ਚੰਡਾਗੜ੍ਹ: ਚੋਣ ਕਮਿਸ਼ਨ ਨੇ ਇੱਕ ਸੂਚੀ ਜਾਰੀ ਕੀਤੀ ਹੈ ਕਿ ਇੱਕ ਉਮੀਦਵਾਰ ਵਿਧਾਨ ਸਭਾ ਚੋਣਾਂ 2022 ਲਈ ਚਾਹ, ਟੈਂਟ, ਸਿਰੋਪਾ ਤੇ ਗਾਇਕਾਂ ਤੋਂ ਲੈ ਕੇ ਹੋਰ ਵਸਤੂਆਂ 'ਤੇ ਕਿੰਨਾ ਖ਼ਰਚ ਕਰ ਸਕੇਗਾ। 2019 ਦੀਆਂ ਲੋਕ ਸਭਾ ਚੋਣਾਂ ਲਈ ਤੈਅ ਦਰ ਵਿੱਚ 10 ਫੀਸਦੀ ਦੇ ਵਾਧੇ ਨਾਲ ਸੂਚੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਬੁੱਧਵਾਰ ਨੂੰ ਜਲੰਧਰ ਪ੍ਰਬੰਧਕੀ ਕੰਪਲੈਕਸ ਵਿੱਚ 4 ਜ਼ਿਲ੍ਹਿਆਂ ਜਲੰਧਰ-ਹੁਸ਼ਿਆਰਪੁਰ-ਕਪੂਰਥਲਾ ਤੇ ਨਵਾਂਸ਼ਹਿਰ ਦੇ ਡੀਸੀਜ਼ ਸਮੇਤ ਚੋਣ ਤਹਿਸੀਲਦਾਰਾਂ ਦੀ ਹਾਜ਼ਰੀ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਰੇਟ ਲਿਸਟ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।


ਵੀਰਵਾਰ ਨੂੰ ਏਡੀਸੀ ਜਨਰਲ ਅਮਰਜੀਤ ਬੈਂਸ ਤੇ ਚੋਣ ਤਹਿਸੀਲਦਾਰ ਸੁਖਦੇਵ ਸਿੰਘ ਸਮੇਤ ਸਾਰੇ ਪਾਰਟੀ ਨੁਮਾਇੰਦਿਆਂ ਨੂੰ ਵਿਚਾਰ ਵਟਾਂਦਰੇ ਤੋਂ ਬਾਅਦ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਚੋਣਾਂ ਨੂੰ ਲੈ ਕੇ ਜ਼ਿਲ੍ਹਾ ਪੱਧਰ 'ਤੇ ਵੀ ਚੋਣ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਚੋਣ ਕਮਿਸ਼ਨ ਵੱਲੋਂ 201 ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਦੀ ਦਰ ਸੂਚੀ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ।


ਜਲੰਧਰ ਸਮੇਤ 4 ਜ਼ਿਲ੍ਹਿਆਂ ਦੇ ਡੀਸੀ ਤੇ ਚੋਣ ਤਹਿਸੀਲਦਾਰਾਂ ਦੀ ਮੌਜੂਦਗੀ, 201 ਵਸਤੂਆਂ ਦੀ ਅੰਤਮ ਸੂਚੀ


ਦੱਸ ਦਈਏ ਕਿ ਹਰ ਵਾਰ ਚੋਣਾਂ ਦੌਰਾਨ ਉਮੀਦਵਾਰ ਵੋਟਰਾਂ ਤੇ ਉਨ੍ਹਾਂ ਦੇ ਵਰਕਰਾਂ ਨੂੰ ਖੁਸ਼ ਕਰਨ ਲਈ ਲੱਖਾਂ ਖ਼ਰਚ ਕਰਦੇ ਹਨ। ਇਸ ਦੇ ਨਾਲ ਹੀ ਹੁਣ ਉਮੀਦਵਾਰਾਂ ਨੂੰ ਪ੍ਰਤੀ ਦਿਨ ਹੋਏ ਖ਼ਰਚਿਆਂ ਦਾ ਪੂਰਾ ਹਿਸਾਬ-ਕਿਤਾਬ ਦਿਖਾਉਣਾ ਹੋਵੇਗਾ। ਦੱਸ ਦਈਏ ਕਿ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਕਈ ਵਾਰ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਵਿੱਚ ਨਿਰਧਾਰਤ ਸੀਮਾ ਤੋਂ ਵੱਧ ਖ਼ਰਚ ਕਰਨ ਦੇ ਮਾਮਲੇ ਸਾਹਮਣੇ ਆਏ ਹਨ।


ਹਰੇਕ ਪਾਰਟੀ ਦੇ ਉਮੀਦਵਾਰ ਵੱਲੋਂ ਆਪਣੇ ਵਰਕਰਾਂ ਨੂੰ ਖੁਸ਼ ਕਰਨ ਲਈ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਹਨ। ਇਸ ਲਈ ਖਰਚ ਨੂੰ ਕੰਟਰੋਲ ਕਰਨ ਲਈ ਚੋਣ ਕਮਿਸ਼ਨ ਮੁਹਿੰਮ ਦੌਰਾਨ ਖਰਚ ਕੀਤੀ ਜਾਣ ਵਾਲੀ ਰਕਮ ਲਈ ਦਰ ਸੂਚੀ ਜਾਰੀ ਕਰਦਾ ਹੈ ਪਰ ਉਮੀਦਵਾਰਾਂ ਨੂੰ ਇਸ ਚੋਂ ਕੋਈ ਨਾ ਕੋਈ ਰਾਹ ਵੀ ਮਿਲ ਜਾਂਦਾ ਹੈ ਜਿਸ ਕਾਰਨ ਖਰਚ ਜ਼ਿਆਦਾ ਹੋਣ ਦੇ ਬਾਵਜੂਦ ਚੋਣ ਕਮਿਸ਼ਨ ਉਨ੍ਹਾਂ ਵੱਲ ਧਿਆਨ ਨਹੀਂ ਦੇ ਪਾਉਂਦਾ।


ਇੱਥੇ ਵੇਖੋ ਖ਼ਰਚਿਆਂ ਦੀ ਲਿਸਟ




ਇਹ ਵੀ ਪੜ੍ਹੋ: Punjab Weather Update: ਪੰਜਾਬ ’ਚ ਅਗਲੇ ਦੋ-ਤਿੰਨ ਮੀਂਹ ਪੈਣ ਤੇ ਝੱਖੜ ਦੇ ਆਸਾਰ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904