Punjab News: ਪੰਜਾਬ 'ਚ ਲੋਕਾਂ ਵਿਚਾਲੇ ਮੱਚਿਆ ਹਾਹਾਕਾਰ, ਸੂਬੇ 'ਚ ਬਿਜਲੀ ਬਿੱਲਾਂ ਨੂੰ ਲੈ ਕੇ ਆਈ ਵੱਡੀ ਖ਼ਬਰ; ਨਵੇਂ ਬਿਜਲੀ ਬਿੱਲ ਸਿਸਟਮ ਤਹਿਤ ਸਾਰੇ...
Punjab News: ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਪੂਰੇ ਪੰਜਾਬ ’ਚ ਹੁਣ ਬਿਜਲੀ ਦੇ ਬਿੱਲਾਂ ਦੇ ਪੁਰਾਣੇ ਸਿਸਟਮ ਨੂੰ...

Punjab News: ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਪੂਰੇ ਪੰਜਾਬ ’ਚ ਹੁਣ ਬਿਜਲੀ ਦੇ ਬਿੱਲਾਂ ਦੇ ਪੁਰਾਣੇ ਸਿਸਟਮ ਨੂੰ ਬਦਲ ਕੇ ਨਵੀਂ ਤਕਨੀਕ ਅਪਣਾਉਣ ਜਾ ਰਿਹਾ ਹੈ। ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਇਸ ਨਵੇਂ ਸਿਸਟਮ ਨੂੰ ਲਾਗੂ ਕਰਨ ਲਈ ਜੰਗੀ ਪੱਧਰ ’ਤੇ ਜੁੱਟੇ ਹੋਏ ਹਨ। ਨਵੇਂ ਬਿਜਲੀ ਬਿਲਿੰਗ ਸਿਸਟਮ ਤਹਿਤ ਸਾਰੇ ਪੁਰਾਣੇ ਖ਼ਪਤਕਾਰਾਂ ਦੇ ਖ਼ਾਤੇ ਨਵੇਂ ਖਾਤਾ ਨੰਬਰਾਂ ਨਾਲ ਬਦਲੇ ਗਏ ਹਨ। ਇਸ ਸਬੰਧੀ ਕਾਰਜਕਾਰੀ ਇੰਜੀਨੀਅਰ ਏ. ਐੱਸ. ਈ. ਖਰੜ ਇੰਦਰਪ੍ਰੀਤ ਸਿੰਘ ਨੇ ਖ਼ਪਤਕਾਰਾਂ ਨੂੰ ਸੂਚਿਤ ਕੀਤਾ ਕਿ ਉਹ ਨਵੀਂ ਪੀ. ਐੱਸ. ਪੀ. ਸੀ. ਐੱਲ ਖ਼ਪਤਕਾਰ ਐਪ ਮੋਬਾਇਲ ਫੋਨ ’ਚ ਤੁਰੰਤ ਸਥਾਪਿਤ ਕਰਨ।
ਤਬਦੀਲੀ ਦੌਰਾਨ ਖ਼ਪਤਕਾਰਾਂ ਲਈ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਹੋਣਗੀਆਂ
ਇਸ ਐਪ ਰਾਹੀਂ ਖ਼ਪਤਕਾਰ ਨਵਾਂ ਖ਼ਾਤਾ ਨੰਬਰ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਐਪ ਲੌਗਇਨ ਕਰਦੇ ਸਮੇਂ ਜੇਕਰ ਤੁਹਾਡੇ ਕੋਲ ਪੁਰਾਣਾ ਖ਼ਾਤਾ ਨੰਬਰ ਮੌਜੂਦ ਹੈ ਤਾਂ ਉਹ ਦਰਜ ਕਰਨ ਉਪਰੰਤ ਸਿਸਟਮ ਤੁਹਾਡੇ ਸਾਰੇ ਵੇਰਵੇ ਆਪਣੇ ਆਪ ਪੁਰਾਣੀ ਐਪ ਤੋਂ ਪ੍ਰਾਪਤ ਕਰ ਲਵੇਗਾ। ਜੇਕਰ ਪੁਰਾਣਾ ਖ਼ਾਤਾ ਨੰਬਰ ਉਪਲੱਬਧ ਨਹੀਂ ਹੈ ਤਾਂ ਖ਼ਪਤਕਾਰ ਆਪਣੇ ਵੇਰਵੇ ਹੱਥੀਂ ਦਰਜ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਬਿਜਲੀ ਬਿੱਲਾਂ ਦਾ ਭੁਗਤਾਨ ਕਰਨ, ਨਵੇਂ ਕੁਨੈਕਸ਼ਨ ਲਈ ਅਰਜ਼ੀ ਦੇਣ ਅਤੇ ਹੋਰ ਸੇਵਾਵਾਂ ਦਾ ਲਾਭ ਲੈਣ ਲਈ ਇਸ ਨਵੀਂ ਐਪ ਨੂੰ ਜਲਦੀ ਤੋਂ ਜਲਦੀ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ ਇਸ ਤਬਦੀਲੀ ਦੌਰਾਨ ਖ਼ਪਤਕਾਰਾਂ ਲਈ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਨਜ਼ਰ ਆ ਰਹੀਆਂ ਹਨ।
ਸੂਤਰਾਂ ਅਨੁਸਾਰ ਨਵਾਂ ਸਿਸਟਮ ਸ਼ੁਰੂ ਕਰਨ ਤੋਂ ਪਹਿਲਾਂ ਪਾਵਰਕਾਮ ਦੇ ਅਧਿਕਾਰੀ ਕਾਗਜ਼ਾਂ ’ਚ ਹੀ ਪੈਂਡਿੰਗ ਪਏ ਕੰਮਾਂ ਨੂੰ ਨਿਬੇੜਨ ਦੀ ਕੋਸ਼ਿਸ਼ ਕਰ ਰਹੇ ਹਨ। ਸਾਲਾਂ ਪਹਿਲਾਂ ਅਪਲਾਈ ਕੀਤੇ ਨਵੇਂ ਮੀਟਰ, ਲੋਡ ਵਧਾਉਣ ਦੇ ਕੇਸ ਅਤੇ ਹੋਰ ਸ਼ਿਕਾਇਤਾਂ ਨੂੰ ਫਾਈਲਾਂ ’ਚ ਤਾਂ ਹੱਲ ਦਿਖਾਇਆ ਜਾ ਰਿਹਾ ਹੈ ਪਰ ਜ਼ਮੀਨੀ ਪੱਧਰ ’ਤੇ ਖ਼ਪਤਕਾਰਾਂ ਦੀਆਂ ਸਮੱਸਿਆਵਾਂ ਉਸੇ ਤਰ੍ਹਾਂ ਬਰਕਰਾਰ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















