Punjab Breaking News Live 27 August 2024 : ਪੰਜਾਬ ਦੇ 15 ਜ਼ਿਲ੍ਹਿਆਂ 'ਚ ਪਵੇਗਾ ਜ਼ੋਰਦਾਰ ਮੀਂਹ, ਖ਼ਤਰਨਾਕ ਨਿਕਲੇ NRI ਸੁਖਚੈਨ 'ਤੇ ਹਮਲਾ ਕਰਨ ਵਾਲੇ, ਐਮਰਜੈਂਸੀ ਫਿਲਮ ਬਣਾ ਕੇ ਕਸੂਤੀ ਫਸੀ ਕੰਗਨਾ ਰਣੌਤ

Punjab Breaking News Live 27 August 2024 : ਪੰਜਾਬ ਦੇ 15 ਜ਼ਿਲ੍ਹਿਆਂ 'ਚ ਪਵੇਗਾ ਜ਼ੋਰਦਾਰ ਮੀਂਹ, ਖ਼ਤਰਨਾਕ ਨਿਕਲੇ NRI ਸੁਖਚੈਨ 'ਤੇ ਹਮਲਾ ਕਰਨ ਵਾਲੇ, ਐਮਰਜੈਂਸੀ ਫਿਲਮ ਬਣਾ ਕੇ ਕਸੂਤੀ ਫਸੀ ਕੰਗਨਾ ਰਣੌਤ

ABP Sanjha Last Updated: 27 Aug 2024 12:41 PM

ਪਿਛੋਕੜ

Punjab Breaking News Live 27 August 2024 : ਪੰਜਾਬ 'ਚ ਅੱਜ ਤੋਂ ਮੌਸਮ 'ਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਲੰਬੇ ਸਮੇਂ ਤੋਂ ਸੁਸਤ ਰਹਿਣ...More

Jalandhar News: ਰਾਤੋ-ਰਾਤ ਕਰੋੜਪਤੀ ਬਣਿਆ ਪ੍ਰੀਤਮ ਕਬਾੜੀਆ, ਜੋ ਸਾਰੀ ਉਮਰ ਹੱਡ ਰੋਲ ਕੇ ਨਾ ਬਣਿਆ, ਉਹ ਇੱਕੋ ਝਟਕੇ ਮਿਲਿਆ

Jalandhar News: ਆਦਮਪੁਰ ਦੇ ਗਰੀਬ ਪਰਿਵਾਰ ਦੇ ਪ੍ਰੀਤਮ ਲਾਲ ਜੱਗੀ (ਉਰਫ ਪ੍ਰੀਤਮ ਕਬਾੜੀਆ) ਪੁੱਤਰ ਚਰਨ ਦਾਸ ਜੱਗੀ ਦਾ ਰੱਖੜੀ ਬੰਪਰ ਦਾ ਪਹਿਲਾ ਇਨਾਮ 2.5 ਕਰੋੜ ਰੁਪਏ ਨਿਕਲਿਆ ਹੈ। ਪ੍ਰੀਤਮ ਲਾਲ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਆਦਮਪੁਰ ਵਿੱਚ ਕਬਾੜੀਏ ਦਾ ਕੰਮ ਕਰਦਾ ਆ ਰਿਹਾ ਹੈ। ਇਸ ਕੰਮ ਤੋਂ ਅੱਜ ਤੱਕ ਉਹ ਆਪਣਾ ਮਕਾਨ ਤੇ ਦੁਕਾਨ ਨਹੀਂ ਬਣਾ ਸਕਿਆ ਪਰ ਪਰਿਵਾਰ ਦਾ ਗੁਜ਼ਾਰਾ ਵਧੀਆ ਹੋ ਰਿਹਾ ਹੈ। 


ਉਸ ਨੇ ਦੱਸਿਆ ਕਿ ਉਹ ਪਿਛਲੇ 50 ਸਾਲਾਂ ਤੋਂ ਜਦੋਂ ਪੰਜਾਬ ਸਰਕਾਰ ਦੀ ਲਾਟਰੀ ਦੀ ਟਿਕਟ ਇੱਕ ਰੁਪਏ ਦੀ ਹੁੰਦੀ ਸੀ, ਪਾਉਂਦਾ ਆ ਰਿਹਾ ਹੈ। ਉਸ ਨੇ ਕਿਹਾ ਕਿ ਪਿਛਲੇ ਹਫ਼ਤੇ ਜਲੰਧਰ ਤੋਂ ਲਾਟਰੀ ਵੇਚਣ ਆਏ ਸੇਵਕ ਨਾਮ ਦੇ ਏਜੰਟ ਕੋਲੋਂ ਉਸ ਤੇ ਉਸ ਦੀ ਪਤਨੀ ਅਨੀਤਾ ਜੱਗੀ (ਉਰਫ ਬਬਲੀ) ਨੇ ਦੋਹਾਂ ਦੇ ਨਾਮ ’ਤੇ ਪੰਜਾਬ ਸਰਕਾਰ ਦਾ ਰੱਖੜੀ ਬੰਪਰ 2024 ਦਾ ਟਿਕਟ ਨੰਬਰ 452749 ਖਰੀਦਿਆ ਜੋ ਕਿ ਲੂਥਰਾ ਲਾਟਰੀ ਏਜੰਸੀ ਜਲੰਧਰ ਵੱਲੋਂ ਵੇਚਿਆ ਗਿਆ ਸੀ।