Emergency Controversy: ਕੰਗਨਾ ਰਣੌਤ (kangana ranaut) ਦੀ ਫਿਲਮ 'ਐਮਰਜੈਂਸੀ'(Emergency ) ਨੂੰ ਲੈ ਕੇ ਵਿਵਾਦ ਲਗਾਤਾਰ ਵਧ ਰਿਹਾ ਹੈ ਤੇ ਪੰਜਾਬ ਵਿੱਚ ਇਸ ਦੀ ਜਮ ਕੇ ਮੁਖਾਲਫਤ ਹੋ ਰਹੀ ਹੈ ਪਰ ਇਸ ਦੌਰਾਨ ਕੰਗਨਾ ਨੇ ਪੰਜਾਬ ਤੇ ਕਿਸਾਨੀ ਅੰਦੋਲਨ(Farmer Protest) ਵਿਚਾਲੇ ਇੱਕ ਹੋਰ ਭੜਕਾਊ ਬਿਆਨ ਦਿੱਤਾ ਹੈ। ਉਸ ਦੇ ਪੰਜਾਬ ਦੀ ਬੰਗਲਾਦੇਸ਼ (Bangladesh) ਨਾਲ ਤੁਲਨਾ ਕਰ ਦਿੱਤੀ ਹੈ।
ਕੰਗਨਾ ਨੇ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਕਿਹਾ ਕਿਹਾ, ਪੰਜਾਬ ਵਿੱਚ ਧਰਮ ਪਰਿਵਰਤਨ ਹੋ ਰਿਹਾ, ਤੇ ਖਾਲਿਸਤਾਨੀ (Khalistan) ਗੈਂਗ ਕੰਮ ਕਰ ਰਹੇ ਹਨ, ਉਹ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਖ਼ੁਦ ਹੀ ਇਨਸਾਫ਼ ਕਰਨ ਲੱਗਦੇ ਹਨ। ਪੰਜਾਬ (Punjab) ਵਿੱਚ ਜੋ ਵੀ ਹੋ ਰਿਹਾ ਹੈ ਉਹ ਸਹੀ ਨਹੀਂ ਹੈ।
ਕਿਸਾਨੀ ਅੰਦਲੋਨ ਵਿੱਚ ਬਲਾਤਕਾਰ ਹੋਏ
ਇਸ ਮੌਕੇ ਕੰਗਨਾ ਨੇ ਕਿਸਾਨੀ ਅੰਦੋਲਨ ਬਾਬਤ ਜ਼ਿਕਰ ਕਰਦਿਆਂ ਕਿਹਾ ਕਿ ਅੰਦੋਲਨ ਦੌਰਾਨ ਉੱਥੇ ਬਲਾਤਕਾਰ ਹੋਏ ਤੇ ਉੱਥੇ ਲਾਸ਼ਾਂ ਟੰਗੀਆਂ ਗਈਆਂ ਸਨ। ਪੰਜਾਬ ਵਿੱਚ ਜੋ ਵੀ ਹੋ ਰਿਹਾ ਹੈ ਉਹ ਸਰਾਸਰ ਗ਼ਲਤ ਹੈ, ਬੰਗਲਾਦੇਸ਼ ਵਿੱਚ ਜੋ ਹੋਇਆ ਉਹ ਇੱਥੇ ਹੋਣ ਵਿੱਚ ਦੇਰ ਨਹੀਂ ਲੱਗਣੀ। ਕਿਸਾਨਾਂ ਦੇ ਹਿੱਤਾਂ ਵਾਲੇ ਬਿੱਲ ਵਾਪਸ ਵੀ ਹੋ ਗਏ ਨੇ ਪਰ ਉਹ ਅਜੇ ਵੀ ਧਰਨਿਆਂ ਉੱਤੇ ਬੈਠੇ ਹਨ। ਇਹ ਬੰਗਲਾਦੇਸ਼ ਵਾਂਗ ਲੰਬੀ ਯੋਜਨਾ ਹੈ।
ਇਹ ਦੇਸ਼ ਵਿੱਚ ਕੁਝ ਵੀ ਕਰ ਸਕਦੇ ਨੇ
ਕੰਗਨਾ ਨੇ ਕਿਹਾ ਕਿ ਪੰਜਾਬ 'ਚ ਕਿਸਾਨ ਅੰਦੋਲਨ ਦੇ ਨਾਂਅ 'ਤੇ ਬਦਮਾਸ਼ ਹਿੰਸਾ ਫੈਲਾ ਰਹੇ ਹਨ। ਉੱਥੇ ਬਲਾਤਕਾਰ ਤੇ ਕਤਲ ਹੋ ਰਹੇ ਸਨ। ਇਨ੍ਹਾਂ ਬਦਮਾਸ਼ਾਂ ਦੀ ਬਹੁਤ ਲੰਬੀ ਯੋਜਨਾ ਸੀ। ਉਹ ਦੇਸ਼ ਵਿੱਚ ਕੁਝ ਵੀ ਕਰ ਸਕਦੇ ਹਨ।
ਐਮਰਜੈਂਸੀ ਫ਼ਿਲਮ ਨੂੰ ਲੈ ਕੇ ਲਗਤਾਰ ਹੋ ਰਿਹਾ ਵਿਰੋਧ
ਜ਼ਿਕਰ ਕਰ ਦਈਏ ਕਿ ਕੰਗਨਾ ਦੀ ਆਉਣ ਵਾਲੀ ਫਿਲਮ ਐਮਰਜੈਂਸੀ ਨੂੰ ਲੈ ਕੇ ਪੰਜਾਬ ਵਿੱਚ ਲਗਾਤਾਰ ਵਿਰੋਧ ਹੋ ਰਿਹਾ ਹੈ। ਸਿਆਸੀ ਧਿਰਾਂ ਦੀ ਇਲਾਵਾ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਵੀ ਇਸ ਉੱਤੇ ਇਤਰਾਜ਼ ਜ਼ਾਹਰ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਿੱਚ ਸਿੱਖਾਂ ਨੂੰ ਗ਼ਲਤ ਤਰੀਕੇ ਨਾਲ ਦਿਖਾਇਆ ਗਿਆ ਹੈ ਜਿਸ ਨਾਲ ਦੇਸ਼ ਵਿੱਚ ਉਨ੍ਹਾਂ ਖ਼ਿਲਾਫ਼ ਨਫਰਤੀ ਹਿੰਸਾ ਵਿੱਚ ਵਾਧਾ ਹੋਵੇਗਾ।