Punjab news: ਮੋਗਾ ਦੀ ਦਾਣਾ ਮੰਡੀ ਨੇੜੇ ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਲਈ 17 ਸਾਲ ਪਹਿਲਾਂ ਇੱਕ ਸਕੂਲ ਸ਼ੁਰੂ ਕੀਤਾ ਗਿਆ ਸੀ ਜਿਸ ਵਿੱਚ ਹੁਣ ਤੱਕ ਸੈਂਕੜੇ ਬੱਚੇ ਪੜ੍ਹ ਕੇ ਆਪਣਾ ਸਨਿਹਰੀ ਭਵਿੱਖ ਬਣਾ ਚੁੱਕੇ ਹਨ।
ਕੂੜਾ ਚੁੱਕਣ ਵਾਲੇ ਜੋ ਕਿ ਦੋ ਵਕਤ ਦੀ ਰੋਟੀ ਲਈ ਮਹੁਤਾਜ ਸੀ ਉਨ੍ਹਾਂ ਲਈ ਆਪਣੇ ਬੱਚੇ ਪੜ੍ਹਾਉਣਾ ਇੱਕ ਸੁਪਨੇ ਵਾਂਗ ਸੀ ਜਿਸ ਕਰਕੇ ਉਨ੍ਹਾਂ ਦੇ ਬੱਚੇ ਵੀ ਉਨ੍ਹਾਂ ਨਾਲ ਕੂੜਾ ਚੁੱਕਣ ਦਾ ਕੰਮ ਕਰਨ ਲੱਗੇ ਪਰ ਇਨ੍ਹਾਂ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਲਈ ਅੱਜ ਤੋਂ 17 ਸਾਲ ਪਹਿਲਾਂ ਐਡਵੋਕੇਟ ਚੰਦਰਭਾਨ ਖੇੜਾ ਨੇ ਇਹ ਜ਼ਿੰਮੇਵਾਰੀ ਲਈ ਸੀ ਕਿ ਇਹ ਬੱਚੇ ਪੜ੍ਹ ਕੇ ਚੰਗੇ ਮੁਕਾਮ 'ਤੇ ਪਹੁੰਚ ਜਾਣ।
ਇਹ ਵੀ ਪੜ੍ਹੋ: Turkey Earthquake: ਭੂਚਾਲ ਦੇ 12 ਘੰਟਿਆਂ ਬਾਅਦ ਮਲਬੇ 'ਚੋਂ ਮਿਲੀ ਇੱਕ ਜ਼ਿੰਦਾ ਕੁੜੀ, ਵੇਖੋ ਵੀਡੀਓ
ਜ਼ਿਕਰ ਕਰ ਦਈਏ ਕਿ ਐਡਵੋਕੇਟ ਚੰਦਰਭਾਨ ਖੇੜਾ ਦੇ ਨੌਜਵਾਨ ਪੁੱਤਰ ਦੀ ਦੁਰਘਟਨਾ 'ਚ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਬੱਚਿਆਂ ਨੂੰ ਮੁਫਤ ਸਿੱਖਿਆ ਦੇਣ ਦਾ ਬੀੜਾ ਚੁੱਕਿਆ ਗਿਆ ਸੀ।
ਦੱਸ ਦਈਏ ਕਿ 17 ਸਾਲਾਂ ਵਿੱਚ 400 ਤੋਂ ਵੱਧ ਬੱਚਿਆਂ ਨੂੰ ਪੜ੍ਹਾਇਆ ਗਿਆ ਹੈ। ਇਸ ਸਕੂਲ ਵਿੱਚ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਵਰਗੀ ਸਿੱਖਿਆ ਮਿਲੀ ਅਤੇ ਮੋਗਾ ਦੇ ਚੰਗੇ ਸਕੂਲਾਂ ਵਿੱਚ ਮੁਫਤ ਵਿੱਦਿਆ ਪ੍ਰਾਪਤ ਕਰਵਾਈ ਗਈ। ਇਸ ਸਕੂਲ ਵਿੱਚ ਹੀ ਤੀਜੀ ਜਮਾਤ ਤੱਕ ਬਿਨਾਂ ਪੈਸੇ ਲਏ ਪੜ੍ਹਾਇਆ ਜਾਂਦਾ ਹੈ।
ਐਡਵੋਕੇਟ ਚੰਦਰਭਾਨ ਖੇੜਾ ਦਾ 3 ਮਹੀਨੇ ਪਹਿਲਾਂ ਦਿਹਾਂਤ ਹੋ ਗਿਆ ਸੀ, ਪਰ ਸਕੂਲ 'ਚ ਅਜੇ ਵੀ 150 ਦੇ ਕਰੀਬ ਬੱਚੇ ਪੜ੍ਹ ਰਹੇ ਹਨ, ਪਰ ਸਰਕਾਰ ਵੱਲੋਂ ਕੋਈ ਮਦਦ ਨਹੀਂ ਕੀਤੀ ਜਾ ਰਹੀ, ਇਹ ਸਕੂਲ ਸਿਰਫ ਲੋਕਾਂ ਦੇ ਚੰਦੇ 'ਤੇ ਹੀ ਚੱਲਦਾ ਹੈ।
ਇਹ ਵੀ ਪੜ੍ਹੋ: IndiGo Flight: ਯਾਤਰੀ ਦੀ ਸਿਹਤ ਵਿਗੜਨ ਤੋਂ ਬਾਅਦ ਜੋਧਪੁਰ 'ਚ ਇੰਡੀਗੋ ਫਲਾਈਟ ਦੀ ਐਮਰਜੈਂਸੀ ਲੈਂਡਿੰਗ, ਹਸਪਤਾਲ 'ਚ ਵਿਅਕਤੀ ਦੀ ਮੌਤ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।