ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਉੱਪਰ ਦਿਖਾਈ ਦਿੱਤਾ ਡਰੋਨ ਭਾਰਤੀ ਹਵਾਈ ਸੈਨਾ ਦਾ ਨਿਕਲਿਆ ਹੈ। ਹਾਸਲ ਜਾਣਕਾਰੀ ਮੁਤਾਬਕ 4 ਤੇ 8 ਅਗਸਤ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਉੱਪਰ ਇੱਕ ਅਵਾਜ਼ ਰਹਿਤ ਡਰੋਨ ਦੇਖਿਆ ਗਿਆ ਸੀ।
ਇਸ ਡਰੋਨ ਨੂੰ ਸੀਐਮ ਸੁਰੱਖਿਆ ਵਿੱਚ ਲੱਗੇ ਸੁਰੱਖਿਆ ਬਲਾਂ ਨੇ ਦੇਖਿਆ ਸੀ। ਇਸ ਬਾਰੇ ਏਡੀਜੀਪੀ ਸੀਐਮ ਸੁਰੱਖਿਆ ਏਕੇ ਪਾਂਡੇ ਨੇ ਕਿਹਾ ਕਿ ਇਸ ਦੀ ਜਾਂਚ ਚੰਡੀਗੜ੍ਹ ਪੁਲਿਸ ਵੱਲੋਂ ਕੀਤੀ ਗਈ ਸੀ। ਪੁਲਿਸ ਜਾਂਚ ਵਿੱਚ ਪਤਾ ਲੱਗਾ ਹੈ ਕਿ ਇਹ ਡਰੋਨ ਭਾਰਤੀ ਹਵਾਈ ਸੈਨਾ ਦਾ ਸੀ। ਇਹ ਡਰੋਨ ਦੋ ਵਾਰੀ ਖੋਜ ਉਡਾਣ 'ਤੇ ਸੀ।