16 Bus Stand on Rent: ਪੰਜਾਬ ਸਰਕਾਰ ਆਪਣੇ 16 ਬੱਸ ਟਰਮੀਨਲਾਂ ਦਾ ਸੰਚਾਲਨ ਅਤੇ ਰੱਖ-ਰਖਾਅ ਨਿੱਜੀ ਕੰਪਨੀਆਂ ਨੂੰ ਸੌਂਪਣ ਜਾ ਰਹੀ ਹੈ। ਸੰਚਾਲਨ ਅਤੇ ਰੱਖ-ਰਖਾਅ ਨੀਤੀ ਦੇ ਤਹਿਤ, ਪ੍ਰਾਈਵੇਟ ਕੰਪਨੀਆਂ ਨੂੰ ਇਨ੍ਹਾਂ 16 ਬੱਸ ਟਰਮੀਨਲਾਂ ਦਾ ਪੂਰਾ ਰੱਖ-ਰਖਾਅ ਅਤੇ ਸੰਚਾਲਨ ਕਰਨ ਦਾ ਮੌਕਾ ਮਿਲੇਗਾ।


ਪ੍ਰਾਈਵੇਟ ਕੰਪਨੀਆਂ ਬੱਸ ਸਟੈਂਡ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੇ ਨਾਲ-ਨਾਲ ਬੱਸ ਸਟੈਂਡ ਦੀ ਸਫਾਈ ਅਤੇ ਹੋਰ ਰੱਖ-ਰਖਾਅ ਦਾ ਕੰਮ ਵੀ ਕਰਨਗੀਆਂ। ਇਹ ਬੱਸ ਸਟੈਂਡ 2024 ਤੋਂ 2029 ਤੱਕ ਪੰਜ ਸਾਲਾਂ ਲਈ ਪ੍ਰਾਈਵੇਟ ਕੰਪਨੀਆਂ ਨੂੰ ਸੌਂਪ ਦਿੱਤੇ ਜਾਣਗੇ।


ਇਨ੍ਹਾਂ ਬੱਸ ਟਰਮੀਨਲਾਂ ਨੂੰ ਚਲਾਉਣ ਵਾਲੀਆਂ ਕੰਪਨੀਆਂ ਹਰ ਤਰ੍ਹਾਂ ਦੀਆਂ ਦੁਕਾਨਾਂ ਅਤੇ ਹੋਰ ਵਪਾਰਕ ਥਾਵਾਂ ਤੋਂ ਬੱਸ ਸਟੈਂਡ ਫੀਸ ਅਤੇ ਕਿਰਾਏ ਦੀ ਵਸੂਲੀ ਕਰਨਗੀਆਂ। ਇਸ ਤੋਂ ਇਲਾਵਾ ਪ੍ਰਾਈਵੇਟ ਵਾਹਨਾਂ ਤੋਂ ਪਾਰਕਿੰਗ ਫੀਸ ਵੀ ਵਸੂਲੀ ਜਾ ਸਕਦੀ ਹੈ ਅਤੇ ਬੱਸ ਅੱਡਿਆਂ ’ਤੇ ਬੱਸਾਂ ਵਾਲਿਆਂ ਤੋਂ ਵੀ ਨਾਈਟ ਪਾਰਕਿੰਗ ਫੀਸ ਵਸੂਲੀ ਜਾ ਸਕਦੀ ਹੈ।


ਅਜਿਹੇ 'ਚ ਇਨ੍ਹਾਂ ਟਰਮੀਨਲਾਂ ਲਈ ਜ਼ਿਆਦਾ ਤੋਂ ਜ਼ਿਆਦਾ ਬੋਲੀ ਲੱਗਣ ਦੀ ਉਮੀਦ ਹੈ। ਇਹ ਸਾਰੇ 16 ਬੱਸ ਟਰਮੀਨਲ ਪੰਜਾਬ ਸਟੇਟ ਬੱਸ ਟਰਮੀਨਲ ਮੈਨੇਜਮੈਂਟ ਕੰਪਨੀ ਲਿਮਟਿਡ (ਪਨਬਸ) ਕੋਲ ਹਨ ਅਤੇ ਇਸ ਕਦਮ ਨਾਲ ਪਨਬਸ ਦੀ ਆਮਦਨ ਵਿੱਚ ਵਾਧਾ ਹੋਣ ਦੀ ਉਮੀਦ ਹੈ।


 


ਪਹਿਲਾਂ ਵੀ ਪ੍ਰਾਈਵੇਟ ਸੈਕਟਰ ਨੂੰ ਸੌਂਪੇ ਸੀ ਅੱਡੇ 


2012 ਵਿੱਚ ਵੀ, ਸਰਕਾਰ ਨੇ O&M ਨੀਤੀ ਤਹਿਤ ਬੱਸ ਟਰਮੀਨਲਾਂ ਨੂੰ ਪ੍ਰਾਈਵੇਟ ਸੈਕਟਰ ਨੂੰ ਸੌਂਪ ਦਿੱਤਾ ਸੀ। ਉਸ ਤੋਂ ਬਾਅਦ ਅਕਸਰ ਕੰਪਨੀਆਂ ਇਸ ਕੰਮ ਨੂੰ ਅੱਧ ਵਿਚਾਲੇ ਛੱਡ ਦਿੰਦੀਆਂ ਹਨ। ਕੋਵਿਡ ਦੌਰਾਨ ਬੱਸਾਂ ਦਾ ਸੰਚਾਲਨ ਬੰਦ ਹੋਣ ਤੋਂ ਬਾਅਦ, ਸਾਰੀਆਂ ਕੰਪਨੀਆਂ ਨੇ ਕੰਮ ਛੱਡ ਦਿੱਤਾ।


ਉਦੋਂ ਤੋਂ ਹੀ ਬੱਸ ਸਟੈਂਡ ਦੇ ਸੰਚਾਲਨ ਅਤੇ ਰੱਖ-ਰਖਾਅ ਦਾ ਕੰਮ ਰੁਕ-ਰੁਕ ਕੇ ਚੱਲ ਰਿਹਾ ਸੀ। ਸਫਾਈ ਅਤੇ ਰੱਖ-ਰਖਾਅ ਨੂੰ ਲੈ ਕੇ ਵਧਦੀਆਂ ਸ਼ਿਕਾਇਤਾਂ ਤੋਂ ਬਾਅਦ ਹੁਣ ਨਵੇਂ ਨਿਯਮਾਂ ਤਹਿਤ ਨਵੀਆਂ ਕੰਪਨੀਆਂ ਨੂੰ ਸੱਦਾ ਦਿੱਤਾ ਗਿਆ ਹੈ।


 


 


 

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

 

Join Our Official Telegram Channel:

https://t.me/abpsanjhaofficial