Punjab News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਜਗਰਾਉਂ 'ਚ ਛੇ ਕਰੋੜ ਨਾਲ ਬਣੇ ਜੱਚਾ-ਬੱਚਾ ਕੇਂਦਰ ਦਾ ਉਦਘਾਟਨ ਕੀਤਾ। ਇਸ ਸਮੇਂ ਸਿਹਤ ਮੰਤਰੀ ਚੇਤੰਨ ਸਿੰਘ ਜੌੜੇਮਾਜਰਾ ਤੇ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਕੁਝ ਹੋਰ ਵਿਧਾਇਕ ਵੀ ਹਾਜ਼ਰ ਸਨ। 


ਇਸ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਮੇਂ ਕਿਹਾ ਕਿ ਜਗਰਾਉਂ ਮੂੰਗੀ ਦੀ ਹੱਬ ਬਣ ਚੁੱਕਿਆ ਹੈ ਤੇ ਮੂੰਗੀ ਦੇ ਅਗਲੇ ਸੀਜ਼ਨ ਸਮੇਂ ਇਸ ਫ਼ਸਲ 'ਤੇ ਐਮਐਸਪੀ ਦਾ ਅਗਾਊਂ ਐਲਾਨ ਕਰ ਦਿੱਤਾ ਜਾਵੇਗਾ ਤਾਂ ਜੋ ਕਿਸਾਨ ਇਸ ਨੂੰ ਬਦਲਵੀਂ ਫ਼ਸਲ ਵਜੋਂ ਅਪਣਾ ਸਕਣ। 


 






ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੁਪਨਾ ਪੰਜਾਬ ਨੂੰ ਮੈਡੀਕਲ ਹੱਬ ਬਣਾਉਣ ਦਾ ਹੈ। ਇਸ ਲਈ ਪਹਿਲੇ ਛੇ ਮਹੀਨੇ 'ਚ ਹੀ ਕੋਸ਼ਿਸ਼ਾਂ ਆਰੰਭ ਦਿੱਤੀਆਂ ਹਨ। ਪੰਜਾਬ ਦੇ 23 ਜ਼ਿਲ੍ਹਿਆਂ 'ਚ ਇਸ ਸਮੇਂ 9 ਮੈਡੀਕਲ ਕਾਲਜ ਹਨ, ਜਦਕਿ 16 ਹੋਰ ਬਣਾਉਣੇ ਹਨ। ਸੰਗਰੂਰ ਜ਼ਿਲ੍ਹੇ 'ਚ ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ ਖੁੱਲ੍ਹ ਰਿਹਾ ਹੈ। ਇਸੇ ਲੜੀ 'ਚ ਕਪੂਰਥਲਾ ਤੇ ਹੁਸ਼ਿਆਰਪੁਰ 'ਚ ਮੈਡੀਕਲ ਕਾਲਜ ਖੋਲ੍ਹਣ ਲਈ ਨਕਸ਼ੇ ਬਣ ਚੁੱਕੇ ਹਨ। 


ਜੱਚਾ-ਬੱਚਾ ਹਸਪਤਾਲ 'ਚ ਸਟਾਫ਼ ਦੀ ਘਾਟ ਬਾਰੇ ਉਨ੍ਹਾਂ ਕਿਹਾ ਕਿ ਸਟਾਫ਼ ਪੂਰਾ ਹੋਵੇਗਾ ਕਿਉਂਕਿ ਸਰਕਾਰ ਜਲਦ ਹੀ ਸਿਹਤ ਮਹਿਕਮੇ 'ਚ ਨਵੀਂਆਂ ਭਰਤੀਆਂ ਕਰ ਰਹੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅੱਜ ਖੁੱਲ੍ਹੇ ਆਧੁਨਿਕ ਕਿਸਮ ਦੇ ਬਿਹਤਰੀਨ ਜ਼ੱਚਾ ਬੱਚਾ ਹਸਪਤਾਲ ਦੇ ਸਾਜ਼ੋ ਸਾਮਾਨ ਦੇ ਸਾਂਭ ਸੰਭਾਲ ਦੀ ਤਾਕੀਦ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਸਮੇਂ ਚੈੱਕ ਕਰਨ ਆ ਸਕਦੇ ਹਨ।


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।