ਗਗਨਦੀਪ ਸ਼ਰਮਾ/ਅੰਮ੍ਰਿਤਸਰ: ਅੰਮ੍ਰਿਤਸਰ ਦੇ ਸਭ ਤੋੰ ਪੁਰਾਣੇ ਬਾਜਾਰਾਂ 'ਚ ਸ਼ੁਮਾਰ ਪੁਤਲੀਘਰ ਦੇ ਮੁੱਖ ਚੌੰਕ 'ਚ ਲੱਗਣ ਵਾਲੇ ਭਿਆਨਕ ਟ੍ਰੈਫਿਕ ਜਾਮ ਨੇ ਅੰਮ੍ਰਿਤਸਰ ਜਿਲਾ ਪ੍ਰਸ਼ਾਸ਼ਨ ਦੇ ਹੱਥ ਖੜੇ ਕਰਵਾਏ ਦਿੱਤੇ ਹਨ ਕਿਉੰਕਿ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਤੇ ਟ੍ਰੈਫਿਕ ਪੁਲਸ ਕੋਲੋਂ ਏਥੇ ਲੱਗਣ ਵਾਲੇ ਜਾਮ ਤੋੰ ਨਿਜਾਤ ਪਾਉਣ ਦਾ ਹੱਲ ਨਹੀਂ ਨਿਕਲ ਰਿਹਾ। 

Continues below advertisement


 


ਪੁਤਲੀਘਰ ਚੌਕ ਅੰਮ੍ਰਿਤਸਰ 'ਚ ਅਟਾਰੀ ਵਾਹਘਾ ਨੂੰ ਜਾਣ ਵਾਲੀ ਜੀਟੀ ਰੋਡ 'ਤੇ ਸਥਿਤ ਹੈ, ਜਿਸ ਨੂੰ ਇਕ ਪਾਸੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਦੂਜੇ ਪਾਸੇ ਖਾਲਸਾ ਕਾਲਜ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਛੇਹਰਟਾ ਆਦਿ ਪੈੰਦੇ ਹਨ। ਪਰ ਪਿਛਲੇ ਕੁਝ ਮਹੀਨਿਆਂ ਤੋੰ ਚੌੰਕ ਦੇ ਚਾਰੇ ਪਾਸੇ ਲੱਗਣ ਵਾਲੇ ਜਾਮ ਤੋੰ ਸ਼ਹਿਰਵਾਸੀ ਏਨੇ ਪਰੇਸ਼ਾਨ ਹਨ ਕਿ ਬਾਈਪਾਸ ਤੱਕ ਦਾ ਦੂਰ ਸਫ਼ਰ ਤੈਅ ਕਰਕੇ ਰਾਮਤੀਰਥ ਰੋਡ/ਗੁਮਟਾਲਾ ਰੋਡ ਰਾਹੀਂ ਸ਼ਹਿਰ ਵੱਲ ਆਉਣ ਨੂੰ ਤਰਜੀਹ ਦੇਣ ਲੱਗ ਪਏ ਹਨ।


ਪੁਤਲੀਘਰ ਚੌੰਕ ਇਕ ਪਾਸੇ ਰੇਲਵੇ ਸਟੇਸ਼ਨ ਤਕ ਜਾਮ (ਕਰੀਬ ਡੇਢ ਦੋ ਕਿਲੋਮੀਟਰ) ਦੂਜੇ ਪਾਸੇ ਖਾਲਸਾ ਕਾਲਜ ਤਕ ਲੰਬਾ ਜਾਮ (ਕਰੀਬ ਡੇਢ ਦੋ ਕਿਲੋਮੀਟਰ, ਇਕ ਪਾਸੇ ਭੀੜਭਾੜ ਵਾਲੇ ਇਸਲਾਮਾਬਾਦ ਫਾਟਕ ਤਕ ਤੇ ਦੂਜੇ ਪਾਸੇ ਗਵਾਲ ਮੰਡੀ ਚੌਕ ਤਕ ਘੰਟਿਆ ਬੱਧੀ ਲੰਬਾ ਜਾਮ ਲੱਗਦਾ ਹੈ। 



