CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਦੀ ਧਰਤੀ ਇੰਨੀ ਜ਼ਰਖੇਜ ਤੇ ਉਪਜਾਊ ਹੈ ਕਿ ਇੱਥੇ ਹਰ ਤਰ੍ਹਾਂ ਦਾ ਬੀਜ ਉੱਗ ਜਾਂਦੇ ਹਨ ਪਰ ਇੱਥੇ ਨਫ਼ਰਤ ਦੇ ਬੀਜ ਨਹੀਂ ਉੱਗਦੇ। ਉਨ੍ਹਾਂ ਕਿਹਾ ਕਿ ਮੈਂ ਸਾਰੇ ਪੰਜਾਬੀਆਂ ਦਾ ਮੁੱਖ ਮੰਤਰੀ ਹਾਂ ਫਿਰ ਚਾਹੇ ਕਿਸੇ ਨੇ ਮੈਨੂੰ ਵੋਟਾਂ ਪਾਈਆਂ ਨੇ, ਚਾਹੇ ਨਹੀਂ ਪਾਈਆਂ, ਅਸੀਂ ਕੋਈ ਭੇਦਭਾਵ ਨਹੀਂ ਕਰਦੇ।
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਨਫ਼ਰਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਪਰ ਅਸੀਂ ਸਕੂਲਾਂ, ਹਸਪਤਾਲਾਂ ਤੇ ਵਿਕਾਸ ਦੀ ਰਾਜਨੀਤੀ ਕਰਦੇ ਹਾਂ। ਕੋਈ ਸਰਕਾਰ ਕਿਸੇ ਦੀ ਗਰੀਬੀ ਨਹੀਂ ਚੱਕ ਸਕਦੀ, ਜੇਕਰ ਕੋਈ ਗਰੀਬੀ ਚੱਕ ਸਕਦਾ ਹੈ ਤਾਂ ਉਹ ਤੁਹਾਡਾ ਬੱਚਾ ਪੜ੍ਹ-ਲਿਖ ਕੇ ਅਫ਼ਸਰ ਬਣਕੇ ਗਰੀਬੀ ਚੱਕੇਗਾ।
ਲੰਘੇ ਦਿਨ ਈਦ ਮੌਕੇ ਸੰਬੋਧਨ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਸਵਾਰਥੀ ਲੋਕਾਂ ਨੇ ਆਪਣੇ ਫਾਇਦਿਆਂ ਲਈ ਤਿਉਹਾਰਾਂ ਨੂੰ ਵੰਡ ਦਿੱਤਾ ਹੈ ਪਰ ਅੰਦਰੋਂ ਤਿਉਹਾਰ ਭਾਈਚਾਰਕ ਤੌਰ ’ਤੇ ਇੱਕ-ਦੂਜੇ ਨਾਲ਼ ਜੁੜੇ ਹੋਏ ਹਨ। ਕੋਈ ਵੀ ਧਰਮ ਵੱਖ ਹੋਣ ਦਾ ਸੁਨੇਹਾ ਨਹੀਂ ਦਿੰਦਾ। ਤਿਉਹਾਰਾਂ ਨੂੰ ਲੋਕਾਂ ਨੇ ਹੀ ਬਚਾ ਰੱਖਿਆ ਹੈ ਨਹੀਂ ਲੀਡਰਾਂ ਨੇ ਇਨ੍ਹਾਂ ’ਚ ਹੋਰ ਵੀ ਵੱਡੇ ਵੱਖਰੇਵੇਂ ਕਰ ਦੇਣੇ ਸੀ।