ਬਠਿੰਡਾ: ਜਿੱਥੇ ਇਕ ਪਾਸੇ ਮੀਂਹ ਲੋਕਾਂ ਨੂੰ ਗਰਮੀ ਤੋਂ ਰਾਹਤ ਦੇ ਰਿਹਾ ਹੈ। ਉਥੇ ਹੀ ਮੀਂਹ ਕਾਰਨ ਕੁਝ ਲੋਕ ਦੀ ਜਾਨ ਜੋਖਮ 'ਚ ਵੀ ਪੈ ਗਈ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਵਿੱਚ ਸ਼ਨੀਵਾਰ ਸ਼ਾਮ ਇੱਕ ਟਿਊਬਵੈੱਲ ਮੋਟਰ ਦੇ ਕਮਰੇ ਦੀ ਛੱਤ ਡਿੱਗਣ ਕਾਰਨ ਇੱਕ ਮਹਿਲਾ ਖੇਤ ਮਜ਼ਦੂਰ ਦੀ ਮੌਤ ਹੋ ਗਈ ਅਤੇ ਦਰਜਨ ਤੋਂ ਵੱਧ ਹੋਰ ਮਜ਼ਦੂਰ ਜ਼ਖ਼ਮੀ ਹੋ ਗਏ।



ਜਾਣਕਾਰੀ ਮੁਤਾਬਕ ਇਹ ਲੋਕ ਮੀਂਹ ਤੋਂ ਬੱਚਣ ਲਈ ਇਕ ਛੱਤ ਦੇ ਹੇਠਾਂ ਬੈਠੇ ਸਨ ਇਸ ਦੌਰਾਨ ਉਨ੍ਹਾਂ 'ਤੇ ਇਹ ਛੱਤ ਡਿੱਗ ਗਈ। ਹਾਦਸਾ ਇਨ੍ਹਾਂ ਦਰਦਨਾਕ ਸੀ ਕਿ 2 ਮਜ਼ਦੂਰਾਂ ਦੇ ਪੈਰ ਕੱਟਣੇ ਪਏ।

ਜਸਬੀਰ ਕੌਰ (37) ਨੇ ਮੀਂਹ ਕਾਰਨ ਛੱਤ ਡਿੱਗਣ ਕਾਰਨ ਹੇਠਾਂ ਆਸਰਾ ਲਿਆ ਸੀ।ਜਸਬੀਰ ਅਤੇ ਹੋਰ ਲੋਕ ਝੋਨੇ ਦੀ ਲੁਆਈ ਕਰ ਰਹੇ ਸਨ ਜਦੋਂ ਮੀਂਹ ਪੈਣ ਲੱਗਾ ਤਾਂ ਉਹ ਕਮਰੇ ਵੱਲ ਭੱਜੇ।ਇਸ ਦੀ ਛੱਤ ਡਿੱਗ ਗਈ ਅਤੇ ਉਹ ਅੰਦਰ ਫਸ ਗਏ।

ਆਸ-ਪਾਸ ਦੇ ਖੇਤਾਂ ਵਿੱਚੋਂ ਕਿਸਾਨਾਂ ਨੇ ਜ਼ਖਮੀਆਂ ਨੂੰ ਬਾਹਰ ਕੱਢ ਕੇ ਮਾਨਸਾ ਦੇ ਸਿਵਲ ਹਸਪਤਾਲ ਅਤੇ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ।



 


Punjab Weather Update : ਪੰਜਾਬ 'ਚ ਭਾਰੀ ਬਾਰਿਸ਼ ਨਾਲ ਸਵੇਰ ਦੀ ਸ਼ੁਰੂਆਤ ਹੋਈ ਹੈ। ਲੋਕਾਂ ਨੂੰ ਗਰਮੀ ਤੋਂ ਰਾਹਤ  ਮਿਲੀ ਹੈ। ਅਗਲੇ ਆਉਣ ਵਾਲੇ ਦਿਨਾਂ 'ਚ ਮੌਸਮ ਦਾ ਮਿਜ਼ਾਜ ਬਦਲਿਆ ਰਹੇਗਾ। ਪੰਜ ਦਿਨ ਲਗਾਤਾਰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। 


