Punjab News: ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 20 ਨਵੰਬਰ ਤੋਂ 22 ਨਵੰਬਰ ਤੱਕ ਗੁਰਦਾਸਪੁਰ ਤੋਂ ਸ੍ਰੀ ਆਨੰਦਪੁਰ ਸਾਹਿਬ ਲਈ ਸਜਾਇਆ ਜਾ ਰਿਹਾ ਹੈ। ਇਸ ਨਗਰ ਕੀਰਤਨ ਦੀ ਸ਼ੁਰੂਆਤ 21 ਨਵੰਬਰ ਨੂੰ ਅੰਮ੍ਰਿਤਸਰ ਤੋਂ ਹੋਵੇਗੀ ਅਤੇ ਤਰਨਤਾਰਨ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਮੁੰਡੀ ਮੋੜ, ਫਤੂਢੀਂਗਾਂ, ਪਰਵੇਜ਼ ਨਗਰ, ਭਵਾਨੀਪੁਰ, ਬੱਸ ਸਟੈਂਡ ਕਪੂਰਥਲਾ, ਡੀ.ਸੀ. ਚੌਕ, ਕਾਦੂਪੁਰ, ਦਾਨਵਿੰਡ, ਕਰਤਾਰਪੁਰ ਹੁੰਦਾ ਹੋਇਆ ਜਲੰਧਰ ਪਹੁੰਚੇਗਾ।

Continues below advertisement



ਇਸ ਕਰਕੇ ਜਦੋਂ ਉਕਤ ਨਗਰ ਕੀਰਤਨ 21 ਨਵੰਬਰ ਨੂੰ ਕਪੂਰਥਲਾ ਵਿੱਚੋਂ ਲੰਘੇਗਾ, ਤਾਂ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂਂ ਹੋਇਆਂ ਅਤੇ ਸੁਚਾਰੂ ਆਵਾਜਾਈ ਬਣਾਈ ਰੱਖਣ ਲਈ ਟ੍ਰੈਫਿਕ ਰੂਟ ਬਦਲ ਦਿੱਤੇ ਗਏ ਹਨ।



ਸੁਲਤਾਨਪੁਰ ਤੋਂ ਕਪੂਰਥਲਾ ਵੱਲ ਆਉਣ ਵਾਲੇ ਭਾਰੀ ਵਾਹਨਾਂ ਨੂੰ ਡਡਵਿੰਡੀ ਰੇਲਵੇ ਕਰਾਸਿੰਗ ਤੋਂ ਤਾਸ਼ਪੁਰ ਵੱਲ ਡਾਇਵਰਟ ਕੀਤਾ ਜਾਵੇਗਾ। ਸੁਲਤਾਨਪੁਰ ਰੇਲ ਕੋਚ ਫੈਕਟਰੀ ਤੋਂ ਕਪੂਰਥਲਾ ਵੱਲ ਆਉਣ ਵਾਲੇ ਭਾਰੀ ਵਾਹਨਾਂ ਨੂੰ ਮੈਦੋਵਾਲ ਮੋਡ ਸੁਲਤਾਨਪੁਰ ਰੋਡ ਤੋਂ ਸਿੱਧਵਾਂ ਰਜ਼ਾਪੁਰ ਵੱਲ ਮੋੜਿਆ ਜਾਵੇਗਾ।


ਨਕੋਦਰ ਤੋਂ ਅੰਮ੍ਰਿਤਸਰ ਅਤੇ ਕਰਤਾਰਪੁਰ ਵਾਇਆ ਕਪੂਰਥਲਾ ਜਾਣ ਵਾਲੇ ਟ੍ਰੈਫਿਕ ਨੂੰ ਕਾਲਾ ਸੰਘਿਆ ਤੋਂ ਨਿੱਝਰਾਂ, ਕਾਹਾਲਾ, ਅਠਲਾ, ਆਧੀ ਪੁਰੀ ਰਾਹੀਂ ਜਲੰਧਰ ਵੱਲ ਮੋੜਿਆ ਜਾਵੇਗਾ।