Barnala News: ਪੰਜਾਬ ਦੇ ਬਰਨਾਲਾ ਵਾਸੀਆਂ ਨੂੰ ਅੱਜ ਵੱਡੀ ਮੁਸਿਬਤ ਦਾ ਸਾਹਮਣਾ ਕਰਨਾ ਪਏਗਾ। ਦੱਸ ਦੇਈਏ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਧਨੌਲਾ ਦੇ ਐਸਡੀਓ ਪੁਰਸ਼ੋਤਮ ਲਾਲ, ਜੇਈ ਜਗਦੀਪ ਸਿੰਘ ਅਤੇ ਜੇਈ ਸੰਦੀਪ ਸਿੰਘ ਨੇ ਸਾਂਝੇ ਤੌਰ 'ਤੇ ਐਲਾਨ ਕੀਤਾ ਕਿ 24 ਅਕਤੂਬਰ, ਸ਼ੁੱਕਰਵਾਰ ਯਾਨੀ ਅੱਜ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਧਨੌਲਾ ਦੇ ਅੱਧੇ ਹਿੱਸੇ ਸਮੇਤ ਆਲੇ-ਦੁਆਲੇ ਦੇ ਕਈ ਪਿੰਡਾਂ ਵਿੱਚ ਬਿਜਲੀ ਸਪਲਾਈ ਠੱਪ ਰਹੇਗੀ।

Continues below advertisement

ਅਧਿਕਾਰੀਆਂ ਨੇ ਦੱਸਿਆ ਕਿ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਰੱਖ-ਰਖਾਅ ਅਤੇ ਤਕਨੀਕੀ ਕੰਮ ਦੇ ਕਾਰਨ ਇਹ ਬਿਜਲੀ ਬੰਦ ਹੋਣਾ ਜ਼ਰੂਰੀ ਹੈ। ਇਸ ਸਮੇਂ ਦੌਰਾਨ, ਮਾਨਾ ਪਿੰਡੀ, ਪਿੰਡ ਭੈਣੀ ਜੱਸਾ, ਪਿੰਡ ਫਤਿਹਗੜ੍ਹ ਛੰਨਾ, ਜਵੰਧਾ ਪਿੰਡੀ ਅਤੇ ਰਾਜਗੜ੍ਹ ਰੋਡ ਦੇ ਖੇਤਰਾਂ ਵਿੱਚ ਬਿਜਲੀ ਪੂਰੀ ਤਰ੍ਹਾਂ ਕੱਟ ਦਿੱਤੀ ਜਾਵੇਗੀ।

ਧਨੌਲਾ ਸ਼ਹਿਰ ਦੇ ਜਿਨ੍ਹਾਂ ਖੇਤਰਾਂ ਵਿੱਚ ਬਿਜਲੀ ਬੰਦ ਰਹੇਗੀ ਉਨ੍ਹਾਂ ਵਿੱਚ ਮਾਨਾ ਪੱਟੀ, ਢਿੱਲਵਾਂ ਪੱਟੀ, ਛੰਨਾ ਰੋਡ, ਭੈਣੀ ਜੱਸਾ ਰੋਡ, ਬੰਗੇਹਰ ਪੱਟੀ, ਜਵੰਧਾ ਪੱਟੀ, ਮੁਹੱਲਾ ਨਾਨਕਪੁਰਾ, ਨਈ ਬਸਤੀ, ਤੇਲੀਆ ਮੁਹੱਲਾ, ਥਾਣਾ ਬੈਕਸਾਈਡ ਅਤੇ ਮੁੱਖ ਬਾਜ਼ਾਰ (ਗੁਰੂਦੁਆਰਾ ਰਾਮਸਰ ਸਾਹਿਬ ਤੋਂ ਪੁਲਿਸ ਸਟੇਸ਼ਨ ਤੱਕ) ਸ਼ਾਮਲ ਹਨ। ਇਸ ਦੇ ਨਾਲ ਹੀ ਖੇਤੀਬਾੜੀ ਸੈਕਟਰ ਦੀ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਵੇਗੀ।

Continues below advertisement

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Read MOre: Punjab News: ਪੰਜਾਬ 'ਚ 2 ਹੋਰ ਸਰਕਾਰੀ ਛੁੱਟੀਆਂ ਦਾ ਐਲਾਨ, ਬੱਚਿਆਂ ਸਣੇ ਮੁਲਾਜ਼ਮਾਂ ਦੀਆਂ ਮੌਜਾਂ; ਜਾਣੋ ਕੀ-ਕੀ ਰਹੇਗਾ ਬੰਦ?