ਗਗਨਦੀਪ ਸ਼ਰਮਾ, ਅੰਮ੍ਰਿਤਸਰ

ਅੰਮ੍ਰਿਤਸਰ : ਮਾਨਸਾ ਪੁਲਿਸ ਦੀ ਇਨਪੁੱਟ 'ਤੇ  ਆਪ੍ਰੇਸ਼ਨ ਸ਼ੁਰੂ ਹੋਇਆ ਸੀ ਅਤੇ  ਸਭ ਤੋਂ ਪਹਿਲਾਂ ਫਾਇਰਿੰਗ ਮਾਨਸਾ ਪੁਲਿਸ ਦੇ ਉਪਰ ਹੋਈ ਸੀ। ਅੇੈਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਅੰਮ੍ਰਿਤਸਰ 'ਚ ਅਲਰਟ 'ਤੇ ਸੀ। ਅੰਮ੍ਰਿਤਸਰ ਦਿਹਾਤੀ ਦੇ ਡੀਅੇੈਸਪੀ (ਡੀ) ਦਾ ਡਰਾਇਵਰ ਸੁਖਦੇਵ ਸਿੰਘ ਤੇ ਸੀਆਈਏ ਦਾ ਇਕ ਜਵਾਨ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ 'ਚ ਦਾਖਲ ਹਨ। 



ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲਾ ਦੇ ਭੋਗ ਵਾਲੇ ਦਿਨ ਮਾਨਸਾ ਪੁਲਿਸ ਨੂੰ ਮੰਨੂ ਤੇ ਰੂਪੇ ਦੇ ਬਾਕੀ ਗਰੁੱਪ ਤੋਂ ਵੱਖਰੇ ਹੋ ਕੇ ਰਾਜਸਥਾਨ 'ਚ ਹੋਣ ਦੀ ਸੂਹ ਮਿਲੀ ਸੀ ਤੇ ਓਸੇ ਰਾਤ ਤੋਂ ਮਾਨਸਾ ਦੀਆਂ ਟੀਮਾਂ ਏਨਾ ਦੋਵਾਂ ਮਗਰ ਰਾਜਸਥਾਨ, ਹਰਿਆਣਾ, ਗੁਜਰਾਤ ਤਕ ਮਗਰ ਲੱਗੀਆ ਰਹੀਆਂ ਤੇ ਪਰ ਪਿਛਲੇ ਕੁਝ ਦਿਨਾਂ ਤੋਂ ਦੋਵੇਂ ਬਾਰਡਰ ਦੇ ਜ਼ਿਲਿਆਂ 'ਚ ਲੁੱਕ ਰਹੇ ਸਨ ਤੇ ਵਾਰ ਵਾਰ ਸਥਾਨ ਬਦਲ ਰਹੇ ਸਨ।

ਦੋ ਦਿਨ ਪਹਿਲਾਂ ਤਰਨਤਾਰਨ ਜਿਲੇ 'ਚ ਮਾਨਸਾ ਪੁਲਿਸ ਨੂੰ ਏਨਾ ਦੀ ਲੋਕੇਸ਼ਨ ਪਤਾ ਲੱਗੀ ਤੇ ਉਥੇ ਇਕ ਡੇਅਰੀ ਤੋਂ ਪੁਲਿਸ ਇਨ੍ਹਾਂ ਦੇ ਮਗਰ ਲੱਗੀ ਸੀ ਤੇ ਕੱਲ ਦੋਵਾਂ ਦਾ ਪਿੱਛਾ ਕਰਦੀ ਮਾਨਸਾ ਪੁਲਿਸ ਦੇ ਸੀਆਈਏ ਦੀ ਟੀਮ ਜਦ ਮਗਰ ਲੱਗੀ ਤਾਂ ਮਾਨਸਾ ਦੇ ਅੇੈਸਅੇੈਸਪੀ ਗੌਰਵ ਤੂਰਾ ਨੇ ਇਸ ਦੀ ਜਾਣਕਾਰੀ ਏਜੀਟੀਅੇੈਫ ਦੇ ਮੁਖੀ ਨੂੰ ਦਿੱਤੀ ਤੇ ਭਕਨਾ ਨੇੜੇ ਦੋਵਾਂ ਨੇ ਘੇਰ ਲਿਆ। 

ਜਾਣਕਾਰੀ ਮੁਤਾਬਕ ਪਹਿਲੀ ਫਾਇਰਿੰਗ ਵੀ ਮਾਨਸਾ ਪੁਲਿਸ ਦੇ ਏਅੇੈਸਆਈ ਲਖਬੀਰ ਸਿੰਘ 'ਤੇ ਹੋਈ ਹੈ ਤੇ  ਸਿਵਲ 'ਚ ਮਾਨਸਾ ਪੁਲਿਸ ਵੱਲੋਂ ਦਿੱਤੀ ਜਵਾਬੀ ਕਾਰਵਾਈ ਕਰਨ ਦੌਰਾਨ ਹੀ ਏਜੀਟੀਅੇੈਫ ਦੇ ਡੀਅੇੈਸਪੀ ਵਿਕਰਮ ਬਰਾੜ ਦੀ ਅਗਵਾਈ 'ਚ ਟੀਮ ਪੁੱਜੀ ਤੇ ਚੁਫੇਰਿਓਂ ਪੁਲਿਸ ਨੇ ਫਾਇਰਿੰਗ ਸ਼ੁਰੂ ਹੋ ਗਈ , ਭਾਵੇਂ ਕਿ ਪੁਲਿਸ ਦੋ ਗੈਂਗਸਟਰਾਂ ਦੇ ਹੋਣ ਦਾ ਦਾਵਾ ਕਰ ਰਹੀ ਹੈ ਪਰ ਸਥਾਨਕ ਲੋਕਾਂ ਮੁਤਾਬਕ ਦੋ ਕਾਰਾਂ 'ਚ ਪੰਜ ਤੋਂ 6 ਲੜਕੇ ਦੌੜ ਕੇ ਇਸ ਡੇਰੇ 'ਚ ਦਾਖਲ ਹੋਏ ਸਨ।