਾਪਮਾਨ ਰਹੇਗਾ, ਹਲਕੀ ਧੁੱਪ ਰਹੇਗੀ। ਲੁਧਿਆਣਾ ਵਿੱਚ ਵੀ ਧੁੱਪਦਾਰ ਮੌਸਮ ਰਹੇਗਾ, ਤਾਪਮਾਨ 30 ਅਤੇ 16 ਡਿਗਰੀ ਦਰਜ ਕੀਤਾ ਗਿਆ ਹੈ। ਪਟਿਆਲਾ ਵਿੱਚ ਮੌਸਮ ਸਾਫ਼ ਰਹੇਗਾ, ਤਾਪਮਾਨ ਵੀ 30 ਅਤੇ 16 ਡਿਗਰੀ ਦੇ ਆਸਪਾਸ ਰਹੇਗਾ। ਮੋਹਾਲੀ ਵਿੱਚ ਮੌਸਮ ਸਾਫ਼ ਤੇ ਸੁੱਕਾ ਰਹੇਗਾ, ਇੱਥੇ ਵੱਧ ਤੋਂ ਵੱਧ ਤਾਪਮਾਨ 30 ਅਤੇ ਘੱਟ ਤੋਂ ਘੱਟ 18 ਡਿਗਰੀ ਸੈਲਸੀਅਸ ਰਹੇਗਾ।