Punjab News: ਪੰਜਾਬ ਵਿੱਚ ਸਭ ਕੁਝ ਠੀਕ ਹੈ ਇਹ ਅਕਸਰ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ੁਬਾਨੀ ਤੇ ਸਰਕਾਰੀ ਬਿਆਨਾਂ ਵਿੱਚ ਅਕਸਰ ਹੀ ਵੇਖਿਆ ਹੋਵੇਗਾ ਪਰ ਬਟਾਲਾ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਲੋਕਾਂ ਨੂੰ ਹੈਰਾਨ ਤੇ ਸਰਕਾਰ ਨੂੰ ਸ਼ਰਮਸਾਰ ਕਰ ਦਿੱਤਾ ਹੈ।


 ਬਟਾਲਾ ਦੇ ਨਜਦੀਕ ਪਿੰਡ ਮਸਾਣੀਆਂ 'ਚ ਵੱਖ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਸਰਕਾਰ ਵੱਲੋਂ ਬਣਾਏ ਗਏ ਮੁਹੱਲਾ ਕਲੀਨਿਕ 'ਚ ਬੀਤੀ ਦੇਰ ਰਾਤ ਅਣਪਛਾਤੇ ਲੋਕਾਂ ਇਮਾਰਤ 'ਤੇ ਲੱਗੇ ਬੋਰਡ ਤੋਂ ਮੁੱਖ ਮੰਤਰੀ ਪੰਜਾਬ ਦੀ ਤਸਵੀਰ ਲੈ ਫਰਾਰ ਹੋਏ ਅਤੇ ਜਦੋਂ ਸਵੇਰੇ ਸਟਾਫ ਡਿਊਟੀ 'ਤੇ ਪਹੁੰਚਿਆ ਤਾ ਉਹ ਖ਼ੁਦ ਹੈਰਾਨ ਹੋ ਗਏ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਤਸਵੀਰ ਗਾਇਬ ਸੀ ਅਤੇ ਇਮਾਰਤ ਦੇ ਕੁਝ ਸ਼ੀਸ਼ੇ ਵੀ ਟੁੱਟੇ ਹੋਏ ਸਨ। 


ਇਸ ਮਾਮਲੇ ਬਾਰੇ ਮੁਹੱਲਾ ਕਲੀਨਿਕ 'ਚ ਤੈਨਾਤ ਸਟਾਫ 'ਚ ਡਾਕਟਰ ਜਸਬੀਰ ਕੌਰ ਗਿੱਲ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਡਿਊਟੀ 'ਤੇ ਆਏ ਤਾ ਇਹ ਦੇਖਣ ਨੂੰ ਮਿਲਿਆ ਕਿ ਜੋ ਮੁੱਖ ਬੋਰਡ ਇਮਾਰਤ 'ਤੇ ਲੱਗਾ ਹੈ ਜਿੱਥੇ ਮੁਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਤਸਵੀਰ ਲੱਗੀ ਸੀ ਉਹ ਗਾਇਬ ਹੈ ਅਤੇ ਉਸਦੇ ਨਾਲ ਹੀ ਬਾਰੀਆਂ ਦੇ ਸ਼ੀਸ਼ੇ ਵੀ ਟੁੱਟੇ ਪਾਏ ਗਏ ਜਿਸ ਬਾਰੇ ਉਨ੍ਹਾਂ ਵੱਲੋਂ ਆਪਣੇ ਵਿਭਾਗ ਦੇ ਆਲਾ ਅਧਕਾਰੀਆਂ ਨੂੰ ਲਿਖਤੀ ਤੌਰ 'ਤੇ ਸੂਚਿਤ ਕੀਤਾ ਗਿਆ ਹੈ ਅਤੇ ਇਹ ਵੀ ਮੰਗ ਕੀਤੀ ਗਈ ਹੈ ਕਿ ਰਾਤ ਦੇ ਸਮੇ ਲਈ ਇੱਥੇ ਇੱਕ ਚੌਕੀਦਾਰ ਤੈਨਾਤ ਕੀਤਾ ਜਾਵੇ।


ਉਥੇ ਹੀ ਸਟਾਫ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਦੀ ਫੋਟੋ ਉੱਚੀ ਥਾਂ 'ਤੇ ਲੱਗੀ ਹੋਈ ਸੀ ਅਤੇ ਲਾਉਣੀ ਆਸਾਨ ਨਹੀਂ ਹੈ ਇਹ ਤਾ ਕਿਸੇ ਸ਼ਰਾਰਤੀ ਅਨਸਰ ਦਾ ਹੀ ਕੰਮ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ ਵੀ ਉਨ੍ਹਾਂ ਦੇ ਫਾਰਮੈਸੀ ਵਾਲੇ ਕਮਰੇ ਦੇ ਸ਼ੀਸ਼ੇ ਤੋੜੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਬਾਰੇ ਉੱਚ ਅਧਿਕਾਰੀਆਂ ਨੇ ਪੁਲਿਸ ਨਾਲ ਰਾਬਤਾ ਕੀਤਾ ਹੈ ਤੇ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।