ਪੰਜਾਬ ਪੁਲਿਸ ਦੇ ਕਾਂਸਟੇਬਰ ਰਮਨ ਕੁਮਾਰ ਦੀ ਹਿਮਾਚਲ ਪ੍ਰਦੇਸ਼ ਦੇ ਖਜੀਆਰ 'ਚ ਪਾਰਕਿੰਗ ਦੌਰਾਨ ਕਾਰ ਡੂੰਘੀ ਖਾਈ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਜ਼ਿਕਰ ਕਰ ਦਈਏ ਕਿ ਰਮਨ ਕੁਮਾਰ ਆਪਣੇ ਪਰਿਵਾਰ ਸਮੇਤ ਡਲਹੌਜ਼ੀ ਦੇ ਖਜੀਆਰ ਵਿਖੇ ਗਿਆ ਹੋਇਆ ਸੀ ਤੇ ਜਿਵੇਂ ਹੀ ਉਸ ਨੇ ਖਜੀਆਰ ਨੇੜੇ ਕਾਰ ਪਾਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਕਾਰ ਪਿੱਛੇ ਖਾਈ ਵਿੱਚ ਜਾ ਡਿੱਗੀ ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰਮਨ ਕੁਮਾਰ ਵੱਖ-ਵੱਖ ਥਾਣਿਆਂ 'ਚ ਸੇਵਾਵਾਂ ਨਿਭਾਅ ਚੁੱਕੇ ਹਨ ਅਤੇ ਇਸ ਸਮੇਂ ਕੰਟਰੋਲ ਰੂਮ 'ਚ ਤਾਇਨਾਤ ਸਨ।
ਗੁਰਦਾਸਪੁਰ ਦੇ ਪੁਲਿਸ ਮੁਲਾਜ਼ਮ ਦੀ ਹਿਮਾਚਲ ਪ੍ਰਦੇਸ਼ 'ਚ ਮੌਤ, ਡੂੰਘੀ ਖੱਡ 'ਚ ਕਾਰ ਡਿੱਗਣ ਕਾਰਨ ਵਾਪਰਿਆ ਹਾਦਸਾ
ABP Sanjha | Gurvinder Singh | 17 Jun 2024 12:34 PM (IST)
ਰਮਨ ਕੁਮਾਰ ਆਪਣੇ ਪਰਿਵਾਰ ਸਮੇਤ ਡਲਹੌਜ਼ੀ ਦੇ ਖਜੀਆਰ ਵਿਖੇ ਗਿਆ ਹੋਇਆ ਸੀ ਤੇ ਜਿਵੇਂ ਹੀ ਉਸ ਨੇ ਖਜੀਆਰ ਨੇੜੇ ਕਾਰ ਪਾਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਕਾਰ ਪਿੱਛੇ ਖਾਈ ਵਿੱਚ ਜਾ ਡਿੱਗੀ ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ
ਗੁਰਦਾਸਪੁਰ ਦੇ ਪੁਲਿਸ ਮੁਲਾਜ਼ਮ ਦੀ ਹਿਮਾਚਲ ਪ੍ਰਦੇਸ਼ 'ਚ ਮੌਤ