ਲੁਧਿਆਣਾ: ਮੁੱਲਾਂਪੁਰ ਕਸਬੇ ਦੇ ਪਿੰਡ ਰਕਬਾ ਵਿੱਚ ਰੱਖੜੀ ਤੋਂ ਪਹਿਲਾਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਨੌਜਵਾਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਇਸ ਨੌਜਵਾਨ ਦੀ ਚਾਰ ਦਿਨ ਬਾਅਦ ਮੰਗਣੀ ਹੋਣੀ ਸੀ। ਚਾਰ ਦਿਨਾਂ ਬਾਅਦ ਜਿਸ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਹੋਣਾ ਸੀ, ਅੱਜ ਉਸ ਘਰ ਵਿੱਚ ਮਾਤਮ ਛਾਇਆ ਹੋਇਆ ਹੈ। 



ਹਾਸਲ ਜਾਣਕਾਰੀ ਮੁਤਾਬਕ ਮ੍ਰਿਤਕ ਬੀਤੀ ਰਾਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਘਰ ਪਰਤ ਰਿਹਾ ਸੀ। ਇਸ ਦੌਰਾਨ ਰਸਤੇ ਵਿੱਚ ਕੁਝ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਤੇ ਫਿਰ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕ ਦਾ ਨਾਂ ਜਤਿੰਦਰ ਸਿੰਘ ਹੈ। ਜਤਿੰਦਰ ਘਰ ਵਿੱਚ ਸਭ ਤੋਂ ਛੋਟਾ ਸੀ। ਹਾਲ ਹੀ 'ਚ ਨਜ਼ਦੀਕੀ ਪਿੰਡ 'ਚ ਹੀ ਉਸ ਦੇ ਰਿਸ਼ਤੇ ਦੀ ਗੱਲ ਹੋਈ ਸੀ। ਇਸ ਐਤਵਾਰ ਨੂੰ ਉਸ ਦੀ ਮੰਗਣੀ ਹੋਣੀ ਸੀ। 


ਉਧਰ, ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਜਤਿੰਦਰ ਦਾ ਅੰਤਿਮ ਸੰਸਕਾਰ ਅੱਜ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾ ਰਿਹਾ ਹੈ। ਪੁਲਿਸ ਨੇ ਮ੍ਰਿਤਕ ਜਤਿੰਦਰ ਦੀ ਮਾਤਾ ਸਵਰਨ ਕੌਰ ਦੇ ਬਿਆਨਾਂ ’ਤੇ ਰਾਜੇਸ਼ ਕੁਮਾਰ ਮਿਸ਼ਰਾ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਅਨੁਸਾਰ ਘਟਨਾ ਵਾਲੀ ਥਾਂ ਨੇੜਿਓਂ ਮਿਲੇ ਮੋਟਰਸਾਈਕਲ ਦੀ ਨਿਸ਼ਾਨਦੇਹੀ ਕਰਕੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


CM ਭਗਵੰਤ ਦੀਆਂ ਹਵਾਈ ਗੇੜੀਆਂ ਦਾ ਵੇਰਵਾ ਨਾ ਦੇ ਕੇ ਕਸੂਤੀ ਘਿਰੀ 'ਆਪ' ਸਰਕਾਰ, ਹੈਲੀਕਾਪਟਰ, "ਪ੍ਰਾਈਵੇਟ ਜੈੱਟ, ਤੇਲ, ਰਿਪੇਅਰ ਦਾ ਖਰਚ ਦੱਸਣ ਨਾਲ ਸੁਰੱਖਿਆ ਕਿਵੇਂ ਖਤਰੇ 'ਚ?", ਪਰਗਟ ਸਿੰਘ ਨੇ ਚੁੱਕਿਆ ਵੱਡਾ ਸਵਾਲ



ਮ੍ਰਿਤਕ ਜਤਿੰਦਰ ਸਿੰਘ ਖੇਤੀ ਦਾ ਕੰਮ ਕਰਦਾ ਸੀ। ਜਤਿੰਦਰ ਹਰ ਰੋਜ਼ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੇ ਸੇਵਾ ਕਰਨ ਲਈ ਜਾਂਦਾ ਸੀ। ਜਤਿੰਦਰ ਦੀਆਂ ਚੱਪਲਾਂ ਵੀ ਵਾਰਦਾਤ ਵਾਲੀ ਥਾਂ 'ਤੇ ਪਈਆਂ ਹਨ। ਸਕੂਲ ਦੇ ਗੇਟ ਕੋਲ ਇੱਕ ਬਾਕਸਰ ਦਾ ਮੋਟਰਸਾਈਕਲ ਖੜ੍ਹਾ ਸੀ, ਜੋ ਖੂਨ ਨਾਲ ਲੱਥਪੱਥ ਸੀ।


ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਕਤ ਮੋਟਰਸਾਈਕਲ ਰਾਜੇਸ਼ ਕੁਮਾਰ ਦਾ ਹੈ। ਮੌਕੇ 'ਤੇ ਘਟਨਾ ਦੇ ਹਾਲਾਤਾਂ ਨੂੰ ਦੇਖਦਿਆਂ ਇਹ ਘਟਨਾ ਲੁੱਟ ਦੀ ਜਾਪਦੀ ਹੈ। ਬਾਕੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।