Batala News: ਪੰਜਾਬ ਦੇ ਪੁਲਿਸ ਅਧਿਕਾਰੀਆਂ ਵਿਚਾਲੇ ਇੱਕ ਵਾਰ ਫਿਰ ਤੋਂ ਹਲਚਲ ਮੱਚੀ ਹੋਈ ਹੈ। ਦੱਸ ਦੇਈਏ ਕਿ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਲੜਕੀ ਨੂੰ ਥੱਪੜ ਮਾਰਨ ਦੇ ਮਾਮਲੇ ਵਿੱਚ ਐਸਐਸਪੀ ਬਟਾਲਾ ਦੇ ਹੁਕਮਾਂ 'ਤੇ ਇੱਕ ਏਐਸਆਈ ਅਤੇ ਹੈੱਡ ਕਲਰਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਅਤੇ ਵੀਡੀਓ ਵਿੱਚ ਇੱਕ ਏਐਸਆਈ ਇੱਕ ਲੜਕੀ ਨੂੰ ਥੱਪੜ ਮਾਰ ਰਿਹਾ ਸੀ ਅਤੇ ਘਟਨਾ ਸਮੇਂ ਏਐਸਆਈ ਦੇ ਨਾਲ ਇੱਕ ਹੈੱਡ ਕਾਂਸਟੇਬਲ ਵੀ ਸੀ, ਜੋ ਕਿ ਸਿਟੀ ਥਾਣੇ ਵਿੱਚ ਮੁੱਖ ਕਲਰਕ ਵਜੋਂ ਤਾਇਨਾਤ ਹੈ। ਡੀਐਸਪੀ ਨੇ ਦੱਸਿਆ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ, ਐਸਐਸਪੀ ਬਟਾਲਾ ਸੁਹੇਲ ਕਾਸਿਮ ਮੀਰ ਦੇ ਹੁਕਮਾਂ 'ਤੇ ਲੜਕੀ ਨੂੰ ਥੱਪੜ ਮਾਰਨ ਵਾਲੇ ਏਐਸਆਈ ਜਗਤਾਰ ਸਿੰਘ ਅਤੇ ਹੈੱਡ ਮੁਨਸ਼ੀ ਮਨਪ੍ਰੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਵਾਇਰਲ ਵੀਡੀਓ ਦੀ ਘਟਨਾ ਸੋਮਵਾਰ ਰਾਤ ਨੂੰ ਵਾਪਰੀ ਦੱਸੀ ਜਾ ਰਹੀ ਹੈ। ਵੀਡੀਓ ਦੇ ਅਨੁਸਾਰ, ਇੱਕ ਮੁੰਡਾ ਅਤੇ ਇੱਕ ਕੁੜੀ ਬਟਾਲਾ ਬੱਸ ਸਟੈਂਡ 'ਤੇ ਬੇਸੁੱਧ ਖੜ੍ਹੇ ਸਨ, ਜਦੋਂ ਕਿਸੇ ਗੱਲ ਨੂੰ ਲੈ ਕੇ ਪੁਲਿਸ ਚੌਕੀ ਬੱਸ ਸਟੈਂਡ ਦੇ ਇੰਚਾਰਜ ਏਐਸਆਈ ਜਗਤਾਰ ਸਿੰਘ ਨੇ ਬੇਸੁੱਧ ਕੁੜੀ ਨੂੰ ਥੱਪੜ ਮਾਰ ਦਿੱਤਾ। ਜਦੋਂ ਉਕਤ ਚੌਕੀ ਇੰਚਾਰਜ ਲੜਕੀ ਨੂੰ ਥੱਪੜ ਮਾਰ ਰਿਹਾ ਸੀ, ਤਾਂ ਮੁਨਸ਼ੀ ਮਨਪ੍ਰੀਤ ਸਿੰਘ ਵੀ ਉਸ ਦੇ ਨਾਲ ਉੱਥੇ ਖੜ੍ਹਾ ਸੀ। ਇਸ ਦੌਰਾਨ, ਉਕਤ ਵੀਡੀਓ ਵਾਇਰਲ ਹੋਣ ਤੋਂ ਬਾਅਦ, ਐਸਐਸਪੀ ਬਟਾਲਾ ਸੁਹੇਲ ਕਾਸਿਮ ਮੀਰ ਦੇ ਹੁਕਮਾਂ 'ਤੇ ਏਐਸਆਈ ਜਗਤਾਰ ਸਿੰਘ ਅਤੇ ਹੈੱਡ ਕਾਂਸਟੇਬਲ ਮਨਪ੍ਰੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Read MOre: Punjab News: ਪੰਜਾਬ 'ਚ ਅਲਰਟ ਜਾਰੀ, ਸਥਾਨਕ ਆਗੂਆਂ ਵਿਚਾਲੇ ਦਹਿਸ਼ਤ ਦਾ ਮਾਹੌਲ; ਸਿਆਸਤ 'ਚ ਮੱਚੀ ਹਲਚਲ