Punjab News: ਪੰਜਾਬ ਵਿੱਚ ਸਾਲਾਂ ਤੋਂ ਤਰੱਕੀ ਦੀ ਉਡੀਕ ਕਰ ਰਹੇ ਮਾਸਟਰ ਕਾਡਰ ਅਧਿਆਪਕਾਂ ਨੂੰ ਜਲਦੀ ਹੀ ਲੈਕਚਰਾਰਾਂ ਵਜੋਂ ਤਰੱਕੀ ਦਿੱਤੀ ਜਾਵੇਗੀ। ਹਾਈ ਕੋਰਟ ਦੇ ਹੁਕਮਾਂ ’ਤੇ ਸਿੱਖਿਆ ਵਿਭਾਗ ਨੇ ਆਰਜ਼ੀ ਸੀਨੀਆਰਤਾ ਸੂਚੀ ਦੇ ਆਧਾਰ ’ਤੇ ਅਧਿਆਪਕਾਂ ਦੀਆਂ ਤਰੱਕੀਆਂ ਕਰਨ ਦਾ ਫੈਸਲਾ ਲਿਆ ਹੈ।  ਇਹ ਸੂਚੀ 29 ਮਈ ਨੂੰ ਜਾਰੀ ਕੀਤੀ ਗਈ ਹੈ।


ਇਸ ਵਿੱਚ 2008, 2012, 2016 ਅਤੇ 2021 ਵਿੱਚ ਸਮੀਖਿਆ ਕੀਤੇ ਗਏ ਕੇਸ ਸ਼ਾਮਲ ਹਨ। ਜਿਨ੍ਹਾਂ ਦੇ ਵਿੱਚ ਕਈ ਅਧਿਆਪਕਾਂ ਦੇ ਜੂਨੀਅਰਾਂ ਨੂੰ ਤਰੱਕੀ ਦਿੱਤੀ ਗਈ ਹੈ, ਜਦਕਿ ਉਨ੍ਹਾਂ ਨੂੰ ਤਰੱਕੀ ਨਹੀਂ ਦਿੱਤੀ ਗਈ ਹੈ। ਇਸ ਦੇ ਲਈ ਹੁਣ 19 ਤਰੀਕ ਤੋਂ ਉਕਤ ਵਿਅਕਤੀਆਂ ਨੂੰ ਆਪਣੇ ਦਸਤਾਵੇਜ਼ਾਂ ਦੀ ਜਾਂਚ ਕਰਵਾਉਣ ਲਈ ਮੁਹਾਲੀ ਦੇ ਫੇਜ਼-3ਬੀ1 ਸਕੂਲ ਵਿੱਚ ਬਣਾਏ ਗਏ ਕੇਂਦਰ ਵਿੱਚ ਹਾਜ਼ਰ ਹੋਣਾ ਪਵੇਗਾ। ਇਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।


ਦਸਤਾਵੇਜ਼ ਸਪੁਰਦਗੀ ਕਰਨ ਦੀਆਂ ਅਹਿਮ ਤਾਰੀਕਾਂ


ਜੀਵ ਵਿਗਿਆਨ, ਰਸਾਇਣ ਵਿਗਿਆਨ - 19 ਜੂਨ


ਅੰਗਰੇਜ਼ੀ, ਫਾਈਨ ਆਰਟਸ - 19 ਜੂਨ


ਭੌਤਿਕ ਵਿਗਿਆਨ, ਗਣਿਤ - 19 ਜੂਨ


ਪੰਜਾਬੀ - 20 ਜੂਨ


ਹਿੰਦੀ, ਸਮਾਜ ਸ਼ਾਸਤਰ - 20 ਜੂਨ


ਭੂਗੋਲ, ਗ੍ਰਹਿ ਵਿਗਿਆਨ - 20 ਜੂਨ


ਵਣਜ, ਅਰਥ ਸ਼ਾਸਤਰ - 21 ਜੂਨ


ਇਤਿਹਾਸ - 21 ਜੂਨ


ਰਾਜਨੀਤੀ ਸ਼ਾਸਤਰ, ਸੰਗੀਤ - 21 ਜੂਨ


ਨਿਯੁਕਤੀ ਪੱਤਰ ਤੋਂ ਲੈ ਕੇ ਹਾਜ਼ਰੀ ਤੱਕ ਦਾ ਦੇਣਾ ਪਵੇਗਾ ਹਿਸਾਬ ਕਿਤਾਬ 


ਅਧਿਆਪਕਾਂ ਦੀ ਮਾਸਟਰ ਕਾਡਰ ਵਜੋਂ ਨਿਯੁਕਤੀ ਤੇ ਤਰੱਕੀ ਦੇ ਹੁਕਮਾਂ ਦੀ ਕਾਪੀ, ਮਾਸਟਰ ਕਾਡਰ ਵਜੋਂ ਹਾਜ਼ਰੀ ਰਿਪੋਰਟ, ਪੰਜਾਬੀ ਵਿਸ਼ੇ ਵਿੱਚ ਪੋਸਟ ਗ੍ਰੈਜੂਏਟ ਦੀ ਡੀਐਮਸੀ ਦੀ ਕਾਪੀ, ਸੇਵਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੀਤੀ ਮਾਸਟਰ ਡਿਗਰੀ ਦੀ ਪ੍ਰਵਾਨਗੀ ਪੱਤਰ ਦੀ ਕਾਪੀ, ਬੀ.ਐੱਡ ਦੀ ਡਿਗਰੀ ਦੀ ਕਾਪੀ, ਜੇ ਲਾਗੂ ਹੋਵੇ ਤਾਂ ਐਸਸੀ ਸ਼੍ਰੇਣੀ ਸਰਟੀਫਿਕੇਟ, ਅਪਾਹਜਤਾ ਸਰਟੀਫਿਕੇਟ, ਪੰਜ ਸਾਲਾਂ ਲਈ ਏਸੀਆਰ ਦੀ ਕਾਪੀ ਅਤੇ ਸਾਲ 2022-23 ਦੀ ਕਾਪੀ ਸ਼ਾਮਲ ਹੈ।


ਜੇ ਕੋਈ ਅਧਿਆਪਕ ਹੋ ਗਿਆ ਸੇਵਾਮੁਕਤ ਤਾਂ...


ਵਿਭਾਗ ਨੇ ਆਪਣੇ ਹੁਕਮਾਂ ਵਿੱਚ ਸਪੱਸ਼ਟ ਕੀਤਾ ਹੈ ਕਿ ਜਿਹੜੇ ਕਰਮਚਾਰੀ ਕਿਸੇ ਕਾਰਨ ਸੇਵਾ ਵਿੱਚ ਨਹੀਂ ਹਨ ਜਾਂ ਮੌਜੂਦਾ ਸਮੇਂ ਵਿੱਚ ਸੇਵਾਮੁਕਤ ਹਨ, ਉਨ੍ਹਾਂ ਦੇ ਕੇਸ ਵੱਖਰੇ ਤੌਰ ’ਤੇ ਵਿਚਾਰੇ ਜਾਣਗੇ। ਇਸ ਸਮੇਂ ਕੰਮ ਕਰ ਰਹੇ ਅਧਿਆਪਕ ਹੀ ਆਪਣੇ ਕੇਸ ਪੇਸ਼ ਕਰਨਗੇ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।