ਇਸਲਾਮਾਬਾਦ ਤੇ ਗਵਾਲ ਮੰਡੀ ਵਾਲੇ ਆਹਮੋ ਸਾਹਮਣੇ ਸੜਕਾਂ ਦੇ ਦੋਵੇੰ ਪਾਸੇ ਸੜਕਾਂ 'ਤੇ ਖੜੇ ਸੈਕੜੇ ਦੋ ਪਹੀਆ/ਚਾਰ ਪਹੀਆ ਵਾਹਨ ਅਤੇ ਰੇਹੜੀਆਂ/ਫੜੀਆਂ ਵਾਲੇ ਜਾਮ ਲੱਗਣ ਦਾ ਵੱਡਾ ਕਾਰਣ ਹੈ, ਜਿਸ ਕਰਕੇ ਏਨਾ ਸੜਕਾਂ ਨੂੰ ਕਰਾਸ ਕਰਨਾ ਦਿਨ ਵੇਲੇ ਸੰਭਵ ਹੀ ਨਹੀਂ, ਜਦਕਿ ਪੁਤਲੀਘਰ ਤੋੰ ਇਸਲਾਮਾਬਾਦ ਵਾਲੇ ਪਾਸੇ ਸਥਿਤ ਫਾਟਕ ਲੰਬਾ ਸਮਾਂ ਬੰਦ ਰਹਿਣ ਕਰਕੇ ਏਥੇ ਅਕਸਰ ਘੰਟਿਆਬੱਧੀ ਜਾਮ ਲੱਗਦਾ ਹੈ ਅਤੇ ਏਨਾ ਦੋਹਾਂ ਬਾਜਾਰਾਂ ਦੇ ਲੱਗੇ ਜਾਮ ਕਰਕੇ ਹੀ ਜਦ ਵਹੀਕਲ ਜੀਟੀ ਰੋਡ 'ਤੇ ਚੜਦੇ ਹਨ ਤਾਂ ਜੀਟੀ ਰੋਡ ਦੇ ਦੋਵੇੰ ਪਾਸੇ ਖਾਲਸਾ ਕਾਲਜ ਤੇ ਰੇਲਵੇ ਸਟੇਸ਼ਨ ਵਾਲੇ ਪਾਸੇ ਜਾਮ ਲੱਗਦਾ ਹੈ। ਦੁਪਹਿਰ ਦੋ ਵਜੇ ਤੋੰ ਸ਼ੁਰੂ ਹੋਣ ਵਾਲਾ ਜਾਮ ਰਾਤ 10 ਵਜੇ ਤਕ ਲੋਕਾਂ ਨੂੰ ਪਰੇਸ਼ਾਨ ਕਰਦਾ ਹੈ। 



ਇਸਲਾਮਾਬਾਦ ਵਾਲੇ ਪਾਸੇ ਫਲਾਈਓਵਰ ਦਾ ਕੰਮ ਢਿੱਲੀ ਰਫਤਾਰ ਕਾਰਨ ਚੱਲ ਰਿਹਾ ਹੋਣ ਕਰਕੇ ਵੀ ਏਸ ਪਾਸੋੰ ਟ੍ਰੈਫਿਕ ਜਾਮ ਲੱਗਦਾ ਹੈ ਜਦਕਿ ਫਲਾਈਓਵਰ ਚੱਲਣ ਨਾਲ 50 ਫੀਸਦੀ ਤਕ ਜਾਮ ਘਟਣ ਦੇ ਆਸਾਰ ਹਨ। ਬੀਤੇ ਕੱਲ ਅੰਮ੍ਰਿਤਸਰ ਦੇ ਅੇੈਮਪੀ ਗੁਰਜੀਤ ਸਿੰਘ ਔਜਲਾ ਨੇ ਵੀ ਫਲਾਈਓਵਰ ਦੇ ਕੰਮ ਦਾ ਜਾਇਜਾ ਲਿਆ ਤੇ ਕੰਮ ਛੇਤੀ ਤੋੰ ਛੇਤੀ ਮੁਕੰਮਲ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ।