Punjab News: ਪੰਜਾਬ ਦੇ ਫਾਜ਼ਿਲਕਾ ਦੇ ਸ਼ਹਿਰੀ ਉਪ-ਮੰਡਲ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਅੱਜ ਮੰਗਲਵਾਰ ਨੂੰ ਉਡਾਨ ਬਸਤੀ ਤੋਂ ਚੱਲਣ ਵਾਲੀ 11 ਕੇਵੀ ਬਿਜਲੀ ਸਪਲਾਈ ਅੱਜ, ਮੰਗਲਵਾਰ ਨੂੰ ਜ਼ਰੂਰੀ ਰੱਖ-ਰਖਾਅ ਕਾਰਨ ਬੰਦ ਰਹੇਗੀ।

Continues below advertisement

ਉਨ੍ਹਾਂ ਨੇ ਦੱਸਿਆ ਕਿ ਇਹ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗੀ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਫੀਡਰਾਂ ਅਧੀਨ ਆਉਣ ਵਾਲੇ ਵਿਜੇ ਕਲੋਨੀ, ਐਮਸੀ ਕਲੋਨੀ, ਬਾਬਾ ਨਾਮਦੇਵ ਨਗਰ, ਅਬੋਹਰ ਰੋਡ, ਡਿਪਟੀ ਕਮਿਸ਼ਨਰ ਦਫ਼ਤਰ, ਟਰੱਕ ਯੂਨੀਅਨ, ਬੈਕ ਸਾਈਡ ਟਰੱਕ ਯੂਨੀਅਨ, ਹੋਲੀ ਹਾਰਟ ਸਕੂਲ ਖੇਤਰ, ਉਡਾਨ ਬਸਤੀ, ਖਟੀਕਾ ਮੁਹੱਲਾ, ਅੰਨੀ ਦਿੱਲੀ, ਜਾਟੀਆਂ ਮੁਹੱਲਾ, ਗਾਂਧੀ ਨਗਰ ਪਾਰਕ ਨੇੜੇ, ਅਮਰ ਹੋਟਲ, ਗਾਂਧੀ ਨਗਰ, ਰਾਇਲ ਸਿਟੀ, ਸੈਕਰਡ ਹਾਰਟ, ਜੰਡਵਾਲਾ ਰੋਡ, ਸੈਨੀਆ ਰੋਡ ਅਤੇ ਬਾਦਲ ਕਲੋਨੀ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ।

ਇਸ ਤੋਂ ਇਲਾਵਾ ਪੰਜਾਬ ਦੇ 66 ਕੇਵੀ ਸਬਸਟੇਸ਼ਨ ਰਾਹੋਂ ਤੋਂ ਚੱਲਣ ਵਾਲੇ ਸਾਰੇ ਸ਼ਹਿਰ 11 ਕੇਵੀ ਫੀਡਰਾਂ ਰਾਹੋਂ 01,02 ਕਿਰਪਾਲ ਸਾਗਰ ਐਸਈਐਲ ਫੈਕਟਰੀ ਰਿਦਮ ਟੈਕਸਟਾਈਲ ਗੜ੍ਹੀ ਭਾਰਟਾ ਦਿਲਾਵਰਪੁਰ, ਬੈਰਸੀਆ, ਹੰਸਰੋ 24 ਘੰਟੇ ਰਾਹੋਂ ਯੂਪੀਐਸ ਦਰਿਆਪੁਰ 24 ਘੰਟੇ ਕਾਹਲੋ, ਬਹਿਲੂਰ ਕਲਾਂ, ਬਰਨਾਲਾ ਖੁਰਦ, ਜਾਫਰਪੁਰ, ਘੱਕੇਵਾਲ ਹੁਸੈਨਪੁਰ ਚੱਕ ਚੋਕਰਾ ਫੀਡਰਾਂ ਤੋਂ ਚੱਲਣ ਵਾਲੇ ਸਾਰੇ ਫੀਡਰਾਂ ਦੀ ਜ਼ਰੂਰੀ ਮੁਰੰਮਤ ਲਈ, ਕੱਲ੍ਹ 15 ਅਕਤੂਬਰ, ਬੁੱਧਵਾਰ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਰਾਹੋਂ ਸ਼ਹਿਰ ਅਤੇ ਏਪੀ ਅਤੇ ਸਬ ਡਿਵੀਜ਼ਨ ਰਾਹੋਂ ਅਧੀਨ ਆਉਂਦੇ ਸਾਰੇ ਪਿੰਡਾਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਸਬ ਡਿਵੀਜ਼ਨ ਰਾਹੋਂ ਦੇ ਸਬ ਡਿਵੀਜ਼ਨਲ ਅਫਸਰ ਐਸਡੀਓ ਪਰਵੇਸ਼ ਤਨੇਜਾ ਨੇ ਦਿੱਤੀ।

Continues below advertisement

 ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Read More: Shiromani Akali Dal: ਸਿਆਸੀ ਜਗਤ 'ਚ ਮੱਚੀ ਹਲਚਲ, ਅਕਾਲੀ ਦਲ ਨੂੰ ਛੱਡ ਸੀਨੀਅਰ ਆਗੂ ਭਾਜਪਾ 'ਚ ਸ਼ਾਮਲ; ਤਸਵੀਰ ਆਈ ਸਾਹਮਣੇ...

Read MOre: Chandigarh News: ਚੰਡੀਗੜ੍ਹ 'ਚ ਹੈੱਡ ਕਾਂਸਟੇਬਲ 'ਤੇ ਹੋਇਆ ਘਾਤਕ ਹਮਲਾ, ਵੱਢਿਆ ਨੱਕ, 1 ਲੱਖ ਰੁਪਏ ਸਣੇ ਲੁੱਟੀ ਚੇਨ; ਮੁਲਾਜ਼ਮ ਬੋਲਿਆ- ਪੁਲਿਸ ਵਾਲੇ ਦਾ ਪੁੱਤਰ ਦੋਸ਼ੀ...