ਪੰਜਾਬ ਦੇ ਲੋਕਾਂ ਨੂੰ ਅਗਲੇ 4-5 ਗਰਮੀ ਤੋਂ ਰਾਹਤ ਮਿਲੇਗੀ।ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅੱਜ ਮੌਨਸੂਨ ਦਸਤਕ ਦੇ ਸਕਦਾ ਹੈ। ਭਾਰਤ ਮੌਸਮ ਵਿਭਾਗ (IMD) ਦੇ ਅਨੁਸਾਰ ਅੱਜ ਦਿੱਲੀ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।


ਵਿਭਾਗ ਨੇ ਕਿਹਾ ਕਿ ਅਗਲੇ ਪੰਜ ਦਿਨਾਂ ਵਿੱਚ ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਗੋਆ, ਕਰਨਾਟਕ, ਮਹਾਰਾਸ਼ਟਰ, ਪੱਛਮੀ ਬੰਗਾਲ, ਸਿੱਕਮ, ਕੇਰਲ ਅਤੇ ਗੁਜਰਾਤ ਤੇ ਪੰਜਾਬ ਵਿੱਚ ਵੀ ਮੀਂਹ ਪੈ ਸਕਦਾ ਹੈ।


ਪੰਜਾਬ 'ਚ ਦੋ ਦਿਨਾਂ ਤੋਂ ਗਰਮੀ ਪੈ ਰਹੀ ਹੈ। ਅਗਲੇ ਆਉਣ ਵਾਲੇ ਪੰਜ ਦਿਨਾਂ 'ਚ ਬਾਰਿਸ਼ ਪੈਣ ਦੀ ਸੰਭਾਵਨਾ ਹੈ।ਸੋਮਵਾਰ ਨੂੰ ਦਿੱਲੀ 'ਚ ਪੈ ਰਹੀ ਕੜਾਕੇ ਦੀ ਗਰਮੀ ਕਾਰਨ ਦਿੱਲੀ ਵਾਸੀ ਕਾਫੀ ਪਰੇਸ਼ਾਨ ਹੁੰਦੇ ਦੇਖੇ ਗਏ। ਇਸ ਦੌਰਾਨ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਗਿਆ। ਭਾਰਤੀ ਮੌਸਮ ਵਿਭਾਗ ਮੁਤਾਬਕ ਸੋਮਵਾਰ ਤੋਂ ਮੌਸਮ 'ਚ ਬਦਲਾਅ ਹੋਵੇਗਾ ਅਤੇ ਦਿੱਲੀ 'ਚ ਅੰਸ਼ਕ ਤੌਰ 'ਤੇ ਬੱਦਲ ਛਾਏ ਰਹਿਣਗੇ।


ਇਸ ਦੇ ਨਾਲ ਹੀ ਬੱਦਲ ਗਰਜਦੇ ਰਹਿਣਗੇ ਤੇ ਬਿਜਲੀ ਚਮਕਦੀ ਰਹੇਗੀ। ਇਸ ਦੇ ਨਾਲ ਨਾਲ ਹਲਕਾ ਮੀਂਹ ਪੈਣ ਦੀ ਸੰਭਾਵਨਾ ਵੀ ਦਸੀ ਜਾ ਰਹੀ ਹੈ। ਇਸ ਤੋਂ ਬਾਅਦ ਮੰਗਲਵਾਰ ਤੋਂ ਸ਼ਨੀਵਾਰ ਤੱਕ ਰੁਕ-ਰੁਕ ਕੇ ਬਾਰਿਸ਼ ਹੋਵੇਗੀ, ਜਿਸ ਦੇ ਮੱਦੇਨਜ਼ਰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।